Wednesday, October 28, 2026

ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਮਨਾਇਆ ਜਾ ਰਿਹਾ ਹੈ “ਪਲੇਸਮੈਂਟ ਹਫਤਾ”

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਅਧੀਨ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਲੋਂ 26 ਤੋਂ 30 ਜੁਲਾਈ ਤੱਕ ਸਥਾਨਕ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਹਫਤਾ ਮਨਾਇਆ ਜਾਵੇਗਾ।ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਣਬੀਰ ਸਿੰਘ ਮੂਧਲ ਨੇ ਦੱਸਿਆ ਕਿ ਕੈਂਪ ਵਿੱਚ ਪ੍ਰਮੁੱਖ ਪ੍ਰਾਈਵੇਟ ਕੰਪਨੀਆਂ ਜਿਵੇਂ ਲਾਈਫ ਇੰਸ਼ੋਰੈਂਸ, ਅਜਾਇਲ ਹਰਬਲ, ਮੈਕਸ ਲਾਈਫ ਇੰਸੋਰੈਂਸ, ਆਕਟੁਪਸ, ਪੁਖਰਾਜ, ਐਡਮੋਨਜ, ਗੂਗਲ ਪੇਅ, ਵੈਬਰਜ਼, ਏਰੀਅਲ ਟੈਲੀਕਾਮ ਅਤੇ ਬਿਰਲਾ ਲਾਈਫ ਇੰਸ਼ੋਰੈਂਸ ਆਦਿ ਵਲੋਂ ਨੌਜਵਾਨਾਂ ਦੀ ਇੰਟਰਵਿਊ ਉਪਰੰਤ ਯੋਗ ਉਮੀਦਵਾਰਾਂ ਨੂੰ ਮੌਕੇ ‘ਤੇ ਹੀ ਆਫਰ ਲੈਟਰ ਦਿੱਤੇ ਜਾਣਗੇ।ਉਨ੍ਹਾਂ ਨੇ ਜਿਲ੍ਹੇ ਦੇ ਨੌਜਵਾਨਾਂ ਨੂੰ ਵਿਭਾਗ ਦੀ ਵੈਬਸਾਈਟ www.pgrkam.com
‘ਤੇ ਰਜਿਸਟਰ ਕਰਕੇ ਕੈਂਪ ਵਿੱਚ ਭਾਗ ਲੈਣ ਦੀ ਅਪੀਲ ਕੀਤੀ ਤਾਂ ਜੋ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਘਰ-ਘਰ ਰੋਜ਼ਗਾਰ ਦਾ ਸੁਪਨਾ ਸਾਕਾਰ ਕੀਤਾ ਜਾ ਸਕੇ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਯੁਵਾ ਸਸ਼ਕਤੀਕਰਨ ਅਤੇ ਨਵੀਨਤਾ’ ਵਿਸ਼ੇ ’ਤੇ ਸੈਮੀਨਾਰ 

ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਲੀਗਲ …