ਅੰਮ੍ਰਿਤਸਰ, 6 ਅਗਸਤ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸ਼ਕੂਲ ਦਾ ਦਸਵੀਂ ਕਲਸਾ ਦਾ ਨਤੀਜਾ ਹਰ ਸਲ ਦੀ ਤਰਾਂ ਇਸ ਵਾਰ ਵੀ ਸ਼ਾਨਦਾਰ ਰਿਹਾ।
ਸੈਸ਼ਨ 2020-2021 ‘ਚ ਕੋਰੋਨਾ ਕੇ ਕਾਰਣ ਸਲਾਨਾ ਪ੍ਰੀਖਆ ਦੀ ਥਾਂ ਸਕੂਲ ਇਮਤਿਹਾਨਾਂ ਤੇ ਪ੍ਰੀ-ਬੋਰਡ ਪ੍ਰੀਖਿਆ ਦੇ ਆਧਾਰ ‘ਤੇ ਇਹ ਨਤੀਜੇ ਐਲਾਨੇ ਗਏ।ਇਸ ਸੈਸ਼ਨ ‘ਚ ਦਸਵੀਂ ਦੇ ਸਾਰੇ 376 ਵਿਦਿਆਰਥੀ ਸ਼ਾਨਦਾਰ ਅੰਕ ਪ੍ਰਾਪਤ ਕਰ ਕਰ ਕੇ ਕਾਮਯਾਬ ਹੋਏ।
ਸਕੂਲ ਦਾ ਆਸ਼ਰਯ ਅਗਰਵਾਲ 98.8% ਅੰਕ ਲੈ ਕੇ ਸਕੂਲ ‘ਚ ਪਹਿਲੇ ਸਥਾਨ ‘ਤੇ ਰਿਹਾ।ਮੋਹਿਤ ਵਰਮਾ, ਏਲੀਜਾ ਅਰੋੜਾ ਤੇ ਸਨੇਹਾ ਸ਼ਰਮਾ 98.2% ਅੰਕ ਲੈ ਕੇ ਦੂਜੇ ਸਥਾਨ ਸ਼ਥਾਨ ਅਤੇ ਹਰਸਿਫਤ ਕੌਰ 98% ਅੰਕ ਲੈ ਕੇ ਤੀਜੇ ਸਥਾਨ ‘ਤੇ ਰਹੇ । 24 ਵਿਦਿਆਰਥੀਆਂ ਨੇ 95% ਤੋਂ ਵੱਧ ਅਤੇ 88 ਵਿਦਿਆਰਥੀਆਂ ਨੇ 90% ਤੋਂ ਜਿਆਦਾ ਅੰਕ ਪ੍ਰਾਪਤ ਕੀਤੇ।
5 ਵਿਦਿਆਰਥੀਆਂ ਨੇ ਗਣਿਤ ‘ਚ 100 ਅੰਕ, 1 ਵਿਦਿਆਰਥੀ ਨੇ ਅੰਗ੍ਰੇਜ਼ੀ ‘ਚ 100 ਅੰਕ, 1 ਵਿਦਿਆਰਥੀ ਨੇ ਸਾਮਾਜਿਕ ਵਿਗਿਆਨ ‘ਚ 100 ਅੰਕ, 1 ਵਿਦਿਆਰਥੀ ਨੇ ਹਿੰਦੀ ‘ਚ 100 ਅੰਕ, 1 ਵਿਦਿਆਰਥੀ ਕੇ ਵਿਗਿਆਨ ‘ਚ 100 ਅੰਕ, 7 ਵਿਦਿਆਰਥੀਆਂ ਨੇ ਪੰਜਾਬੀ ‘ਚ 99 ਅੰਕ ਅਤੇ 2 ਵਿਦਿਆਰਥੀਆਂ ਦੇ ਆਈ.ਟੀ ‘ਚ 98 ਅੰਕ ਰਹੇ ।
ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਇਸ ਸ਼ਾਨਦਾਰ ਸਫਲਤਾ ‘ਤੇ ਵਿਦਿਆਰਥੀਆਂ, ਉਨਾਂ ਦੇ ਮਾਤਾ ਪਿਤਾ ਅਤੇ ਟੀਚਰਾਂ ਵਧਾਈ ਦਿੱਤੀ।ਉਨਾਂ ਕਿਹਾ ਕਿ ਕੋਰੋਨਾ ਮਹਾਮਾਰੀ ਕੇ ਇਸ ਸਮੇਂ ਬੇੱਸ਼ੱਕ ਸਿਖਿਆ ਬਹੁ ਪ੍ਰਭਾਵਿਤ ਹੋਈ।ਪ੍ਰੰਤੂ ਅਧਿਆਪਕਾਂ ਵਲੋਂ ਕੋਰੋਨਾ ਦੇ ਪ੍ਰਭਾਵ ਨੂੰ ਘੱਟ ਕਰਨ ਚ’ ਅਹਿਮ ਯੌਗਦਾਨ ਪਾਇਆ।ਉਨਾਂ ਨੇ ਸੀ.ਬੀ.ਐਸ.ਈ ਦਾ ਧੰਨਵਾਦ ਕੀਤਾ ਜਿਸ ਨੇ ਨਵੀਂ ਵਿਧੀ ਨਾਲ ਨਤੀਜੇ ਐਲਾਨ ਨੇ ਵਿਦਿਆਰਥੀਆਂ ਦੀ ਮੇਹਨਤ ਨੂੰ ਸਫਲ ਬਣਾਇਆ।ਡੀ.ਏ.ਵੀ ਪ੍ਰਬੰਧਕੀ ਸਮਿਤੀ ਦਿੱਲੀ ਪ੍ਰਧਾਨ ਪਦਮਸ਼੍ਰੀ ਡਾ. ਪੂਨਮ ਸੂਰੀ, ਜੇ.ਪੀ ਸ਼ੂਰ ਡਾਇਰੈਕਟਰ ਪਬਲਿਕ ਸ਼ਕੂਲਜ-1 ਡੀ.ਏ.ਵੀ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ, ਸਕੂਲ ਕਮੇਟੀ ਚੇਅਰਮੈਨ ਡਾ. ਵੀ.ਪੀ ਲਖਨਪਾਲ, ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਅਤੇ ਮੈਨੇਜਰ ਡਾ. ਰਾਜੇਸ਼ ਕੁਮਾਰ ਨੇ ਵੀ ਵਿਦਿਆਰਥੀਆਂ ਨੂੰ ਇਸ ਵਿਸ਼ੇਸ਼ ਉਪਲੱਬਧੀ ‘ਤੇ ਮੁਬਾਰਕਬਾਦ ਦਿੱਤੀ ਅਤੇ ਸਫਲਤਾ ਦਾ ਸਿਹਰਾ ਪ੍ਰਿੰਸੀਪਲ ਡ. ਅੰਜ਼ਨਾ ਗੁਪਤਾ ਦੇ ਸਿਰ ਬੰਨਿਆ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media