ਇਕੋ ਹੀ ਛੱਤ ਥੱਲੇ ਮਿਲਣਗੀਆਂ ਸਾਰੀਆਂ ਆਪਾਤਕਾਲੀਨ ਸੇਵਾਵਾਂ
ਅੰਮ੍ਰਿਤਸਰ, 29 ਜੁਲਾਈ (ਸੁਖਬੀਰ ਸਿੰਘ) – ਕਰੋਨਾ ਮਹਾਂਮਾਰੀ ਦੌਰਾਨ ਜਿਥੇ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ
ਗਈਆਂ ਸਨ।ਉਥੇ ਹੀ ਪ੍ਰਾਈਵੇਟ ਹਸਪਤਾਲਾਂ ਵਲੋ ਵੀ ਵੱਧ ਚੜ੍ਹ ਕੇ ਇਸ ਮਹਾਂਮਾਰੀ ਦੋਰਾਨ ਲੋਕਾਂ ਦੀ ਸੇਵਾ ਕੀਤੀ ਗਈ ਹੈ ਅਤੇ ਆਈ ਵੀ ਵਾਈ ਹਸਪਤਾਲ ਅਜਨਾਲਾ ਰੋਡ ਵਲੋਂ ਵੀ ਆਪਣੇ ਹਸਪਤਾਲ ਵਿਖੇ 60 ਬੈਡਾਂ ਦਾ ਕਰੋਨਾ ਵਾਰਡ ਸਥਾਪਤ ਕਰਕੇ ਕਰੋਨਾ ਮਰੀਜਾਂ ਦੀ ਦੇਖਭਾਲ ਕੀਤੀ ਹੈ।
ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਵਲੋ ਅੱਜ ਆਈ.ਵੀ.ਵਾਈ ਹਸਪਤਾਲ ਵਿਖੇ ਪੰਜਾਬ ਦੇ ਪਹਿਲੇ ਬਣੇ ਸੈਂਟਰ ਆਫ ਐਕਸੀਲੈਸ ਐਮਰਜੈਂਸੀ ਵਾਰਡ ਦਾ ਉਦਘਾਟਨ ਕਰਨ ਸਮੇਂ ਕੀਤਾ।ਸੋਨੀ ਨੇ ਆਈ.ਵੀ.ਵਾਈ ਹਸਪਤਾਲ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਹਸਪਤਾਲ ਮਾਝਾ ਜੋਨ ਦੇ ਲੋਕਾਂ ਦੀ ਮੈਡੀਕਲ ਸੇਵਾਵਾਂ ਪੱਖੋ ਕਾਫੀ ਮਦਦ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਹਸਪਤਾਲ ਵਲੋਂ ਨਵੇ ਬਣੇ ਐਮਰਜੈਂਸੀ ਵਾਰਡ ਵਿਚ ਇਕ ਹੀ ਛੱਤ ਥੱਲੇ ਲੋਕਾਂ ਨੂੰ ਸਾਰੀਆਂ ਆਪਾਤਕਾਲੀਨ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।ਅਤਿ ਆਧੁਨਿਕ ਐਮਰਜੈਂਸੀ ਵਾਰਡ ਸਥਾਪਿਤ ਹੋਣ ਨਾਲ ਹਾਦਸਿਆਂ ਦੋਰਾਨ ਜਖ਼ਮੀ ਹੋਏ ਵਿਅਕਤੀਆਂ ਅਤੇ ਹੋਰ ਐਮਰਜੈਂਸੀ ਲਈ ਹਸਪਤਾਲ ਵਿਖੇ ਦਾਖਲ ਹੋਏ ਮਰੀਜ਼ਾਂ ਦੀ ਜਾਨ ਬਚਾਈ ਜਾ ਸਕੇਗੀ।
ਸੋਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਖਾਲੀ ਪਈਆਂ ਆਸਾਮੀਆਂ ਨੂੰ ਪੁਰ ਕੀਤਾ ਜਾ ਰਿਹਾ ਹੈ।ਲਗਭਗ 1000 ਦੇ ਕਰੀਬ ਨਰਸਾਂ ਦੀ ਭਰਤੀ ਕੀਤੀ ਗਈ ਹੈ ਅਤੇ ਹੋਰ ਪੈਰਾ ਮੈਡੀਕਲ ਸਟਾਫ ਵੀ ਭਰਤੀ ਕੀਤਾ ਜਾ ਰਿਹਾ ਹੈ।ਕਰੋਨਾ ਮਹਾਂਮਾਰੀ ਦੋਰਾਨ ਸਾਰੇ ਸਰਕਾਰੀ ਹਸਪਤਾਲਾਂ ਵਿਚ ਲੋਕਾਂ ਦਾ ਮੁਫਤ ਇਲਾਜ਼ ਨੂੰ ਯਕੀਨੀ ਬਣਾਇਆ ਗਿਆ ਹੈ। ਉਨਾਂ੍ਹ ਕਿਹਾ ਕਿ ਕਰੋਨਾ ਦੀ ਤੀਜ਼ੀ ਲਹਿਰ ਦੇ ਖਦਸ਼ੇ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਨਾਲ ਨਿਪਟਣ ਲਈ ਸਰਕਾਰ ਨੇ ਪੂਰੇ ਪ੍ਰਬੰਧ ਕੀਤੇ ਹੋਏ ਹਨ।
ਇਸ ਮੌਕੇ ਧਰਮਵੀਰ ਸਰੀਨ, ਰੀਜ਼ਨਲ ਡਾਇਰੈਕਟਰ ਆਈ.ਵੀ.ਵਾਈ ਹਸਪਤਾਲ ਮੈਡਮ ਐਮ ਵਿਜਯਾਲਕਸ਼ਮੀ, ਮੈਡਕੀਲ ਸੁਪਰਡੈਂਟ ਡਾ: ਧੀਰਜ ਰੈਡੀ ਤੋਂ ਇਲਾਵਾ ਹਸਪਤਾਲ ਦੇ ਹੋਰ ਡਾਕਟਰ ਵੀ ਹਾਜ਼ਰ ਸਨ।
Punjab Post Daily Online Newspaper & Print Media