Saturday, August 29, 2026

ਢਿਲਵਾਂ ਟੋਲ ਪਲਾਜ਼ਾ ਨੇੜੇ ਨਜਾਇਜ਼ ਤੌਰ ’ਤੇ ਰੁੱਖ ਕੱਟਣ ਖਿਲਾਫ ਵਣ ਵਿਭਾਗ ਵਲੋਂ ਸਖਤ ਕਾਰਵਾਈ

ਅਣਗਹਿਲੀ ਦੇ ਦੋਸ਼ ‘ਚ ਫਾਰੈਸਟ ਗਾਰਡ ਮੁਅੱਤਲ, ਬਲਾਕ ਫਾਰੈਸਟ ਅਫਸਰ ਵਿਰੁੱਧ ਵਿਭਾਗੀ ਕਾਰਵਾਈ ਸ਼ੁਰੂ

ਕਪੂਰਥਲਾ, 28 ਜੁਲਾਈ (ਪੰਜਾਬ ਪੋਸਟ ਬਿਊਰੋ) – ਜਲੰਧਰ-ਅੰਮ੍ਰਿਤਸਰ ਸੜਕ ‘ਤੇ ਢਿਲਵਾਂ ਟੋਲ ਪਲਾਜ਼ਾ ਨੇੜੇ ਕੁੱਝ ਵਿਅਕਤੀਆਂ ਵਲੋਂ ਵਣ ਵਿਭਾਗ ਦੇ ਰੁੱਖ ਨਜ਼ਾਇਜ਼ ਤੌਰ ’ਤੇ ਕੱਟਣ ‘ਤੇ ਜੰਗਲਾਤ ਵਿਭਾਗ ਵਲੋਂ ਸਖਤ ਕਾਰਵਾਈ ਆਰੰਭੀ ਗਈ ਹੈ।
                ਵਿਭਾਗ ਦੇ ਅਧਿਕਾਰੀਆਂ ਅਨੁਸਾਰ ਦੋਸ਼ੀਆਂ ਵਲੋਂ ਇਕ ਰੁੱਖ ਸਫੈਦਾ, ਇਕ ਤੂਤ ਅਤੇ 10 ਤੋਂ 12 ਛੋਟੇ ਰੁੱਖ ਨਜਾਇਜ਼ ਤੌਰ ’ਤੇ ਕੱਟੇ ਗਏ।ਨਜ਼ਾਇਜ਼ ਕਟਾਈ ਦੇ ਦੋਸ਼ੀਆਂ ਵਿਰੁੱਧ ਭਾਰਤੀ ਵਣ ਐਕਟ 1927 ਦੀ ਧਾਰਾ 33 ਤਹਿਤ ਨੁਕਸਾਨ ਰਿਪੋਰਟ ਤਿਆਰ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
ਜੰਗਲਾਤ ਵਿਭਾਗ ਵਲੋਂ ਫਾਰੈਸਟ ਗਾਰਡ ਰਣਜੀਤ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ, ਜਦਕਿ ਬਲਾਕ ਫਾਰੈਸਟ ਅਫਸਰ ਕ੍ਰਿਸ਼ਨ ਕੁਮਾਰ ਵਿਰੁੱਧ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਗਈ ਹੈ।
                ਇਸ ਤੋਂ ਇਲਾਵਾ ਮੁੱਖ ਅਫਸਰ ਥਾਣਾ ਢਿਲਵਾਂ ਨੂੰ ਦੋਸ਼ੀਆਂ ਵਿਰੁੱਧ ਕੇਸ ਦਰਜ਼ ਕਰਕੇ ਸਖਤ ਕਾਰਵਾਈ ਲਈ ਵਿਭਾਗੀ ਸਿਫਾਰਸ਼ ਵੀ ਕੀਤੀ ਗਈ ਹੈ।ਅਧਿਕਾਰੀਆਂ ਅਨੁਸਾਰ ਜ਼ਮੀਨ ਨੂੰ ਜਾਂਦੇ ਰਸਤੇ ਨੂੰ ਕੰਡੇਦਾਰ ਤਾਰ ਲਗਾ ਕੇ ਬੰਦ ਕਰ ਦਿੱਤਾ ਗਿਆ ਹੈ ਅਤੇ ਵਣ ਰਕਬੇ ਵਿੱਚ ਟਾਲ ਪਲਾਂਟਸ ਲਗਾ ਦਿੱਤੇ ਗਏ ਹਨ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …