ਗੁਰੂ ਨਾਨਕ ਸਾਹਿਬ ਸਮੁੱਚੀ ਮਨੁੱਖਤਾ ਦੇ ਰਹਿਬਰ – ਗੋਗੋਆਣੀ
ਅੰਮਿ੍ਤਸਰ, 28 ਜੁਲਾਈ (ਖੁਰਮਣੀਆਂ) – ਰਣਜੀਤ ਪੰਜਾਬੀ ਸਾਹਿਤ ਸਭਾ ਅੰਮ੍ਰਿਤਸਰ ਦੇ ਪ੍ਰਧਾਨ ਅਤੇ 6 ਪੁਸਤਕਾਂ ਦੇ ਰਚਣਹਾਰੇ ਪ੍ਰਿੰ. (ਡਾ.) ਗਿਆਨ ਸਿੰਘ ਘਈ ਦੀ ਨਵ ਪ੍ਰਕਾਸ਼ਿਤ ਪੁਸਤਕ “ਕਲਯੁੱਗ ਦੇ ਰਹਿਬਰ ਗੁਰੂ ਨਾਨਕ” ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੀ ਲਾਇਬ੍ਰੇਰੀ ‘ਚ ਲੋਕ ਅਰਪਿਤ ਕੀਤੀ ਗਈ।ਸਮਾਰੋਹ ਦੀ ਪ੍ਰਧਾਨਗੀ ਪ੍ਰਸਿੱਧ ਵਿਦਵਾਨ ਡਾ. ਧਰਮ ਸਿੰਘ, ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ, ਡਾ. ਹੀਰਾ ਸਿੰਘ ਤੇ ਗੁਰਚਰਨ ਸਿੰਘ ਸੂਬੇਦਾਰ ਮੇਜਰ ਨੇ ਸਾਂਝੇ ਰੂਪ ‘ਚ ਕੀਤੀ।ਮੰਚ ਸੰਚਾਲਕ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਧਰਵਿੰਦਰ ਸਿੰਘ ਔਲਖ ਨੇ ਕੀਤਾ।ਪੁਸਤਕ ਬਾਰੇ ਚਰਚਾ ਕਰਦਿਆਂ ਡਾ. ਧਰਮ ਸਿੰਘ ਅਤੇ ਪ੍ਰਿੰਸੀਪਲ ਡਾ. ਗੋਗੋਆਣੀ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਸਮੁੱਚੀ ਮਨੁੱਖਤਾ ਦੇ ਰਹਿਬਰ ਹਨ।ਉਨਾਂ ਦੀ ਜੀਵਨੀ ਦੇ ਵੱਖ-ਵੱਖ ਪਹਿਲੂਆਂ ਨੂੰ ਡਾ. ਘਈ ਨੇ ਕਾਵਿਕ ਰੂਪ ਵਿੱਚ ਪੇਸ਼ ਕਰਨ ਦੇ ਨਾਲ -ਨਾਲ ਵਾਰਤਕ ਵਿੱਚ ਲਿਖਿਆ ਅਤੇ ਨਾਲ ਢੁੱਕਵੀਆਂ ਤਸਵੀਰਾਂ ਲਗਾ ਕੇ ਇੱਕ ਨਿਵੇਕਲਾ ਕੰਮ ਕੀਤਾ ਹੈ।ਇਹ ਕਾਰਜ਼ ਵਿਦਿਆਰਥੀਆਂ ਤੇ ਬੱਚਿਆਂ ਲਈ ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ੇ ਨੂੰ ਸਮਝਣ ਲਈ ਕਾਫ਼ੀ ਸਹਾਇਕ ਸਿੱਧ ਹੋ ਸਕਦਾ ਹੈ।ਰੰਗਕਰਮੀ ਤੇ ਸ਼ਾਇਰ ਮਰਕਸਪਾਲ ਗੁਮਟਾਲਾ ਤੇ ਸੁਖਬੀਰ ਸਿੰਘ ਖੁਰਮਣੀਆਂ ਨੇ ਸਮਾਰੋਹ ਦੌਰਾਨ ਕਵਿਤਾਵਾਂ ਪੜ੍ਹੀਆਂ।
ਇਸ ਮੌਕੇੇ ਰਵਿੰਦਰ ਕੌਰ ਰਵੀ, ਗਗਨਦੀਪ ਕੌਰ, ਸਲਵਿੰਦਰ ਸਿੰਘ ਘਈ, ਦਲਬੀਰ ਸਿੰਘ, ਨਿਸ਼ਾਨ ਸਿੰਘ, ਅਮਰਜੀਤ ਕੌਰ ਘਈ ਮੌਜ਼ੂਦ ਸਨ ।