Monday, June 16, 2025
Breaking News

 ਖੇਡ, ਵਿੱਦਿਅਕ, ਧਾਰਮਿਕ ਤੇ ਸਮਾਜਿਕ ਖੇਤਰ ‘ਚ ਅਹਿਮ ਯੋਗਦਾਨ ਪਾਉਣ ਵਾਲੇ ਅਧਿਆਪਕ ਸਨਮਾਨਿਤ

ਵਿੱਦਿਅਕ ਖੇਤਰ ਦੇ ਚਾਨਣ ਮੁਨਾਰੇ, ਵਿੱਦਿਆ ਦੇ ਚਾਨਣ ਨੂੰ ਹੋਰ ਵੀ ਫੈਲਾਉਣ- ਵੀ. ਸੀ ਬਰਾੜ

PPN0811201402
ਅੰਮ੍ਰਿਤਸਰ, 8 ਨਵੰਬਰ (ਗੁਰਪ੍ਰੀਤ ਸਿੰਘ) – ਪੰਜਾਬ ਪੇਂਡੂ ਸਿੱਖਿਆ ਵਿਕਾਸ (ਪ੍ਰੈਪ) ਕੌਂਸਲ, ਲੁਧਿਆਣਾ (ਰਜਿ.) ਵੱਲੋਂ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ. ਸਕੂਲ ਰਾਮਸਰ ਰੋਡ, ਵਿਖੇ ਇਕ ਪ੍ਰਭਾਵਸ਼ਾਲੀ ਰਾਜ ਪੱਧਰੀ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਖੇਡ, ਵਿੱਦਿਅਕ, ਧਾਰਮਿਕ ਤੇ ਸਮਾਜਿਕ ਖੇਤਰ ਦੇ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਬਹੁਪੱਖੀ ਸ਼ਖਸੀਅਤ ਦੇ ਮਾਲਕ ਸੂਬੇ ਦੇ ਵੱਖ-ਵੱਖ ਸਕੂਲਾਂ ਨਾਲ ਸੰਬੰਧਤ ਅਧਿਆਪਕਾਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਪ੍ਰੈਪ ਕੌਂਸਲ ਦੇ ਆਨਰੇਰੀ ਜਨਰਲ ਸਕੱਤਰ ਡਾ: ਐਸਐਸ ਪਵਾਰ ਦੀ ਅਗਵਾਈ ਹੇਠ ਆਯੋਜਿਤ ਇਸ ਸਮਾਰੋਹ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ: ਡਾ: ਅਜੈਬ ਸਿੰਘ ਬਰਾੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟਰ ਖੇਡਾਂ ਪ੍ਰਿੰ: ਬਲਵਿੰਦਰ ਸਿੰਘ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ।ਸਮਾਗਮ ਦੀ ਸ਼ੁਰੂਆਤ ਮੇਜ਼ਬਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਕੀਰਤਨ ਦੇ ਨਾਲ ਕੀਤੀ ਗਈ।ਇਸ ਮੌਕੇ ਰਾਜ ਦੇ ਵੱਖ-ਵੱਖ ਸਕੂਲਾਂ ਤੋਂ ਸਨਮਾਨ ਹਾਸਲ ਕਰਨ ਆਏ ਅਧਿਆਪਕਾਂ ਨੂੰ ਸਨਮਾਨਿਤ ਕਰਦਿਆਂ ਜੀਐਨਡੀਯੂ ਦੇ ਵਾਈਸ ਚਾਂਸਲਰ ਪ੍ਰੋ: ਡਾ: ਅਜੈਬ ਸਿੰਘ ਬਰਾੜ ਨੇ ਕਿਹਾ ਕਿ ਕੌਂਸਲ ਦੇ ਵੱਲੋਂ ਛਿਪੇ ਰੁਸ਼ਤਮ ਅਧਿਆਪਕਾਂ ਨੂੰ ਸਮਾਜ ਦੇ ਰੂ-ਬ-ਰੂ ਕਰਵਾ ਕੇ ਤੇ ਉਹਨਾਂ ਨੂੰ ਬਣਦਾ ਮਾਨ ਸਨਮਾਨ ਦੇਣਾ ਬਹੁਤ ਵਧੀਆ ਪਿਰਤ ਹੈ ਜਿਸ ਦੇ ਲਈ ਕੌਂਸਲ ਦੇ ਸਮੂਹਿਕ ਅਹੁੱਦੇਦਾਰ ਤੇ ਮੈਂਬਰ ਵਧਾਈ ਦੇ ਪਾਤਰ ਹਨ। ਉਹਨਾਂ ਸਨਮਾਨ ਹਾਸਲ ਕਰਨ ਵਾਲੇ ਅਧਿਆਪਕਾਂ ਨੂੰ ਸਮਾਜ ਤੇ ਵਿੱਦਿਅਕ ਖੇਤਰ ਦੇ ਚਾਨਣ ਮੁਨਾਰੇ ਦੱਸਦਿਆਂ ਕਿਹਾ ਕਿ ਅੱਜ ਲੋੜ ਹੈ ਵਿੱਦਿਆ ਦੇ ਚਾਨਣ ਨੂੰ ਹੋਰ ਵੀ ਫੈਲਾਉਣ ਦੀ ਤਾਂ ਕਿ ਵਿੱਦਿਆ ਤੋਂ ਵਾਂਝੇ ਇਸ ਰਾਹੀਂ ਸਮੇਂ ਦੇ ਹਾਣੀ ਬਣਨ ਜਿਸ ਦੇ ਲਈ ਅਧਿਆਪਕ ਵਰਗ ਦੀ ਅਹਿਮ ਜ਼ਿੰਮੇਵਾਰੀ ਬਣਦੀ ਹੈ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟਰ ਖੇਡਾਂ ਪ੍ਰਿੰ. ਬਲਵਿੰਦਰ ਸਿੰਘ ਨੇ ਕਿਹਾ ਕਿ ਉਮਰ ਦੇ ਜਿਸ ਤਕਾਜੇ ਤੇ ਕੌਂਸਲ ਦੇ ਮਾਨ ਯੋਗ ਆਨਰੇਰੀ ਜਨਰਲ ਸਕੱਤਰ ਡਾ: ਐਸਐਸ ਪਵਾਰ ਸਮਾਜ ਸੇਵਾ ਨੂੰ ਸਮਰਪਿਤ ਅਜਿਹੇ ਕਾਰਜ ਕਰ ਰਹੇ ਹਨ ਲੋੜ ਹੈ ਉਹਨਾਂ ਤੋਂ ਕੁਝ ਸਿੱਖਣ ਦੀ ਉਹਨਾਂ ਕਿਹਾ ਕਿ ਕੌਂਸਲ ਦਾ ਇਸ ਉਪਰਾਲਾ ਸਾਨੂੰ ਸਾਰਿਆ ਨੂੰ ਕੁਝ ਕਰਨ ਲਈ ਪ੍ਰੇਰਦਾ ਹੈ। ਇਸ ਮੌਕੇ ਸਰਬੱਤ ਦੇ ਭਲੇ ਲਈ ਅਰਦਾਸਾਂ ਵੀ ਸੋਧਿਆ ਗਿਆ। ਅੰਤ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਬੇਮਿਸਾਲ ਪੇਸ਼ਕਾਰੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਕੌਂਸਲ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਨਾਮਵਰ ਡਾ: ਰਜਿੰਦਰਪਾਲ ਸਿੰਘ ਬੋਪਾਰਾਏ, ਪ੍ਰਿੰ. ਸਵਰਣ ਸਿੰਘ ਤੁੱਗਲਵਾਲਾ, ਪ੍ਰੋ. ਡਾ: ਮੋਹਨ ਸਿੰਘ,  ਨੈਸ਼ਨਲ ਐਵਾਰਡੀ ਜਸਵਿੰਦਰ ਸਿੰਘ, ਨੈਸ਼ਨਲ ਐਵਾਰਡੀ ਰੌਸ਼ਨ ਖੇੜਾ, ਮਨਜੀਤ ਸਿੰਘ ਕੰਗ, ਨੈਸ਼ਨਲ ਐਵਾਰਡੀ ਅਮਰਜੀਤ ਸਿੰਘ, ਅਮਰ ਸਿੰਘ, ਲੈਕਚਰਾਰ ਜਸਵਿੰਦਰ ਸਿੰਘ, ਤਰਲੋਕ ਸਿੰਘ ਭਾਟੀਆ, ਮੈਡਮ ਅਮਰਜੀਤ ਕੌਰ, ਮੈਡਮ ਸੰਦੀਪ ਕੌਰ, ਜਰਮਨਜੀਤ ਸਿੰਘ, ਮੈਡਮ ਗਰਵਿੰਦਰ ਕੌਰ ਆਦਿ ਹਾਜ਼ਰ ਹਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply