Thursday, May 29, 2025
Breaking News

ਪੰਜਾਬ ਸਰਕਾਰ ਪੰਚਾਇਤ ਸੈਕਟਰੀਆਂ ਤੇ ਮਨਰੇਗਾ ਸੈਕਟਰੀਆਂ ਦੀਆਂ ਮੰਗਾਂ ਮੰਨੇ – ਬਹਿਣੀਵਾਲ

ਸੰਗਰੂਰ, 25 ਜੁਲਾਈ (ਜਗਸੀਰ ਲੌਂਗੋਵਾਲ) – ਸੂਬੇ ਦੇ ਪੰਚਾਇਤ ਸੈਕਟਰੀ ਅਤੇ ਮਨਰੇਗਾ ਸੈਕਟਰੀ ਪਿਛਲੇ ਇੱਕ ਮਹੀਨੇ ਤੋਂ ਆਪਣੀਆਂ ਮੰਗਾਂ ਸਬੰਧੀ ਹੜਤਾਲ ‘ਤੇ ਬੈਠੇ ਹਨ।ਜਿਸ ਕਾਰਨ ਸਰਪੰਚਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪਿੰਡੀ ਕੇਹਰ ਸਿੰਘ ਵਾਲਾ ਦੇ ਸਰਪੰਚ ਜਗਦੇਵ ਸਿੰਘ ਬਹਿਣੀਵਾਲ ਅਤੇ ਪਿੰਡ ਲੱਡੀ ਦੇ ਸਰਪੰਚ ਰਾਣਾ ਸਿੰਘ ਨੇ ਪ੍ਰੈਸ ਬਿਆਨ ਰਾਹੀਂ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਹੜਤਾਲ ਕਾਰਨ ਗਰਾਮ ਪੰਚਾਇਤਾਂ ਦਾ ਸਾਰਾ ਕੰਮਕਾਰ ਠੱਪ ਹੋ ਕੇ ਰਹਿ ਗਿਆ ਹੈ।ਮਨਰੇਗਾ ਦੇ ਕੰਮਕਾਰ ਵਿੱਚ ਵੀ ਬਹੁਤ ਦਿੱਕਤਾਂ ਆ ਰਹੀਆਂ ਹਨ ਤੇ ਸਰਪੰਚਾਂ ਉਪਰ ਕੰਮ ਦਾ ਬਹੁਤ ਜ਼ਿਆਦਾ ਬੋਝ ਪੈ ਗਿਆ ਹੈ।ਉਨ੍ਹਾਂ ਪੰਜਾਬ ਸਰਕਾਰ ਤੋਂ ਪੰਚਾਇਤ ਸੈਕਟਰੀਆਂ ਦੀਆਂ ਸਾਰੀਆਂ ਮੰਗਾਂ ਤੁਰੰਤ ਪੂਰੀਆਂ ਕਰਨ ਅਤੇ ਮਨਰੇਗਾ ਸੈਕਟਰੀਆਂ ਨੂੰ ਪੱਕੇ ਕਰਨ ਦੀ ਮੰਗ ਕੀਤੀ ਤਾਂ ਜੋ ਪਿੰਡਾਂ ਦਾ ਵਿਕਾਸ ਵਿੱਚ ਕੋਈ ਰੁਕਾਵਟ ਨਾ ਪਵੇ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …