Monday, July 6, 2026

ਡੀ. ਐਸ.ਪੀ ਹਰਵਿੰਦਰ ਸਿੰਘ ਖਹਿਰਾ ਦਾ ਭਰਵਾਂ ਸਵਾਗਤ

ਸਮਰਾਲਾ, 12 ਅਗਸਤ (ਇੰਦਰਜੀਤ ਸਿੰਘ ਕੰਗ) – ਪਿਛਲੇ ਦਿਨੀਂ ਹਰਵਿੰਦਰ ਸਿੰਘ ਖਹਿਰਾ ਵਲੋਂ ਸਮਰਾਲਾ ਵਿਖੇ ਬਤੌਰ ਡੀ.ਐਸ.ਪੀ ਚਾਰਜ ਸੰਭਾਲਣ ਪਿਛੋਂ ਸਮਰਾਲਾ ਦੇ ਸੀਨੀਅਰ ਕਾਂਗਰਸੀ ਆਗੂ ਆੜ੍ਹਤੀ ਬਲਜਿੰਦਰ ਸਿੰਘ ਚੱਠਾ ਨੇ ਉਨ੍ਹਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ।ਬਲਜਿੰਦਰ ਸਿੰਘ ਚੱਠਾ ਨੇ ਕਿਹਾ ਕਿ ਡੀ.ਐਸ.ਪੀ ਹਰਵਿੰਦਰ ਸਿੰਘ ਖਹਿਰਾ ਬਹੁਤ ਹੀ ਇਮਾਨਦਾਰ ਅਤੇ ਸੂਝਵਾਨ ਅਫਸਰ ਹਨ।ਇਨ੍ਹਾਂ ਨੇ ਆਪਣੀ ਸਰਵਿਸ ਦੌਰਾਨ ਹਮੇਸ਼ਾਂ ਸੱਚ ਦਾ ਸਾਥ ਅਤੇ ਹਰੇਕ ਨੂੰ ਇਨਸਾਫ ਦਿੱਤਾ ਹੈ।ਚੱਠਾ ਨੇ ਉਮੀਦ ਪ੍ਰਗਟ ਕੀਤੀ ਕਿ ਡੀ.ਐਸ.ਪੀ ਖਹਿਰਾ ਸਮਰਾਲਾ ਇਲਾਕੇ ਵਿੱਚ ਆਪਣੀ ਇਮਾਨਦਾਰੀ ਅਤੇ ਦਿਆਨਦਾਰੀ ਦੀ ਮਿਸਾਲ ਪੈਦਾ ਕਰਨਗੇ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣਗੇ ਅਤੇ ਨਸ਼ਾ ਤਸਕਰੀ ਨਹੀਂ ਹੋਣ ਦੇਣਗੇ।ਉਨ੍ਹਾਂ ਨਾਲ ਨਵੇਂ ਆਏ ਰੀਡਰ ਸੁਦਾਗਰ ਸਿੰਘ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।
               ਇਸ ਮੌਕੇ ਮੈਡਮ ਸੁਰਿੰਦਰ ਕੌਰ ਕੌਫੀ ਮੀਤ ਪ੍ਰਧਾਨ ਨਗਰ ਕੌਂਸਲ ਸਮਰਾਲਾ, ਵਾਰਡ ਨੰ: 7 ਦੀ ਕੌਂਸਲਰ ਸੰਦੀਪ ਕੌਰ, ਤਨਵੀਰ ਸਿੰਘ ਚੱਠਾ, ਨਿਰਮਲ ਸਿੰਘ ਕੰਗ, ਅਮਨਦੀਪ ਸਿੰਘ ਰਾਜੂ, ਕੁਲਦੀਪ ਸਿੰਘ ਕੰਗ, ਗੈਰੀ ਕੰਗ, ਜਮੀਲ ਖਾਨ, ਪਰਮਜੀਤ ਕੌਰ ਕੰਗ ਸਾਬਕਾ ਕੌਂਸਲਰ, ਡਾ. ਦੀਪਾ, ਨਿੰਦੀ ਵਾਈਸ ਚੇਅਰਮੈਨ, ਚੰਨਪ੍ਰੀਤ ਸਿੰਘ ਚੰਨੀ, ਲੱਕੀ ਸਮਰਾਲਾ, ਹਰਪ੍ਰੀਤ ਸਿੰਘ ਗਰਚਾ ਆਦਿ ਹਾਜ਼ਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …