Wednesday, September 23, 2026

ਡਾ. ਅਗਨੀਹੋਤਰੀ ਤੇ ਸਟਾਫ ਨਰਸ ਪਰਮਜੀਤ ਕੌਰ ਦਾ ਸਨਮਾਨ

ਕੁਲਵੰਤ ਟਿੱਬਾ ਨੇ ਕਰੋਨਾ ਕਾਲ ਦੌਰਾਨ ਦਿੱਤੀਆਂ ਸੇਵਾਵਾਂ ਦੀ ਕੀਤੀ ਸ਼ਲਾਘਾ

ਸੰਗਰੂਰ, 25 ਜੁਲਾਈ (ਜਗਸੀਰ ਲੌਂਗੋਵਾਲ) – ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰੀ ਹਸਪਤਾਲ ਮਹਿਲ ਕਲਾਂ ਵਿਖੇ ਕੋਵਿਡ ਕੇਅਰ ਸੈਂਟਰ ਵਿਚ ਸਮੁੱਚੇ ਸਿਹਤ ਅਮਲੇ ਵਲੋਂ ਇਲਾਕੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਬਦਲੇ `ਹੋਪ ਫਾਰ ਮਹਿਲ ਕਲਾਂ` ਦੇ ਇੰਚਾਰਜ਼ ਕੁਲਵੰਤ ਸਿੰਘ ਟਿੱਬਾ ਵਲੋਂ ਡਾ. ਸ਼ਿਪਲਮ ਅਗਨੀਹੋਤਰੀ (ਐਮ.ਬੀ.ਬੀ.ਐਸ), ਸਟਾਫ ਨਰਸ ਪਰਮਜੀਤ ਕੌਰ ਅਤੇ ਐਂਬੂਲੈਂਸ ਡਰਾਈਵਰ ਤਰਸੇਮ ਸਿੰਘ ਮਹਿਲ ਖੁਰਦ ਦਾ ਵਿਸ਼ੇਸ਼ ਤੌਰ `ਤੇ ਸਨਮਾਨ ਕੀਤਾ ਗਿਆ।
                    ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੌਜਵਾਨ ਆਗੂ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਆਮ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਸਰਕਾਰੀ ਹਸਪਤਾਲ ਮਹਿਲ ਕਲਾਂ ਦੇ ਸਮੂਹ ਸਟਾਫ ਨੇ ਸਥਾਨਕ ਕੋਵਿਡ ਕੇਅਰ ਸੈਂਟਰ ਵਿੱਚ ਕੋਰੋਨਾ ਪੀੜਤ ਮਰੀਜ਼ਾਂ ਦੀ ਸ਼ਲਾਘਾਯੋਗ ਦੇਖਭਾਲ ਕੀਤੀ।ਜਿਸ ਦੇ ਸਿੱਟੇ ਵਜੋਂ ਦਰਜਨਾਂ ਹੀ ਕੋਰੋਨਾ ਪੀੜਤ ਮਰੀਜ਼ ਤੰਦਰੁਸਤ ਹੋ ਕੇ ਆਪਣੇ ਪਰਿਵਾਰਾਂ ਨੂੰੰ ਪਰਤੇ।ਉਨ੍ਹਾਂ ਕਿਹਾ ਕਿ ਡਾ. ਸ਼ਿਪਲਮ ਅਗਨੀਹੋਤਰੀ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਉਹ ਸਲੂਟ ਕਰਦੇ ਹਨ, ਜਿਨ੍ਹਾਂ ਨੇ ਨਿਡਰ ਹੋ ਕੇ ਨਿਰਸਵਾਰਥ ਸੇਵਾ ਕੀਤੀ।ਡਾ. ਸ਼ਿਪਲਮ ਨੇ “ਹੋਪ ਫ਼ਾਰ ਮਹਿਲ ਕਲਾਂ” ਦਾ ਦਿੱਤੇ ਮਾਣ ਸਨਮਾਨ ਲਈ ਧੰਨਵਾਦ ਕੀਤਾ।
                  ਇਸ ਮੌਕੇ ਅੰਮ੍ਰਿਤਪਾਲ ਸਿੰਘ, ਗੁਰਵੀਰ ਸਿੰਘ, ਮਨਦੀਪ ਸਿੰਘ ਈ.ਐਮ.ਟੀ, ਤਰਸੇਮ ਸਿੰਘ ਮਹਿਲ ਖੁਰਦ, ਡਾ. ਗੁਰਪ੍ਰੀਤ ਸਿੰਘ ਨਾਹਰ, ਡਾ. ਮਿੱਠੂ ਮੁਹੰਮਦ ਆਦਿ ਆਗੂ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …