Saturday, October 31, 2026

ਸ਼੍ਰੋਮਣੀ ਕਮੇਟੀ ਨੂੰ ਆਮਦਨ ਕਰ ਦੇ ਸੈਕਸ਼ਨ 80-ਜੀ ਤਹਿਤ ਮਿਲੀ ਮਾਨਤਾ

ਸ਼ਰਧਾਲੂ ਦਾਨ ਦੇਣ ਸਮੇਂ ਆਮਦਨ ਕਰ ਤੋਂ ਪ੍ਰਾਪਤ ਕਰ ਸਕਣਗੇ ਛੋਟ

ਅੰਮ੍ਰਿਤਸਰ, 17 ਅਗਸਤ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾ ਕਾਰਜਾਂ ਲਈ ਦਾਨ ਦੇਣ ਵਾਲੇ ਸ਼ਰਧਾਲੂ ਹੁਣ ਸੈਕਸ਼ਨ 80-ਜੀ ਤਹਿਤ ਆਮਦਨ ਕਰ ਵਿਚ ਛੋਟ ਪ੍ਰਾਪਤ ਕਰ ਸਕਣਗੇ।ਬੀਤੇ ਕੱਲ੍ਹ ਇਨਕਮ ਟੈਕਸ ਐਪੀਲੇਟ ਟ੍ਰਿਬਿਊਨਲ ਅੰਮ੍ਰਿਤਸਰ ਨੇ ਸ਼੍ਰੋਮਣੀ ਕਮੇਟੀ ਦੇ ਹੱਕ ਵਿਚ ਫੈਸਲਾ ਸੁਣਾਇਆ ਹੈ, ਜਿਸ ਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਵਾਗਤ ਕੀਤਾ।
                 ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ 12 ਸਾਲ ਪਹਿਲਾਂ ਸੰਨ੍ਹ 2009 ਤੋਂ ਇਨਕਮ ਟੈਕਸ ਸੈਕਸ਼ਨ 80-ਜੀ ਤਹਿਤ ਰਜਿਸਟ੍ਰੇਸ਼ਨ ਅਤੇ ਆਮਦਨ ਕਰ ਵਿਚ ਰਿਬੇਟ ਲਈ ਯਤਨ ਕੀਤੇ ਜਾ ਰਹੇ ਸਨ, ਜਿਸ ਨੂੰ ਹੁਣ ਸਫਲਤਾ ਮਿਲਣ ਨਾਲ ਸੰਗਤ ਦਾਨ ਦੇਣ ’ਤੇ ਛੋਟ ਪ੍ਰਾਪਤ ਕਰ ਸਕੇਗੀ।ਉਨ੍ਹਾਂ ਇਸ ਕੇਸ ਦੌਰਾਨ ਸੇਵਾਵਾਂ ਦੇਣ ਵਾਲੇ ਵਕੀਲਾਂ ਤੇ ਮਾਹਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਇਕ ਨੇਕ ਅਤੇ ਭਲੇ ਦਾ ਫੈਸਲਾ ਹੈ।ਉਨ੍ਹਾਂ ਦੱਸਿਆ ਕਿ ਇਸ ਕੇਸ ਲਈ ਐਡਵੋਕੇਟ ਪ੍ਰੇਮ ਸਿੰਘ, ਐਡਵੋਕੇਟ ਗੁਨਜੀਤ ਸਿੰਘ ਸਿਆਲ, ਸੀ.ਏ ਗੁਰਚਰਨ ਸਿੰਘ ਸਿਆਲ ਤੇ ਟੀ.ਐਸ ਅਰੋੜਾ ਨੇ ਸੇਵਾਵਾਂ ਦਿੱਤੀਆਂ ਹਨ।ਹੁਣ ਮਾਨਤਾ ਮਿਲਣ ਨਾਲ ਸੰਗਤ ਨੂੰ ਵੱਡੀ ਰਾਹਤ ਪ੍ਰਾਪਤ ਹੋਵੇਗੀ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰਦੁਆਰਾ ਸਾਹਿਬਾਨ ਦੀ ਸੇਵਾ-ਸੰਭਾਲ ਅਤੇ ਸਮਾਜ ਭਲਾਈ ਦੇ ਕਾਰਜਾਂ ਲਈ ਸਹਿਯੋਗ ਕਰਨ ਵਾਸਤੇ ਇਸ ਦਾ ਲਾਭ ਪ੍ਰਾਪਤ ਕਰਨ।

Check Also

ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ 18 ਫ਼ਰਵਰੀ ਨੂੰ ਅੰਮ੍ਰਿਤਸਰ ਅਤੇ 19-20 ਨੂੰ ਹੋਣਗੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ

ਅੰਮ੍ਰਿਤਸਰ, 30 ਅਕਤੂਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੀ …