Monday, July 6, 2026

ਮੇਅਰ ਤੇ ਕਮਿਸ਼ਨਰ ਵਲੋਂ ਗਊਸ਼ਾਲਾ ਤੇ ਐਨੀਮਲ ਬਰਥ ਕੰਟਰੋਲ ਸੈਂਟਰ ਦਾ ਉਦਘਾਟਨ

ਆਵਾਰਾ ਪਸ਼ੂਆਂ ਦੀ ਹੋਵੇਗੀ ਦੇਖਭਾਲ ਤੇ ਆਵਾਰਾ ਕੁੱਤਿਆਂ ਤੋਂ ਮਿਲੇਗਾ ਛੁਟਕਾਰਾ – ਮੇਅਰ

ਅੰਮ੍ਰਿਤਸਰ, 12 ਅਗਸਤ (ਜਗਦੀਪ ਸਿੰਘ) – ਨਰਾਇਣਗੜ੍ਹ ਛੇਹਰਟਾ ਗੁਮਾਨਪੁਰਾ ਰੋਡ ਸਥਿਤ ਗਊਸ਼ਾਲਾ ਦਾ ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ ਵਲੋਂ ਉਦਘਾਟਨ ਕੀਤਾ ਗਿਆ।ਇਸ ਦੇ ਨਾਲ ਹੀ ਇੱਕ ਡਾਗ ਸਟਰਲਾਇਜ਼ੇਸ਼ਨ ਸੈਂਟਰ ਅਤੇ ਅਵਾਰਾ ਪਸ਼ੂਆਂ ਨੂੰ ਹਾਇਡ੍ਰਾਲਿਕ ਤਕਨੀਕ ਨਾਲ ਚੁੱਕਣ ਵਾਲੀ ਗੱਡੀ ਟਰੱਕਮਾਊਂਟੇਡ ਦਾ ਉਦਘਾਟਨ ਵੀ ਕੀਤਾ ਗਿਆ।
               ਮੇਅਰ ਕਰਮਜੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ ਆਵਾਰਾ ਤੇ ਬਿਮਾਰ ਪਸ਼ੂਆਂ ਦੀ ਦੇਖ-ਰੇਖ ਅਤੇ ਸਾਂਭ-ਸੰਭਾਲ ਲਈ ਨਗਰ ਨਿਗਮ ਵਲੋਂ ਇਹ ਗਊਸ਼ਾਲਾ 93.74 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ।ਜਿਸ ਵਿਚ 500 ਪਸ਼ੂਆਂ ਦੇ ਰੱਖ-ਰਖਾਅ ਦਾ ਪ੍ਰਬੰਧ ਹੋਵੇਗਾ।ਇਸ ਤੋਂ ਇਲਾਵਾ ਸ਼ਹਿਰ ਨੂੰ ਆਵਾਰਾ ਕੁੱਤਿਆਂ ਦੀ ਵਧ ਰਹੀ ਤਾਦਾਦ ਦੀ ਰੋਕਥਾਮ ਲਈ ਗੁਮਾਨਪੁਰਾ ਗਊਸ਼ਾਲਾ ਵਿਖੇ ਆਵਾਰਾ ਕੁੱਤਿਆਂ (ਮੇਲ ਅਤੇ ਫੀਮੇਲ) ਦੀ ਸਟਰਲਾਈਜੇਸ਼ਨ ਲਈ 28.42 ਲੱਖ ਰੁਪਏ ਦੀ ਲਾਗਤ ਨਾਲ ਇਹ ਐਨੀਮਲ ਬਰਥ ਕੰਟਰੋਲ ਸੈਂਟਰ (ਏ.ਬੀ.ਸੀ) ਤਿਆਰ ਕੀਤਾ ਗਿਆ ਹੈ।ਜਿਥੇ 5000 ਆਵਾਰਾ ਕੁੱਤਿਆਂ ਦੀ ਸਟਰਲਾਈਜੇਸ਼ਨ ਦਾ ਕੰਮ ਵਾਰਡ ਵਾਈਜ਼ ਸ਼ਡਿਊਲ ਬਣਾ ਕੇ ਕੀਤਾ ਜਾਵੇਗਾ। ਸ਼ਡਿਊਲ ਅਨੁਸਾਰ ਹੀ ਇਥੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਡਾਗ ਕੈਚਿੰਗ ਟੀਮਾਂ ਅਵਾਰਾ ਕੁੱਤੇ ਏ.ਬੀ.ਸੀ ਸੈਂਟਰ ਵਿਚ ਲਿਆਉਣਗੇ।ਜਿਥੇ ਸਟਰਲਾਈਜੇਸ਼ਨ ਤੇ ਵੈਕਸੀਨੇਸ਼ਨ ਦਾ ਕੰਮ ਕੀਤਾ ਜਾਵੇਗਾ।ਇਸ ਸੈਂਟਰ ਵਿੱਚ ਪ੍ਰਤੀ ਸਪਤਾਹ ਲਗਭਗ 150 ਆਵਾਰਾ ਕੁੱਤਿਆਂ ਦੀ ਸਟਰਲਾਈਜੇਸ਼ਨ ਕੀਤੀ ਜਾਵੇਗੀ।
                ਇਸ ਦੇ ਨਾਲ ਹੀ 15 ਲੱਖ ਰੁਪਏ ਦੀ ਲਾਗਤ ਨਾਲ ਆਵਾਰਾ ਪਸ਼ੂਆਂ ਨੂੰ ਚੁੱਕਣ ਲਈ ਇੱਕ ਅਤਿ ਆਧੁਨਿਕ ਟਰੱਕਮਾਉਂਟੇਡ ਐਨੀਮਲ ਕੈਚਰ ਵਾਹਣ ਵੀ ਸੜ੍ਹਕ ‘ਤੇ ਲਿਆਂਦਾ ਗਿਆ ਹੈ।ਜਿਸ ਵਿਚ ਹਾਈਡ੍ਰੋਲਿਕ ਤਰੀਕੇ ਨਾਲ ਆਵਾਰਾ ਪਸ਼ੂਆ ਨੂੰ ਲਿਫ਼ਟ ਕਰਕੇ ਗਊਸ਼ਾਲਾ ਵਿਖੇ ਹਿਫਾਜ਼ਤ ਨਾਲ ਪਹੁੰਚਾਇਆ ਜਾਵੇਗਾ।
ਇਸ ਮੌਕੇ ਤੇ ਕਾਰਜ਼ਕਾਰੀ ਇੰਜੀ. ਸੁਨੀਲ ਮਹਾਜਨ, ਸਿਹਤ ਅਫ਼ਸਰ ਡਾ: ਯੋਗੇਸ਼ ਅਰੋੜਾ, ਡਾ: ਅੰਕਿਤ, ਡਾ: ਦਰਸ਼ਨ ਕਸ਼ਯਪ, ਸਤੀਸ਼ ਬੱਲੂ, ਚੀਫ਼ ਸੈਨੇਟਰੀ ਇੰਸਪੈਕਟਰ ਜੇ.ਪੀ ਬੱਬਰ, ਜਗਦੀਪ ਸਿੰਘ, ਨਿਰਭੈ ਸਿੰਘ, ਸੈਨੇਟਰੀ ਇੰਸਪੈਕਟਰ ਰਵਿੰਦਰ ਕੁਮਾਰ, ਜੇ.ਈ ਕੁਲਵਿੰਦਰ ਸਿੰਘ ਅਤੇ ਕਾਫੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …