ਅੰਮ੍ਰਿਤਸਰ, 18 ਅਗਸਤ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋ ਨਸ਼ਿਆਂ ਦੇ ਖਾਤਮੇ ਲਈ ਗਠਿਤ ਕੀਤੇ ਗਏ ਪੁਲਿਸ ਦੇ ਵਿਸ਼ੇਸ਼
ਦਸਤੇ ਐਸ.ਟੀ.ਐਫ਼. ਬਾਰਡਰ ਰੇਂਜ ਅੰਮਿ੍ਰਤਸਰ ਨੇ ਸਰਹੱਦੀ ਪੱਟੀ ਵਿਚੋਂ 3 ਕਿਲੋ 120 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।ਜਿਸ ਦੀ ਅੰਤਰਰਾਸ਼ਟਰੀ ਮੰਡੀ ਵਿੱਚ ਕੀਮਤ 15 ਕਰੋੜ ਰੁਪਏ ਤੋਂ ਵੱਧ ਹੈ।ਬਾਰਡਰ ਰੇਂਜ ਦੇ ਸਹਾਇਕ ਇੰਸਪੈਕਟਰ ਜਨਰਲ ਕੁਲਜੀਤ ਸਿੰਘ ਨੇ ਦੱਸਿਆ ਕਿ ਸਾਡੇ ਡੀ.ਐਸ.ਪੀ ਸਿਕੰਦਰ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਓਪਰੇਸ਼ਨ ਦੌਰਾਨ ਇਹ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ।ਉਨਾਂ ਦੱਸਿਆ ਕਿ 14 ਅਗਸਤ ਨੂੰ ਅਸੀਂ ਮੁਕਦਮਾ ਨੰ: 131 ਅਧੀਨ ਨਾਮਜਦ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸੁੱਚਾ ਸਿੰਘ ਵਾਸੀ ਝੰਝੀਆ ਕਲਾਂ ਥਾਣਾ ਫਤਿਹਗੜ੍ਹ ਚੂੜੀਆਂ ਹਾਲ ਵਾਸੀ ਤੁੜ, ਥਾਣਾ ਸਰਹਾਲੀ, ਜਿਲ੍ਹਾ ਤਰਨ ਤਾਰਨ ਵਲੋਂ ਦੱਸੀ ਗਈ ਥਾਂ ਜੋ ਕਿ ਅੰਤਰਰਾਸ਼ਟਰੀ ਬਾਰਡਰ ਉਤੇ ਪੈਂਦਾ ਪਿੰਡ ਕਮਾਲਪੁਰਾ ਸੀ ਵਿਖੇ ਪਾਕਿਸਤਾਨੀ ਸਮਗਲਰਾਂ ਵਲੋਂ ਭੇਜੀ ਹੈਰੋਇਨ ਬੀ.ਐਸ.ਐਫ਼ ਨੂੰ ਨਾਲ ਲੈ ਕੇ ਬਰਾਮਦ ਕੀਤੀ।ਉਨਾਂ ਦੱਸਿਆ ਕਿ ਉਕਤ ਥਾਂ ਸਰਹੱਦੀ ਪੱਟੀ ਵਿੱਚ ਹੋਣ ਕਾਰਨ ਉਨਾਂ ਨੂੰ ਬੀ.ਐਸ.ਐਫ਼ ਦੀ ਸਹਾਇਤਾ ਲੈਣੀ ਪਈ ਅਤੇ ਕਥਿਤ ਦੋੋਸ਼ੀ ਵਲੋਂ ਦੱਸੀ ਗਈ ਥਾਂ ਦੀ ਤਲਾਸ਼ੀ ਦੌਰਾਨ ਹੈਰੋਇਨ ਬਰਾਮਦ ਹੋਈ, ਜਿਸ ਦਾ ਵਜ਼ਨ 3 ਕਿਲੋ 120 ਗਰਾਮ ਹੋਇਆ।ਉਨਾਂ ਦੱਸਿਆ ਕਿ ਇਸ ਸਬੰਧੀ ਕਥਿਤ ਮੁਲਜ਼ਮ ਖਿਲਾਫ਼ ਐਨ.ਡੀ.ਪੀ.ਐਸ ਐਕਟ ਅਧੀਨ ਕੇਸ ਦਰਜ਼ ਕਰਕੇ ਤਫ਼ਤੀਸ਼ ਜਾਰੀ ਹੈ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media