Sunday, October 25, 2026

ਕੈਬਿਨਟ ਮੰਤਰੀ ਸੋਨੀ ਨੇ ਲੋੜਵੰਦ ਲੋਕਾਂ ਨੂੰ ਸਮਾਰਟ ਰਾਸ਼ਨ ਕਾਰਡ ਵੰਡੇ

65 ਲੱਖ ਦੀ ਲਾਗਤ ਨਾਲ ਬਣਨ ਵਾਲੀਆਂ ਗਲੀਆਂ ਦੇ ਕੰਮਾਂ ਦੀ ਕੀਤੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋ ਲੋੜਵੰਦ ਲੋਕਾਂ ਨੂੰ ਨਵੇਂ ਸਮਾਰਟ ਰਾਸ਼ਨ ਕਾਰਡ ਬਣਾ ਕੇ ਦਿੱਤੇ ਜਾ ਰਹੇ ਹਨ ਅਤੇ ਸਮਾਰਟ ਰਾਸ਼ਨ ਕਾਰਡ ਨਾਲ ਉਹ ਪੂਰੇ ਪੰਜਾਬ ਵਿਚੋਂ ਕਿਸੇ ਵੀ ਡਿਪੂ ਹੋਲਡਰ ਤੋਂ ਆਪਣਾ ਰਾਸ਼ਨ ਲੈ ਸਕਦੇ ਹਨ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਅੱਜ ਵਾਰਡ ਨੰ: 70 ਦੇ ਅਧੀਨ ਪੈਂਦੇ ਇਲਾਕੇ ਫਤਿਹ ਸਿੰਘ ਕਾਲੋਨੀ ਵਿਖੇ ਲੋੜਵੰਦ ਲੋਕਾਂ ਨੂੰ ਸਮਾਰਟ ਰਾਸ਼ਨ ਕਾਰਡ ਦੀ ਵੰਡ ਕਰਨ ਸਮੇਂ ਕੀਤਾ।
                      ਸੋਨੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਇੰਨਾਂ ਸਮਾਰਟ ਰਾਸ਼ਨ ਕਾਰਡਾਂ ਦੀ ਮਦਦ ਨਾਲ ਆਟਾ ਦਾਲ ਸਕੀਮ ਤੋਂ ਇਲਾਵਾ ਸਰਬਤ ਸਿਹਤ ਬੀਮਾ ਯੋਜਨਾ ਦਾ ਕਾਰਡ ਵੀ ਬਣ ਸਕੇਗਾ।ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਸਕੀਮਾਂ ਦਾ ਫਾਇਦਾ ਲੈਣ ਲਈ ਆਪਣਾ ਸਮਾਰਟ ਨੀਲਾ ਕਾਰਡ ਜ਼ਰੂਰ ਬਣਾਉਣ।ਸਰਬਤ ਸਿਹਤ ਬੀਮਾ ਯੋਜਨਾ ਦੇ ਕਾਰਡ ਨਾਲ ਵਿਅਕਤੀ ਸੂਚੀਬੱਧ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਤੋ 5 ਲੱਖ ਰੁਪਏ ਤੱਕ ਦਾ ਆਪਣਾ ਮੁਫਤ ਇਲਾਜ਼ ਵੀ ਕਰਵਾ ਸਕਦਾ ਹੈ।
                 ਇਸ ਉਪਰੰਤ ਸੋਨੀ ਨੇ ਵਾਰਡ ਨੰ: 71 ਦੇ ਅਧੀਨ ਪੈਦੇ ਇਲਾਕੇ ਫਕੀਰ ਸਿੰਘ ਕਾਲੋਨੀ ਵਿਖੇ 65 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਗਲੀਆਂ-ਨਾਲੀਆਂ ਦੇ ਕੰਮਾਂ ਦੀ ਸ਼ੁਰੂਆਤ ਵੀ ਕੀਤੀ।ਉਨਾਂ ਕਿਹਾ ਕਿ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਪੈਣ ਨਾਲ ਗਲੀਆਂ ਨਾਲੀਆਂ ਖ਼ਰਾਬ ਹੋ ਗਈਆਂ ਸਨ, ਜਿਸ ਕਰਕੇ ਮੁੜ ਇੰਨਾਂ ਨੂੰ ਬਣਾਇਆ ਜਾ ਰਿਹਾ ਹੈ।ਇਹ ਸਾਰਾ ਕੰਮ ਦੋ ਮਹੀਨਿਆਂ ਦੇ ਅੰਦਰ ਅੰਦਰ ਮੁਕੰਮਲ ਕਰ ਲਿਆ ਜਾਵੇਗਾ।ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿਚ ਸੋਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਪੂਰੀ ਤਰਾਂ ਇਕਜੁੱਟ ਹੈ ਅਤੇ 2022 ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਪੂਰਨ ਬਹੁਮਤ ਹਾਸਲ ਕਰਕੇ ਆਪਣੀ ਸਰਕਾਰ ਬਣਾਵੇਗੀ।ਇਲਾਕਾ ਵਾਸੀਆਂ ਨੇ ਕਰਵਾਏ ਜਾ ਰਹੇ ਵਿਕਾਸ ਕਾਰਜ਼ਾਂ ਲਈ ਮੰਤਰੀ ਸੋਨੀ ਦਾ ਧੰਨਵਾਦ ਕੀਤਾ।
                 ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਕੌਂਸਲਰ ਲੱਖਾ ਸਿੰਘ, ਪਰਮਜੀਤ ਚੋਪੜਾ, ਰਮਨ ਵਿਰਕ, ਡਾ. ਸੋਨੂੰ, ਪਰਵੇਸ਼ ਗੁਲਾਟੀ, ਸੁਖਦੇਵ ਸਿੰਘ ਔਲਖ, ਭੱਪਾ ਪ੍ਰਧਾਨ, ਬਲਦੇਵ ਸਿੰਘ ਚੌਹਾਨ, ਰਸ਼ਪਾਲ ਸਿੰਘ, ਮਨਵਿੰਦਰ ਸਿੰਘ ਬੇਦੀ, ਕਮਲ ਪਹਿਲਵਾਨ, ਸ਼ਾਮ ਲਾਲ ਯਾਦਵ, ਰਸ਼ਪਾਲ ਸਿੰਘ ਸੰਧੂ, ਚਰਨਦਾਸ, ਅਸ਼ਵਨੀ ਕੁਮਾਰ, ਬਿੱਟੂ ਕੋਚ ਆਦਿ ਹਾਜ਼ਰ ਸਨ।

Check Also

ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ

ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …