Friday, April 17, 2026

ਆਉਂਦੇ 6 ਮਹੀਨਿਆਂ ‘ਚ ਸੇਵਾ ਕੇਂਦਰਾਂ ਤੋਂ ਮਿਲਣਗੀਆਂ 192 ਹੋਰ ਸੇਵਾਵਾਂ -ਡਿਪਟੀ ਕਮਿਸ਼ਨਰ

ਜੁਲਾਈ ਮਹੀਨੇ ਦੋਰਾਨ 72 ਹਜ਼ਾਰ ਲੋਕਾਂ ਨੇ ਲਈਆਂ ਸੇਵਾਵਾਂ

ਅੰਮ੍ਰਿਤਸਰ, 6 ਅਗਸਤ (ਸੁਖਬੀਰ ਸਿੰਘ) – ਪੰਜਾਬ ਦੇ ਲੋਕ ਸੂਬੇ ਇਸ ਸਮੇਂ ਵਿੱਚ ਚੱਲ ਰਹੇ 516 ਸੇਵਾ ਕੇਂਦਰਾਂ ਵਿੱਚ 332 ਪ੍ਰਕਾਰ ਦੀਆਂ ਸੇਵਾਵਾਂ ਹਾਸਲ ਕਰਨ ਆਉਂਦੇ ਹਨ।ਇਥੇ ਜਨਤਕ ਸ਼ਿਕਾਇਤਾਂ ਦਾ ਹੱਲ ਵੈਬ, ਮੋਬਾਇਲ ਅਤੇ ਟੋਲ ਫਰੀ ਨੰ: 1100 ‘ਤੇ ਕਾਲ ਕਰਕੇ ਵੀ ਕੀਤਾ ਜਾਂਦਾ ਹੈ।ਪੰਜਾਬ ਸਰਕਾਰ ਵਲੋਂ ਆਉਂਦੇ 6 ਮਹੀਨਿਆਂ ਵਿੱਚ 192 ਹੋਰ ਸੇਵਾਵਾਂ ਚਾਲੂ ਕੀਤੀਆਂ ਜਾਣਗੀਆਂ।
                   ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਜਿਲ੍ਹੇ ਦੇ ਲੋਕਾਂ ਨੂੰ ਇਕ ਹੀ ਛੱਤ ਥੱਲੇ 41 ਸੇਵਾ ਕੇਂਦਰਾਂ ਰਾਹੀਂ 332 ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।ਜੁਲਾਈ ਮਹੀਨੇ ਦੋਰਾਨ 72 ਹਜ਼ਾਰ ਲੋਕਾਂ ਨੇ ਸੇਵਾ ਕੇਂਦਰਾਂ ਦੀ ਸਹੂਲਤ ਦਾ ਲਾਭ ਉਠਾਇਆ।ਸਰਕਾਰ ਨੂੰ ਲਗਭਗ 1.5 ਕਰੋੜ ਰੁਪਏ ਦਾ ਰੈਵਨਿਊ ਸਰਕਾਰੀ ਫੀਸ ਅਤੇ ਸਹੂਲਤਾਂ ਦੀ ਫੀਸ ਵਜੋਂ ਪ੍ਰਾਪਤ ਹੋਏ ਹਨ।ਲੋਕਾਂ ਨੂੰ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਡਰਾਈਵਿੰਗ ਲਾਇੰਸਸ, ਆਰ.ਸੀ ਤੇ ਹੋਰ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਹਨ।ਮਾਲ ਵਿਭਾਗ ਨਾਲ ਸਬੰਧਤ ਫਰਦਾਂ ਵੀ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ।
                  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੁਲਾਈ ਮਹੀਨੇ ਦੋਰਾਨ ਹੀ 14500 ਵਿਅਕਤੀਆਂ ਨੇ ਆਧਾਰ ਕਾਰਡ ਬਣਾਉਣ ਸਬੰਧੀ ਅਪਲਾਈ ਕੀਤਾ ਤੇ 3500 ਵਿਅਕਤੀਆਂ ਵਲੋਂ ਈ ਸੇਵਾ ਸਾਫਟਵੇਅਰ ਰਾਹੀ ਪੈਨਸ਼ਨਾਂ ਸਬੰਧੀ ਸਹੂਲਤ ਲਈ।ਪਿਛਲੇ ਮਹੀਨੇ ਦੋਰਾਨ 20 ਹਜ਼ਾਰ ਤੋ ਵੱਧ ਲੋਕਾਂ ਨੇ ਭਰਤੀ ਸਬੰਧੀ ਜ਼ਰੂਰੀ ਸਰਟੀਫਿਕੇਟ ਜਿਵੇਂ ਕਿ ਰੈਜ਼ੀਡੈਂਟ ਸਰਟੀਫਿਕੇਟ ਤੇ ਬਾਰਡਰ ੲਰੇੀਆ ਸਰਟੀਫਿਕੇਟ ਅਪਲਾਈ ਕੀਤੇ ਗਏ ਹਨ ।
                  ਪ੍ਰਸ਼ਾਸ਼ਕੀ ਸੁਧਾਰ ਵਿਭਾਗ ਦੇ ਜ਼ਿਲ੍ਹਾ ਤਕਨੀਕੀ ਕੁਆਰਡੀਨੇਟਰ ਪ੍ਰਿੰਸ ਸਿੰਘ ਨੇ ਦੱਸਿਆ ਕਿ ਸਾਂਝ ਕੇਂਦਰ ਨਾਲ ਸਬੰਧਤ ਸੇਵਾਵਾਂ ਜਿਵੇ ਕਿ ਪਾਸਪਰੋਟ ਦੀ ਗੁੰਮਸ਼ੁਦਗੀ ਤੇ ਪੁਲੀਸ ਕਲੀਅਰੈਂਸ ਸਰਟੀਫੀਕੇਟ ਵੀ ਮਹੱਈਆ ਕਰਵਾਏ ਜਾ ਰਹੇ ਹਨ। ਉਨਾਂ ਕਿਹਾ ਕਿ ਅਗਸਤ 2020 ਤੋਂ ਹੁਣ ਤੱਕ 492029 ਲੋਕਾਂ ਨੇ ਸੇਵਾ ਕੇਦਰਾਂ ਤੋ ਸਹੁਲਤਾਂ ਪ੍ਰਾਪਤ ਕੀਤੀਆਂ ਹਨ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …