ਪਠਾਨਕੋਟ, 4 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਆਜ਼ਾਦੀ ਦੇ 75 ਸਾਲਾਂ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ
ਵਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਲੜੀ ਦੇ ਤਹਿਸੀਲ ਪੱਧਰੀ ਲੇਖ ਮੁਕਾਬਲੇ ਸਫਲਤਾ ਪੂਰਵਕ ਸੰਪਨ ਹੋ ਗਏ ਹਨ।ਵਿਭਾਗ ਵਲੋਂ ਤਹਿਸੀਲ ਪੱਧਰ ਦੇ ਨਤੀਜੇ ਐਲਾਨ ਦਿਤੇ ਗਏ ਹਨ।ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਚੱਲ ਰਹੇ ਲੇਖ ਮੁਕਾਬਲਿਆਂ ਵਿੱਚ ਜਿਲ੍ਹਾ ਪਠਾਨਕੋਟ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ।ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਜਸਵੰਤ ਸਿੰਘ ਸਲਾਰੀਆ, ਉਪ ਜਿਲ੍ਹਾ ਸਿਖਿਆ ਅਫਸਰ (ਸੈ.ਸਿ) ਰਾਜੇਸ਼ਵਰ ਸਲਾਰੀਆ, ਜਿਲ੍ਹਾ ਸਿੱਖਿਆ ਅਫਸਰ (ਐਲੀ.) ਬਲਦੇਵ ਰਾਜ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ (ਐਲੀ.) ਰਮੇਸ਼ ਲਾਲ ਠਾਕੁਰ ਨੇ ਤਹਿਸੀਲ ਪੱਧਰੀ ਪ੍ਰਤੀਯੋਗਿਤਾ ਦੇ ਜੇਤੂਆਂ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ।
ਵਿਦਿਅਕ ਮੁਕਾਬਲਿਆਂ ਦੇ ਸੈਕੰਡਰੀ ਵਿੰਗ ਦੇ ਨੋਡਲ ਅਫਸਰ ਕੌਸ਼ਲ ਕੁਮਾਰ ਅਤੇ ਪ੍ਰਾਇਮਰੀ ਵਿੰਗ ਦੇ ਨੋਡਲ ਅਫਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਪ੍ਰਾਇਮਰੀ ਵਰਗ ਦੇ ਤਹਿਸੀਲ ਪਧਰੀ ਮੁਕਾਬਲਿਆਂ ਵਿੱਚ ਪਠਾਨਕੋਟ ਤਹਿਸੀਲ ਵਿੱਚ ਰਿਆ ਸ.ਪ੍ਰ.ਸ ਸੈਲੀ ਕੁਲਿਆਂ ਨੇ ਪਹਿਲਾ ਅਤੇ ਲਕਸ਼ਿਤਾ ਸ਼ਰਮਾ ਸ.ਪ੍ਰ.ਸ ਵਡਾਲਾ ਨੇ ਦੂਜਾ ਸਥਾਨ ਹਾਸਲ ਕੀਤਾ ।
ਮਿਡਲ ਵਰਗ ਵਿੱਚ ਪਠਾਨਕੋਟ ਤਹਿਸੀਲ ਵਿੱਚ ਡਿੰਪਲ ਕੁਮਾਰੀ ਸ.ਮ.ਸ ਸਿੰਬਲੀ ਗੁਜ਼ਰਾਂ ਨੇ ਪਹਿਲਾ ਅਤੇ ਖੁਸ਼ੀ ਮਹਿਰਾ ਸ.ਸ.ਸ.ਸ (ਕੰ) ਪਠਾਨਕੋਟ ਨੇ ਦੂਜਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਧਾਰ ਕਲਾਂ ਤਹਿਸੀਲ ਵਿੱਚ ਪਲਕ ਸ.ਸ.ਸ.ਸ ਦੁਨੇਰਾ ਨੇ ਪਹਿਲਾ ਅਤੇ ਦੀਪਾਲੀ ਸ.ਹ.ਸ ਦੁਖਨਿਆਲੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ ।
ਸੀਨੀਅਰ ਸੈਕੰਡਰੀ ਵਰਗ ਪਠਾਨਕੋਟ ਤਹਿਸੀਲ ਵਿੱਚ ਹੇਮ ਲਤਾ ਸ.ਸ.ਸ.ਸ ਨਰੋਟ ਮਹਿਰਾ ਨੇ ਪਹਿਲਾ ਅਤੇ ਮੁਸਕਾਨ ਸ.ਸ.ਸ.ਸ ਮਲਕਪੁਰ ਨੇ ਦੂਜਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਧਾਰਕਲਾਂ ਤਹਿਸੀਲ ਵਿੱਚ ਸਮਾਈਲ ਠਾਕੁਰ ਸ.ਹ.ਸ ਦੁਖਨਿਆਲੀ ਪਹਿਲੇ ਅਤੇ ਸੋਹਾਨੀ ਸ.ਸ.ਸ.ਸ ਬਧਾਨੀ ਨੇ ਦੂਜੇ ਸਥਾਨ ‘ਤੇ ਰਹੇ।
ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਵਨੀਤ ਮਹਾਜਨ, ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਸਮਾਰਟ ਸਕੂਲ ਸੰਜੀਵ ਮਨੀ, ਡੀ.ਐਸ.ਐਮ ਬਲਵਿੰਦਰ ਸੈਣੀ, ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media