ਪੇਡੂ ਸੱਭਿਆਚਾਰ ਸੁਆਣੀਆਂ ਵਲੋਂ ਚਰਖੇ ਕੱਤ ਕੇ ਅਤੇ ਚੱਕੀਆਂ ਪੀਸ ਕੇ ਦਿਖਾਏ

ਬਠਿੰਡਾ, 9 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ )- ਮਾਲਵਾ ਹੈਰੀਟੇਜ ਤੇ ਸੱਭਿਆਚਾਰਕ ਫਾਊਂਡੇਸ਼ਨ ਬਠਿੰਡਾ ਵਲੋਂ ਬਠਿੰਡਾ ਵਿਖੇ ਵਿਰਾਸਤੀ ਮੇਲਾ ਦੇ ਦੂਜੇ ਦਿਨ ਵੀ ਸ਼ਹਿਰ ਵਾਸੀਆਂ ਨੇ ਖਾਸ ਕਰਕੇ ਨੌਜਵਾਨਾਂ ਨੇ ਭਾਰੀ ਉਤਸ਼ਾਹ ਨਾਲ ਮੇਲੇ ਵਿਚ ਸ਼ਿਰਕਤ ਕਰਦਿਆਂ ਖੂਬ ਅਨੰਦ ਮਾਣਿਆ। ਇਸ ਮੌਕੇ ਮੇਲੇ ਦੇ ਇਕ ਪਾਸੇ ਮੁਟਿਆਰਾਂ ਨੇ ਖੂਬ ਪੰਜਾਬੀ ਪਹਿਰਾਵੇ ਵਿੱਚ ਗਿੱਧਾ ਪਾ ਕੇ ਦਿਨ ਭਰ ਮੇਲਾ ਨੂੰ ਚਾਰ ਚੰਨ ਲਗਾਇਆ। ਬਾਕੀ ਹੋਰ ਮੇਲੇ ਵਿੱਚ ਉੱਠ, ਪੁਰਤਾਨ ਸਮੇਂ ਦੇ ਗੱਡੇ, ਤੁਰਲੇਦਾਰ ਪੱਗਾਂ ਬੰਨ੍ਹ ਬੈਠੇ ਜੈਲਦਾਰਾਂ ਦੀ ਹਵੇਲੀ ਵਿੱਚ ਬੈਠੇ ਨੌਜਵਾਨ, ਪੰਜਾਬੀ ਸੱਭਿਆਚਾਰ ਅਤੇ ਪਹਿਰਾਵੇ ਵਿਚ ਸੱਜੀਆਂ ਲੜਕੀਆਂ ਪੁਰਤਾਨ ਪੇਡੂ ਸੱਭਿਆਚਾਰ ਦੇ ਸੁਆਣੀਆਂ ਦੇ ਰੋਜ਼ਾਨਾ ਵਰਤੋਂ ਦਾ ਸਮਾਨ, ਚਰਖੇ, ਫੁਲਕਾਰੀਆਂ ਕੱਢਣ,ਸੇਵੀਆਂ ਵੱਟਣਾ ਅਤੇ ਪੇਂਡੂ ਚੁੱਲਾ ਆਦਿ ਆਕਰਸ਼ਣ ਦਾ ਮੁੱਖ ਕੇਂਦਰ ਬਿੰਦੂ ਸਨ।ਪੰਜਾਬੀ ਸੱਭਿਆਚਾਰਕ ਨੂੰ ਉਤਸ਼ਾਹਤ ਕਰਨ ਲਈ ਬੱਚਿਆਂ ‘ਆਵਾਜ਼ ਮਾਲਵੇ ਦੀ’ ਮੁਕਾਬਲੇ ਵਿੱਚ ਪਹਿਲੇ ਰਾਊਂਡਾਂ ਵਿੱਚ ਚੁਣੇ ਗਏ ਨੰਨ੍ਹੇ ਕਲਾਕਾਰਾਂ ਨੇ ਖੂਬ ਮੇਲੇ ਦਾ ਸਮਾਂ ਬੰਨਿਆ ਤੇ ਦਰਸ਼ਕਾਂ ਨੂੰ ਪੁਰਾਣੇ ਲੋਕ ਗੀਤਾਂ ਦੀ ਯਾਦ ਤਾਜ਼ਾ ਕਰਵਾਈ। 4 ਜ਼ੋਨਾਂ ਵਿਚੋਂ 24 ਨੰਨ੍ਹੇ ਸਰੀਲੇ ਕਲਾਕਾਰਾਂ ਨੂੰ ਚੁਣਿਆ ਗਿਆ ਸੀ। ਇਸ ਮੁਕਾਬਲੇ ਵਿੱਚੋਂ 3 ਸੁਰੀਲੇ ਬਾਲ ਕਲਾਕਾਰਾਂ ਨੂੰ ਚੁਣਿਆ ਗਿਆ।
ਕਿਲ੍ਹਾ ਮੁਬਾਰਕ ਦਾ ਮਾਡਲ-ਵਿਰਾਸਤੀ ਮੇਲੇ ਵਿੱਚ ਪਹਿਲੀ ਵਾਰ ਪੇਸ਼ ਕੀਤਾ ਗਿਆ। ਕਿਲ੍ਹਾ ਮੁਬਾਰਕ ਦਾ ਮਾਡਲ ਤਿਆਰ ਕਰਨ ਵਾਲੇ ਸੁਖਵਿੰਦਰ ਸਿੰਘ ਪੀ.ਟੀ.ਆਈ ਅਧਿਆਪਕ ਨੇ ਦੱਸਿਆ ਕਿ ਇਸ ਮਾਡਲ ਨੂੰ ਤਿਆਰ ਕਰਨ ਵਿਚ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਸਹਿਸੌਗ ਨਾਲ 4 ਮਹੀਨਿਆਂ ਤੋਂ ਬਾਅਦ ਤਿਆਰ ਕੀਤਾ ਗਿਆ।
ਪੁਰਾਤਨ ਪੰਜਾਬੀ ਸੱਭਿਆਚਾਰ ਦੀਆਂ ਝਾਕੀਆਂ ਨੂੰ ਪੇਸ਼ ਕਰਦੇ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਚ ਲੱਗੀਆਂ ਪੁਸਤਕ ਪ੍ਰਦਰਸ਼ਨੀਆਂ,ਪੁਰਾਣੇ ਸਿੱਕਿਆ,ਨੋਟਾਂ ਤੋਂ ਇਲਾਵਾ ਹੋਰ ਰਸੋਈ ਦੇ ਪੁਰਾਣੇ ਸਮਾਨ ਵਿੱਚ ਭਾਂਡੇ ਆਦਿ ਵਿੱਚ ਬਾਰੇ ਵੀ ਲੋਕਾਂ ਨੇ ਸਾਹਿਤਕ ਭਰਪੂਰ ਕਿਤਾਬਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਜਿਲ੍ਹਾ ਸੈਸ਼ਨ ਜੱਜ ਤੇਜਵਿੰਦਰ ਸਿੰਘ,ਮਲਕੀਤ ਸਿੰਘ ਗਰੇਵਾਲ ਯੂ.ਕੇ, ਹਰਵਿੰਦਰ ਸਿੰਘ ਖਾਲਸਾ ਤੋਂ ਇਲਾਵਾ ਪ੍ਰਿਥੀਪਲ ਸਿੰਘ ਜਲਾਲ, ਗੁਰੂ ਨਾਨਕ ਦੇਵ ਚੈਰੀਟੇਬਲ ਮਿਸ਼ਨ ਟਰੱਸਟ ਦੇ ਚੇਅਰਮੈਨ ਕ੍ਰਿਸ਼ਨ ਬਾਂਸਲ, ਚਮਕੌਰ ਮਾਨ, ਜਰਨੈਲ ਸਿੰਘ ਵਿਰਕ, ਭੋਲਾ,ਸੁਖਦੇਵ ਸਿੰਘ ਗਰੇਵਾਲ,ਡੀ.ਸੀ ਸ਼ਰਮਾ, ਇੰਦਰਜੀਤ ਸਿੰਘ,ਗੁਰਅਵਤਾਰ ਸਿੰਘ ਗੋਗੀ, ਮਹਿੰਦਰ ਸਿੰਘ , ਸਰੂਪ ਪਰਿੰਦਾ ਆਦਿ ਹਾਜ਼ਰ ਸਨ।
Punjab Post Daily Online Newspaper & Print Media