Monday, July 6, 2026

ਡਾਕ ਵਿਭਾਗ ਵਲੋਂ ਚੱਲਦੀਆਂ ਸਕੀਮਾਂ ਸਬੰਧੀ ਸਰਵਰਪੁਰ ਵਿਖੇ ਲਗਾਇਆ ਕੈਂਪ

ਸਮਰਾਲਾ, 12 ਅਗਸਤ (ਇੰਦਰਜੀਤ ਸਿੰਘ ਕੰਗ) – ਇਥੋਂ ਨਜਦੀਕੀ ਪਿੰਡ ਸਰਵਰਪੁਰ ਵਿਖੇ ਗਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਬਕਾ ਸਰਪੰਚ ਮੁਖਤਿਆਰ ਸਿੰਘ, ਮੌਜ਼ੂਦਾ ਸਰਪੰਚ ਰਾਜਿੰਦਰ ਕੌਰ, ਨੰਬਰਦਾਰ ਕੈਪਟਨ ਬਲਵਿੰਦਰ ਸਿੰਘ ਅਤੇ ਡਾ. ਗੁਰਮੀਤ ਸਿੰਘ ਦੀ ਰਹਿਨੁਮਾਈ ਹੇਠ ਡਾਕ ਵਿਭਾਗ ਵਲੋਂ ਪਿੰਡ ਵਿੱਚ ਆਧਾਰ ਕਾਰਡ ਬਣਾਉਣ ਅਤੇ ਆਧਾਰ ਕਾਰਡ ਵਿੱਚ ਸੋਧ ਕਰਨ ਸਬੰਧੀ ਕੈਂਪ ਲਗਾਇਆ ਗਿਆ।ਜਿਸ ਦੌਰਾਨ ਡਾਕਖਾਨੇ ਦੀਆਂ ਵੱਖ-ਵੱਖ ਸਕੀਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ।ਡਾ. ਗੁਰਮੀਤ ਸਿੰਘ ਨੂੰ ਉਨ੍ਹਾਂ ਦੀਆਂ ਸ਼ਲਾਘਾਯੋਗ ਪ੍ਰਾਪਤੀ ਬਦਲੇ ਡਾਕ ਵਿਭਾਗ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਕੈਂਪ ਵਿੱਚ ਸਮੂਹ ਪਿੰਡ ਵਾਸੀਆਂ ਨੇ ਬੜੇ ਉਤਸ਼ਾਹ ਨਾਲ ਡਾਕਖਾਨੇ ਦੀਆਂ ਸਕੀਮਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਆਪਣੇ ਅਧਾਰ ਕਾਰਡਾਂ ਵਿੱਚ ਸੋਧਾਂ ਕਰਵਾਈਆਂ।

                 ਕੈਂਪ ਵਿੱਚ ਉਪਰੋਕਤ ਤੋਂ ਇਲਾਵਾ ਮੇਨ ਓਵਰਸੀਰ ਰਣਜੀਤ ਸਿੰਘ, ਸਿਸਟਮ ਮੈਨੇਜਰ ਅਸੀਸ ਬਾਂਸਲ, ਬੀ.ਪੀ.ਐਸ ਰੇਖਾ, ਪੋਸਟਮੈਨ ਖੰਨਾ ਐਚ.ਓ ਰਾਜਵਿੰਦਰ ਸਿੰਘ, ਜੀ.ਡੀ.ਐਸ ਰਣਬੀਰ ਸਿੰਘ, ਬੀ.ਪੀ.ਐਸ ਅਮਨਦੀਪ ਕੌਰ ਅਤੇ ਮੁਖਤਿਆਰ ਸਿੰਘ ਆਦਿ ਤੋਂ ਇਲਾਵਾ ਪਿੰਡ ਦੇ ਪਤਵੰਤੇ ਅਤੇ ਨਗਰ ਨਿਵਾਸੀ ਹਾਜਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …