Saturday, September 26, 2026

ਖਾਲਸਾ ਕਾਲਜ ਐਜੂਕੇਸ਼ਨ ਦੇ ਵਿਦਿਆਰਥੀਆਂ ਦੀਆਂ ਯੂਨੀਵਰਸਿਟੀ ਪ੍ਰੀਖਿਆ ’ਚ ਪ੍ਰਾਪਤੀਆਂ ਸ਼ਾਨਦਾਰ

ਅੰਮ੍ਰਿਤਸਰ, 11 ਅਗਸਤ (ਖੁਰਮਣੀਆਂ) – ਖਾਲਸਾ ਕਾਲਜ ਆਫ਼ ਐਜੂਕੇਸ਼ਨ ਰਣਜੀਤ ਐਵੀਨਿਊ ਦੇ ਵਿਦਿਆਰਥੀਆਂ ਨੇ ਕੋਵਿਡ-19 ਦੀ ਦਰਪੇਸ਼ ਚੁਣੌਤੀਆਂ ਦੇ ਬਾਵਜੂਦ ਯੂਨੀਵਰਸਿਟੀ ਦੀਆਂ ਵੱਖ-ਵੱਖ ਪ੍ਰੀਖਿਆਵਾਂ ’ਚ ਆਪਣੀ ਸ਼ਲਾਘਾਯੋਗ ਪ੍ਰਾਪਤੀ ਨਾਲ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ।ਯੂਨੀਵਰਸਿਟੀ ਦੀ ਐਮ.ਐਡ ਪ੍ਰੀਖਿਆ ’ਚ ਕ੍ਰਿਤਿਕਾ ਅਰੋੜਾ ਨੇ ਪਹਿਲਾ, ਮਨਪ੍ਰੀਤ ਕੌਰ ਨੇ ਦੂਜਾ ਅਤੇ ਮੁਸਕਾਨ ਅਰੋੜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
                ਕਾਲਜ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ ਨੇ ਵਿਦਿਆਰਥੀਆਂ ਦੀ ਇਸ ਉਪਲਬੱਧੀ ’ਤੇ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਬੀਐਡ ਐਮ.ਐਡ (3 ਸਾਲਾ ਇੰਟੀਗ੍ਰੇਟਿਡ) ’ਚ ਵਿਦਿਆਰਥਣ ਨੇਹਾ ਦੁੱਗਲ ਪਹਿਲਾ ਸਥਾਨ, ਮੁਕਤੀ ਸ਼ਰਮਾ (ਦੂਜਾ ਸਥਾਨ) ਅਤੇ ਰਵਿੰਦਰਜੀਤ (ਤੀਜਾ ਸਥਾਨ) ਨੇ ਯੂਨੀਵਰਸਿਟੀ ਦੀ ਪ੍ਰੀਖਿਆ ’ਚ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ।ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਕਿਰਨਜੋਤ, ਹਰਸ਼ਿਤਾ, ਆਸਥਾ ਬਜਾਜ ਨੇ ਯੂਨੀਵਰਸਿਟੀ ਦੀ ਬੀ.ਏ ਬੀ.ਐਡ 4 ਸਾਲਾ ਇੰਟੀਗ੍ਰੇਟਿਡ ’ਚ ਕ੍ਰਮਵਾਰ ਦੂਜਾ, ਤੀਜਾ ਅਤੇ ਚੌਥਾ ਸਥਾਨ ਹਾਸਲ ਕੀਤਾ।
               ਇਸ ਮੌਕੇ ਡਾ. ਢਿੱਲੋ ਨੇ ਕਿਹਾ ਕਿ ਕਾਲਜ ’ਚ ਐਮ.ਐਡ, ਬੀ.ਐਡ, ਬੀ.ਐਡ-ਐਮ.ਐਡ (ਇੰਟੀਗ੍ਰੇਟਿਡ) ਅਤੇ ਬੀ.ਏਬੀ ਐਡ (ਇੰਟੀਗ੍ਰੇਟਿਡ) ਚੱਲ ਰਹੇ ਵੱਖ-ਵੱਖ ਕੋਰਸਾਂ ’ਚ ਦਾਖਲੇ ਸਬੰਧੀ ਵਿਦਿਆਰਥੀਆਂ ’ਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …