Monday, July 27, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਦੁਆਰਾ `ਟ੍ਰੀ ਪਲਾਂਟੇਸ਼ਨ ਡਰਾਈਵ` ਦਾ ਆਯੋਜਨ

ਅੰਮ੍ਰਿਤਸਰ, 18 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੇ ਐਨ.ਐਸ.ਐਸ ਯੂਨਿਟ ਦੁਆਰਾ ‘ਸਵੱਛਤਾ ਪਖਵਾੜਾ ਸਕੀਮ’ ਤਹਿਤ ਵਾਤਾਵਰਣ ਦੀ ਸੰਭਾਲ ਲਈ `ਟ੍ਰੀ ਪਲਾਂਟੇਸ਼ਨ ਡਰਾਈਵ` ਦਾ ਆਯੋਜਨ ਕੀਤਾ ਗਿਆ।ਲਖਬੀਰ ਸਿੰਘ ਕਮਾਂਡੈਂਟ 5ਵੀਂ ਇੰਡੀਆ ਰਿਜ਼ਰਵ ਬਟਾਲੀਅਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸਵੱਛਤਾ ਮੁਹਿੰਮ ਲਈ 100 ਘੰਟਿਆਂ ਦੇ ਯੋਗਦਾਨ ਅਤੇ ਸਫਾਈ ਲਈ ਵਚਨਬੱਧਤਾ ਲਈ ਪ੍ਰੋਗਰਾਮ ਅਫ਼ਸਰਾਂ ਅਤੇ ਐਨ.ਐਸ.ਐਸ ਵਲੰਟੀਅਰਾਂ ਵੱਲੋਂ ਸਹੁੰ ਚੁੱਕੀ ਗਈ।ਇਸ ਹੀ ਦਿਨ ‘ਸਵੱਛ ਭਾਰਤ’ ਦੇ ਸੁਨੇਹੇ ਨੂੰ ਫੈਲਾਉਣ ਲਈ ਇਕ ਜਾਗਰੁਕਤਾ ਰੈਲੀ ਵੀ ਕੱਢੀ ਗਈ।
                ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਲਖਬੀਰ ਸਿੰਘ ਨੇ ਕਿਹਾ ਕਿ ਰੋਜ਼ਾਨਾ ਜ਼ਿੰਦਗੀ ‘ਚ ਸਫਾਈ ਦੀ ਆਦਤ ਪਾਉਣ ਦੀ ਜ਼ਰੂਰਤ ਹੈ।ਲੋਕਾਂ ਨੂੰ ਵਾਤਾਵਰਣ ਦੇ ਬਚਾਓ ਅਤੇ ਸਫਾਈ ਲਈ ਲੋਕਾਂ ਨੂੰ ਜਾਗਰੁਕ ਕਰਦਿਆਂ ਪੌਦੇ ਲਗਾਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।
               ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ‘ਸਵੱਛਤਾ ਪਖਵਾੜਾ’ ਕਾਲਜ ਦਾ ਇਕ ਸਲਾਨਾ ਸਮਾਗਮ ਹੈ।ਕਾਲਜ ਦੀ ਐਨ.ਐਸ.ਐਸ ਯੂਨਿਟ ਆਪਣੇ ਵਲੰਟੀਅਰਾਂ ਦੇ ਨਾਲ-ਨਾਲ ਦੇਸ਼ ਵਾਸੀਆਂ ਨੂੰ ਸਫਾਈ ਦੀ ਮਹੱਤਤਾ, ਟ੍ਰੀ ਪਲਾਂਟੇਸ਼ਨ ਅਤੇ ਵਾਤਾਵਰਣ ਦੇ ਬਚਾਓ ਲਈ ਜਾਗਰੂਕ ਕਰਨ ਲਈ ਸਾਰਾ ਸਾਲ ਨਿਰੰਤਰ ਕੰਮ ਕਰਦੀ ਹੈ।ਉਹਨਾਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਅਤੇ ਵਾਯੂ ਮੰਡਲ ਦੇ ਵਿਗਾੜ ਤੋਂ ਧਰਤੀ ਨੂੰ ਬਚਾਉਣ ਲਈ ਹਰ ਇਕ ਨਾਗਰਿਕ ਦਾ ਨੈਤਿਕ ਫਰਜ਼ ਹੈ।
                  ਸਥਾਨਕ ਪ੍ਰਬੰਧਕ ਕਮੇਟੀ ਚੇਅਰਮੈਨ ਸੁਦਰਸ਼ਨ ਕਪੂਰ ਨੇ ਕਿਹਾ ਕਿ ਸਾਨੂੰ ਆਪਣੇ ਦੇਸ਼ ਨੂੰ ਕੂੜਾ ਮੁਕਤ ਰੱਖਣ ਲਈ ਆਪਣੇ ਸਮਾਜ ਅਤੇ ਘਰਾਂ ਨੂੰ ਸਾਫ ਸੁਥਰਾ ਰੱਖਣ ਲਈ ਵਚਨਬੱਧ ਹੋਣਾ ਚਾਹੀਦਾ ਹੈ।
                 ਇਸ ਮੌਕੇ ਪ੍ਰੋ. ਪੂਨਮ ਕੋਹਲੀ, ਪ੍ਰੋ. ਕਿਰਨ ਗੁਪਤਾ, ਡਾ. ਅਨੀਤਾ ਨਰੇਂਦਰ, ਡਾ. ਸ਼ੈਲੀ ਜੱਗੀ, ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਪ੍ਰੋ. ਸੁਰਭੀ ਅਤੇ ਪ੍ਰੋ. ਪ੍ਰਿਆ ਸ਼ਰਮਾ, ਡਾ. ਪਲਵਿੰਦਰ ਸਿੰਘ, ਡਾ. ਹਰਮਿੰਦਰ ਸਿੰਘ ਅਤੇ ਡਾ. ਸਾਹਿਲ ਗੁਪਤਾ ਵੀ ਮੌਜ਼ੂਦ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …