Saturday, April 25, 2026

ਖ਼ਾਲਸਾ ਕਾਲਜ ਵਿਖੇ ਦਾਖਲੇ ਲਈ ਵਿਦਿਆਰਥੀਆਂ ’ਚ ਵਧਿਆ ਰੁਝਾਨ

ਅੰਮ੍ਰਿਤਸਰ, 11 ਅਗਸਤ (ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਪਿਛਲੇ ਸਾਲ ਨਾਲੋਂ ਇਸ ਸ਼ੈਸਨ 2021-22 ਲਈ ਦਾਖਲੇ ਦਾ ਰੁਝਾਨ ਤੇਜ਼ ਹੋਇਆ ਨਜ਼ਰ ਆ ਰਿਹਾ ਹੈ।ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਪਿਛਲੇ ਡੇਢ ਸਾਲ ਤੋਂ ਕੋਵਿਡ-19 ਦੀ ਮਹਾਂਮਾਰੀ ਕਾਰਨ ਵਿਦਿਅਕ ਸੰਸਥਾਵਾਂ ਵੱਡੀ ਪੱਧਰ ’ਤੇ ਪ੍ਰਭਾਵਿਤ ਹੋਈਆਂ ਹਨ।ਪਰ ਇਸ ਵਾਰ ਹਾਲਾਤ ਆਮ ਵਾਂਗ ਹੋਣ ਨਾਲ ਵਿਦਿਆਰਥੀ ਸਿੱਧੇ ਰੂਪ ’ਚ ਸੰਸਥਾਵਾਂ ਨਾਲ ਜੁੜ ਰਹੇ ਹਨ ਅਤੇ ਦਾਖਲਾ ਲੈ ਰਹੇ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਕੋਵਿਡ ਦੇ ਮਾਰੂ ਪ੍ਰਭਾਵ ਕਾਰਨ ਕਾਲਜ ਨੇ ਦਾਖਲੇ ਸਬੰਧੀ ਟੈਸਟ ਲੈਣ ਦੀ ਥਾਂ ਵਿਦਿਆਰਥੀਆਂ ਦੀ ਪਿਛਲੀ ਮੈਰਿਟ ਅਨੁਸਾਰ ਹੀ ਦਾਖਲੇ ਕੀਤੇ ਗਏ ਸਨ। ਪਰ ਇਸ ਵਾਰ ਐਗਰੀਕਲਚਰ ਵਿਭਾਗ ਦੀਆਂ 8 ਐਮ.ਐਸ-ਸੀ. ਕਲਾਸਾਂ, ਬੀ.ਐਸ-ਸੀ (ਆਨਰਜ਼) ਐਗਰੀਕਲਚਰ, ਬੀ.ਐਸ.ਸੀ. ਫਿਜ਼ੀਓਥੈਰੇਪੀ ਦੇ ਟੈਸਟ ਲਏ ਜਾ ਰਹੇ ਹਨ।
             ਡਾ. ਸਿੰਘ ਦਾ ਮੰਨਣਾ ਹੈ ਕਿ ਟੈਸਟ ਨਾਲ ਦਾਖਲੇ ਸਬੰਧੀ ਗੁਣਵਤਾ ਦਾ ਮਿਆਰ ਵਧਦਾ ਹੈ।ਇਸ ਦੇ ਨਾਲ-ਨਾਲ ਕਾਲਜ ’ਚ ਕਾਮਰਸ, ਕੰਪਿਉੂਟਰ ਸਾਇੰਸ, ਫੂਡ ਸਾਇੰਸ, ਫੈਸ਼ਨ-ਡਿਜ਼ਾਈਨਿੰਗ ਅਤੇ ਜਰਨਲਿਜ਼ਮ ਵਰਗੇ ਪ੍ਰੋਫੈਸ਼ਨਲ ਕੋਰਸਾਂ ’ਚ ਵਧੇਰੇ ਉਤਸ਼ਾਹ ਪਾਇਆ ਜਾ ਰਿਹਾ ਹੈ।
                      ਉਨ੍ਹਾਂ ਕਿਹਾ ਕਿ ਕੋਵਿਡ ਦੀਆਂ ਸਾਵਧਾਨੀਆਂ ਲਈ ਵਿਦਿਆਰਥੀਆਂ ਦੀ ਇਕ ਥਾਂ ਭੀੜ ਇਕੱਤਰ ਹੋਣ ਤੋਂ ਬਚਾਅ ਕੀਤਾ ਜਾ ਰਿਹਾ ਹੈ।ਵਿਦਿਆਰਥੀਆਂ ਨੂੰ ਪ੍ਰੋਸਪੈਕਟਸ ਲੈਣ ਅਤੇ ਫਾਰਮ ਭਰਨ ਦੀ ਸਹੂਲਤ ਮੈਨ-ਲਾਇਬ੍ਰੇਰੀ ’ਚ ਦਿੱਤੀ ਗਈ ਹੈ। ਇਸ ਉਪਰੰਤ ਪ੍ਰਬੰਧੰਕੀ ਬਲਾਕ ’ਚ ਵਿਦਿਆਰਥੀ ਆਪਣੀ ਚੋਣ ਅਨੁਸਾਰ ਅਧਿਆਪਕਾਂ ਦੀ ਗਾਈਡੈਂਸ ਨਾਲ ਆਪਣੇ ਕੋਰਸ ’ਚ ਦਾਖਲਾ ਲੈਂਦਾ ਹੈ।ਇਸ ਸਬੰਧੀ ਫਾਰਮ ਚੈਕਿੰਗ ਤੇ ਫੀਸਾਂ ਲੈਣ ਦੀ ਸਮੁੱਚੀ ਪ੍ਰਕਿਰਿਆ ਸਬੰਧਿਤ ਬ੍ਰਾਂਚ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ।ਹਰ ਵਿਦਿਆਰਥੀ ਜਾਂ ਉਨ੍ਹਾਂ ਨਾਲ ਆਉਣ ਵਾਲੇ ਮਾਪਿਆਂ ਨੂੰ ਮਾਸਕ ਪਾਉਣ ਸਬੰਧੀ ਸੂਚਿਤ ਕੀਤਾ ਜਾਂਦਾ ਹੈ ਨਾਲ ਵਿਦਿਆਰਥੀਆਂ ਨੂੰ ਵੈਕਸੀਨ ਲਾਉਣ ਦੀ ਵੀ ਹਦਾਇਤ ਕੀਤੀ ਜਾ ਰਹੀ ਹੈ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …