Wednesday, August 26, 2026

ਵਾਈਸ ਚਾਂਸਲਰ ਸਾਹਿਬ ਨੇ ਕਰਮਚਾਰੀਆਂ ਨੂੰ ਸਮਰਪਿਤ ਕੀਤੀ ਯੂਨੀਵਰਸਿਟੀ ਦੀ ਪਲੇਠੀ ਲਿਫਟ

ਕਰਮਚਾਰੀਆਂ, ਅਧਿਕਾਰੀਆਂ ਤੇ ਵਿਦਿਆਰਥੀਆਂ ਲਈ ਲਾਹੇਵੰਦ ਹੋਵੇਗੀ – ਭਾਰਦਵਾਜ, ਹਰਵਿੰਦਰ

ਅੰਮ੍ਰਿਤਸਰ, 29 ਜੁਲਾਈ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰਬੰਧਕੀ ਬਲਾਕ ਵਿੱਚ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਵਲੋਂ ਯੂਨੀਵਰਸਿਟੀ ਦੀ ਪਲੇਠੀ ਲਿਫਟ ਦਾ ਉਦਘਾਟਨ ਕੀਤਾ ਗਿਆ।ਪ੍ਰਬੰਧਕੀ ਬਲਾਕ ਵਿੱਚ ਕੰਮ ਕਰਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਵਲੋਂ ਕਈ ਸਾਲ ਪਹਿਲਾਂ ਲਿਫਟ ਦੀ ਮੰਗ ਯੂਨੀਵਰਸਿਟੀ ਦੇ ਉਚ ਅਧਿਕਾਰੀਆਂ ਅੱਗੇ ਰੱਖੀ ਗਈ ਸੀ। ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਅਤੇ ਪ੍ਰੋ. (ਡਾ.) ਕਰਨਜੀਤ ਸਿੰਘ ਕਾਹਲੋ ਦੀ ਮੇਹਨਤ ਸਦਕਾ ਲਿਫਟ ਦਾ ਕੰਮ ਸਮੇਂ ਸਿਰ ਮੁਕੰਮਲ ਹੋ ਸਕਿਆ ਹੈ।
                ਵਾਈਸ ਚਾਂਸਲਰ ਸੰਧੂ ਵਲੋਂ ਸਭ ਤੋਂ ਪਹਿਲਾਂ ਦਿਵਿਆਂਗ ਕਰਮਚਾਰੀ ਸ੍ਰੀਮਤੀ ਨੀਰੂ ਉਹਰੀ ਅਤੇ ਪੂਰਨ ਸਿੰਘ ਨੂੰ ਲਿਫਟ ਦੀ ਪਹਿਲੀ ਸਵਾਰੀ ਕਰਵਾਈ ਗਈ।ਉਚ ਅਧਿਕਾਰੀਆਂ ਦੇ ਨਾਲ ਰਜਿਸਟਰਾਰ ਪ੍ਰੋ. (ਡਾ.) ਕਰਨਜੀਤ ਸਿੰਘ ਕਾਹਲੋਂ, ਇੰਚਾਰਜ ਉਸਾਰੀ ਵਿਭਾਗ ਹਰਮਿੰਦਰ ਸਿੰਘ ਟਿੰਨਾ, ਪ੍ਰੋ. ਇੰਚਾਰਜ਼ ਪ੍ਰੀਖਿਆਵਾਂ ਡਾ. ਮਨੋਜ ਕੁਮਾਰ, ਸੁਰੱਖਿਆ ਅਫਸਰ ਅਮਰਬੀਰ ਸਿੰਘ ਚਾਹਲ, ਡਿਪਟੀ ਰਜਿਸਟਰਾਰ ਰਾਜੇਸ਼ ਕਾਲੀਆ, ਆਫਿਸਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਪਵਨ ਸ਼ਰਮਾ ਵੀ ਹਾਜ਼ਰ ਸਨ।ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੇ ਸਕੱਤਰ ਰਜ਼ਨੀਸ਼ ਭਾਰਦਵਾਜ ਨੇ ਵਾਈਸ ਚਾਂਸਲਰ ਸਾਹਿਬ ਪ੍ਰੋ. (ਡਾ.) ਸੰਧੂ ਪਲੇਠੀ ਲਿਫਟ ਲਗਵਾਉਣ ਲਈ ਧੰਨਵਾਦ ਕੀਤਾ।ਉਨ੍ਹਾਂ ਦੱਸਿਆ ਕਿ ਇਹ ਲਿਫਟ ਯੂਨੀਵਰਸਿਟੀ ਪ੍ਰਬੰਧਕੀ ਬਲਾਕ ਦੀਆਂ ਪੰਜ ਮੰਜਲਾਂ ਤੱਕ ਜਾਵੇਗੀ ਅਤੇ ਕਰਮਚਾਰੀ, ਅਧਿਕਾਰੀ ਅਤੇ ਕੰਮ ਕਰਵਾਉਣ ਲਈ ਆਉਣ ਵਾਲੇ ਵਿਦਿਆਰਥੀਆਂ ਲਈ ਲਾਹੇਵੰਦ ਹੋਵੇਗੀ।ਪ੍ਰਧਾਨ ਮੈਡਮ ਹਰਵਿੰਦਰ ਕੌਰ ਨੇ ਸਭ ਕਰਮਚਾਰੀਆਂ ਨੂੰ ਲਿਫਟ ਚੱਲਣ ਦੀ ਖੁਸ਼ੀ ਵਿਚ ਵਧਾਈ ਦਿੱਤੀ।
                 ਇਸ ਮੌਕੇ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੇ ਅਹੁੱਦੇਦਾਰਾਂ ਅਤੇ ਮੈਂਬਰਾਂ ਦੇ ਨਾਲ ਜਗੀਰ ਸਿੰਘ, ਅਜਮੇਰ ਸਿੰਘ, ਹਰਜਿੰਦਰ ਸਿੰਘ, ਸੁਖਵੰਤ ਸਿੰਘ, ਰੂਪ ਚੰਦ, ਅਜੇ ਕੁਮਾਰ, ਗੁਰਮੀਤ ਥਾਪਾ, ਵਰਿੰਦਰ ਸਿੰਘ ਸਮੇਤ ਵੱਡੀ ਗਿਣਤੀ ‘ਚ ਕਰਮਚਾਰੀ ਅਤੇ ਅਫਸਰ ਹਾਜ਼ਰ ਸਨ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …