ਅੰਮ੍ਰਿਤਸਰ, 18 ਅਗਸਤ (ਸੁਖਬੀਰ ਸਿੰਘ) – ਅੰਮ੍ਰਿਤਸਰ ਨਹਿਰੂ ਯੁਵਾ ਕੇਂਦਰ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਨੇ ਜ਼ਿਲੇ ਦੇ ਵਿਕਾਸ ਬਲਾਕਾਂ
ਵਿੱਚ ਵੱਖ-ਵੱਖ ਯੂਥ ਕਲੱਬਾਂ ਅਤੇ ਰਾਸ਼ਟਰੀ ਯੂਥ ਵਲੰਟੀਅਰਾਂ ਅਤੇ ਸਥਾਨਕ ਜਨਤਾ ਦੇ ਸਹਿਯੋਗ ਨਾਲ 1 ਤੋਂ 15 ਅਗਸਤ ਤੱਕ ਪੂਰੇ ਜ਼ਿਲੇ ਵਿੱਚ ਸਵੱਛਤਾ ਪੰਦਰਵਾੜਾ ਚਲਾਇਆ।
ਜ਼ਿਲਾ ਯੁਵਾ ਅਧਿਕਾਰੀ ਅਕਾਂਸ਼ਾ ਮਹਾਵਰੀਆ ਨੇ ਦੱਸਿਆ ਕਿ ਮਹਾਤਮਾ ਗਾਂਧੀ ਨੇ ਜਿਸ ਭਾਰਤ ਦਾ ਜੋ ਸੁਪਨਾ ਵੇਖਿਆ ਸੀ, ਉਸ ਵਿੱਚ ਰਾਜਨੀਤਿਕ ਆਜ਼ਾਦੀ ਦੇ ਨਾਲ ਇੱਕ ਸਵੱਛ ਅਤੇ ਖੁਸ਼ਹਾਲ ਭਾਰਤ ਦਾ ਸੁਪਨਾ ਵੀ ਸ਼ਾਮਲ ਸੀ।ਰਾਸ਼ਟਰ ਪਿਤਾ ਦੇ ਇਸ ਸੁਪਨੇ ਨੂੰ ਸਾਕਾਰ ਕਰਨ ਦੇ ਉਦੇਸ਼ ਨਾਲ ਭਾਰਤ ਵਿੱਚ ਇਹ ਮੁਹਿੰਮ ਚਲਾਈ ਜਾ ਰਹੀ ਹੈ।
ਜਿਸ ਦੀ ਸ਼ੁਰੂਆਤ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਨੇ ਪੋਸਟਰ ਲਾਂਚ ਕਰਕੇ ਅਤੇ ਆਪਣੇ ਕਰਮਚਾਰੀਆਂ ਦੇ ਨਾਲ ਨਾਲ ਰਾਸ਼ਟਰੀ ਯੂਥ ਵਲੰਟੀਅਰਾਂ ਦੇ ਨਾਲ ਸਵੱਛਤਾ ਦੀ ਸਹੁੰ ਚੁੱਕ ਕੇ ਕੀਤੀ।
ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਦੇ ਲੇਖਾ ਅਤੇ ਪ੍ਰੋਗਰਾਮ ਸਹਾਇਕ, ਰੋਹਿਲ ਕੁਮਾਰ ਕੱਟਾ ਨੇ ਦੱਸਿਆ ਕਿ ਸਵੱਛਤਾ ਜਾਗਰੂਕਤਾ ਮੁਹਿੰਮ ਤਹਿਤ ਘਰ ਘਰ ਮੁਹਿੰਮ, ਰੈਲੀ, ਪ੍ਰਭਾਤ ਫੇਰੀ, ਆਲੇ ਦੁਆਲੇ ਦੇ ਖੇਤਰ ਦੀ ਸਵੱਛਤਾ ਮੁਹਿੰਮ, ਕੰਧ ਲਿਖਾਈ, ਗਿਆਨ ਮੁਕਾਬਲੇ ਅਤੇ ਲੋਕਾਂ ਨੂੰ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ।
ਉਨ੍ਹਾਂ ਇਹ ਵੀ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਯੂਥ ਕਲੱਬ ਸਵਰਾਜ ਸਪੋਰਟਸ ਕਲੱਬ ਅਜਨਾਲਾ, ਮਹਾਰਾਜਾ ਰਣਜੀਤ ਸਿੰਘ ਯੂਥ ਕਲੱਬ ਘੋਨੇਵਾਲ, ਯੁਨਾਈਟਿਡ ਸਪੋਰਟਸ ਕਲੱਬ ਤਰਸਿਕਾ, ਸਪੋਰਟਸ ਕਲੱਬ ਮਾਧ ਰਈਆ, ਸੰਤ ਆਤਮਾ ਸਿੰਘ ਸਪੋਰਟਸ ਕਲੱਬ ਬੁਆ ਨੰਗਲੀ ਹਰਸ਼ਾ ਛੀਨਾ, ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਬਾਬਾ ਬਕਾਲਾ, ਸਹੀਦ ਬਾਬਾ ਜੀਵਨ ਸਿੰਘ ਲੇਡੀਜ਼ ਸਪੋਰਟਸ ਕਲੱਬ ਅਟਾਰੀ, ਯੂਥ ਕਲੱਬ ਭੀਲੋਵਾਲ ਪੱਕਾ ਚੋਗਾਵਾਂ ਨੈਸਨਲ ਯੂਥ ਵਲੰਟੀਅਰ ਲਵਪ੍ਰੀਤ, ਬ੍ਰਜ਼ੇਸ, ਸੂਰਜ, ਅਰਜੁਨ, ਰਬੀਸਾ, ਸਮਸ਼ੇਰ, ਮਹਿਕਦੀਪ ਕੌਰ, ਨੀਲੂ, ਪ੍ਰਤਾਪ, ਸਤਨਾਮ, ਮਨਜਿੰਦਰ ਕੌਰ, ਹਰਜਿੰਦਰ, ਨਰਿੰਦਰ, ਅਮਨਪ੍ਰੀਤ ਕੌਰ, ਜੁਗਰਾਜ ਨੇ ਪ੍ਰੋਗਰਾਮ ਨੂੰ ਜਿਲਾ ਅੰਮ੍ਰਿਤਸਰ ਦੇ ਆਪਣੇ ਵਿਕਾਸ ਬਲਾਕਾਂ ਵਿੱਚ ਜੋਰਦਾਰ ਢੰਗ ਨਾਲ ਆਯੋਜਿਤ ਕੀਤਾ ਅਤੇ ਨੌਜਵਾਨਾਂ ਨੂੰ ਸਾਫ ਰੱਖਣ ਅਤੇ ਦੂਜਿਆਂ ਨੂੰ ਵੀ ਪ੍ਰੇਰਿਤ ਕਰਨ ਦਾ ਪ੍ਰਣ ਲਿਆ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media