Friday, July 3, 2026

ਕਹਾਣੀਕਾਰ ਅਜਾਇਬ ਸਿੰਘ ਦੀ ਕਹਾਣੀਆਂ ਦੀ ਪੁਸਤਕ ‘ਤਰੇੜ’ ਕੀਤੀ ਲੋਕ ਅਰਪਣ

ਸਮਰਾਲਾ, 20 ਅਗਸਤ (ਇੰਦਰਜੀਤ ਸਿੰਘ ਕੰਗ) – ਪੰਜਾਬੀ ਸਾਹਿਤ ਸਭਾ ਸਮਰਾਲਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਵਿਸ਼ੇਸ਼ ਸਮਾਗਮ ਦੌਰਾਨ ਕਹਾਣੀਕਾਰ ਅਜਾਇਬ ਸਿੰਘ ਦੀ ਕਹਾਣੀਆਂ ਦੀ ਕਿਤਾਬ ‘ਤਰੇੜ’ ਨੂੰ ਲੋਕ ਅਰਪਣ ਕੀਤਾ ਗਿਆ।ਸਮਾਗਮ ਦੇ ਪ੍ਰਧਾਨਗੀ ਮੰਡਲ ’ਚ ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਪ੍ਰਧਾਨ ਨਰਿੰਦਰ ਸ਼ਰਮਾ, ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ, ਮੁਖਤਿਆਰ ਸਿੰਘ, ਅਜਾਇਬ ਸਿੰਘ ਦੀ ਪਤਨੀ ਲਾਭ ਕੌਰ, ਲਿਖਾਰੀ ਸਭਾ ਰਾਮਪੁਰ ਦੇ ਪ੍ਰਧਾਨ ਜਸਵੀਰ ਝੱਜ ਅਤੇ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੇ ਪ੍ਰਧਾਨ ਗੁਰਸੇਵਕ ਸਿੰਘ ਢਿੱਲੋਂ ਸ਼ਾਮਿਲ ਹੋਏ।ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਆਏ ਹੋਏ ਸਾਹਿਤਕਾਰਾਂ ਨੂੰ ‘ਜੀ ਆਇਆ’ ਕਿਹਾ।
                   ਕਹਾਣੀਕਾਰ ਸੁਖਜੀਤ ਨੇ ਦਸਿਆ ਕਿ ਮੁਖਤਿਆਰ ਸਿੰਘ ਕਹਾਣੀਕਾਰ ਨੇ ‘ਤਰੇੜ’ ਕਿਤਾਬ ਦੇ ਸੰਪਾਦਕ ਬਣ ਕੇ ਵੱਡਾ ਕੰਮ ਕੀਤਾ ਹੈ।ਇਸ ਤੋਂ ਇਲਾਵਾ ਇਹ ਕਿਤਾਬ ਸਭਾ ਦੇ ਮੀਤ ਪ੍ਰਧਾਨ ਦੀਪ ਦਿਲਵਰ ਵਲੋਂ ‘ਦਿਲਦੀਪ ਪ੍ਰਕਾਸ਼ਨ’ ਹੇਠ ਛਾਪੀ ਗਈ ਹੈ।ਕਹਾਣੀਕਾਰ ਮੁਖਤਿਆਰ ਸਿੰਘ ਨੇ ਅਜਾਇਬ ਸਿੰਘ ਦੀਆਂ ਕਹਾਣੀਆਂ ਅਤੇ ਜੀਵਨ ਬਾਰੇ ਵਿਸਥਾਰ ’ਚ ਚਰਚਾ ਕੀਤੀ।ਸਮਾਗਮ ਵਿੱਚ ਅਜਾਇਬ ਸਿੰਘ ਹੋਰਾਂ ਦੇ ਪਰਿਵਾਰ ’ਚੋਂ ਲਾਲ ਸਿੰਘ ਮੁਸ਼ਕਾਬਾਦ, ਅਜੈ ਸਿੰਘ, ਪ੍ਰਭਜੋਤ ਕੌਰ, ਮਨਦੀਪ ਕੌਰ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।
                  ਇਸ ਮੌਕੇ ਹੋਰਨਾਂ ਤੋਂ ਇਲਾਵਾ ਕਹਾਣੀਕਾਰ ਰਘਵੀਰ ਸਿੰਘ ਮਾਨ ਫਗਵਾੜਾ, ਕਹਾਣੀਕਾਰ ਰਵਿੰਦਰ ਰੁਪਾਲ ਕੌਲਗੜ੍ਹ, ਕਹਾਣੀਕਾਰ ਮਨਦੀਪ ਡਡਿਆਣਾ, ਕਹਾਣੀਕਾਰ ਗੁਰਮੀਤ ਆਰਿਫ਼, ਕਹਾਣੀਕਾਰ ਜਸਦੇਵ ਜੱਸ, ਕਹਾਣੀਕਾਰ ਤਰਨ ਬੱਲ, ਕਹਾਣੀਕਾਰ ਸੰਦੀਪ ਸਮਰਾਲਾ, ਦੀਪ ਦਿਲਬਰ, ਸੁਰਜੀਤ ਮੰਡ, ਗ਼ਜ਼ਲਗੋ ਸੁਰਜੀਤ ਸਿੰਘ ਜੀਤ, ਜਲੌਰ ਸਿੰਘ ਖੀਵਾ, ਬਲਵੀਰ ਸਿੰਘ ਮੁੱਲਾਪੁਰ, ਗ਼ਜ਼ਲਗੋਂ ਅਮਰਿੰਦਰ ਸਿੰਘ ਸੋਹਲ, ਪਲਵਿੰਦਰ ਸਿੰਘ ਘਣਗਸ, ਮਨਜੀਤ ਸਿੰਘ ਘਣਗਸ, ਅਵਤਾਰ ਸਿੰਘ ਚਾਨੇ, ਸਨੇਹਇੰਦਰ ਮੀਲੂ ਫਰੌਰ ਖੰਨਾ, ਸੁਰਜੀਤ ਸਿੰਘ ਵਿਸ਼ਦ, ਇਤਿਹਾਸਕਾਰ ਸਿਮਰਜੀਤ ਸਿੰਘ ਕੰਗ, ਗੁਭਗਤ ਸਿੰਘ, ਗੀਤਕਾਰ ਹਰਬੰਸ ਮਾਲਵਾ, ਹਰਪ੍ਰੀਤ ਸਿੰਘ ਖੀਰਨੀਆਂ, ਪੁਖਰਾਜ ਸਿੰਘ ਘੁਲਾਲ, ਅਨਿਲ ਫਤਿਹਗੜ੍ਹ ਜੱਟਾਂ, ਹਰਸ਼ਦੀਪ ਸਿੰਘ, ਹਰਬੰਸ ਸਿੰਘ ਰਾਏ, ਸੁਖਵਿੰਦਰ ਸਿੰਘ, ਬਾਲ ਸਾਹਿਤਕਾਰ ਕਮਲਜੀਤ ਨੀਲੋਂ, ਅਵਤਾਰ ਸਿੰਘ ਉਟਾਲਾਂ, ਅਮਨਦੀਪ ਕੌਸ਼ਲ, ਇੰਦਰਜੀਤ ਸਿੰਘ ਕੰਗ, ਗੁਰਮੀਤ ਸਿੰਘ ਲੰਗਾ, ਸੁਖਦੀਪ ਸਿੰਘ ਲੀਲ, ਗੁਰਦੀਪ, ਕਰਮ ਸਿੰਘ ਮਾਛੀਵਾੜਾ, ਕਸ਼ਮੀਰ ਸਿੰਘ, ਬਲਵਿੰਦਰ ਸਿੰਘ ਢਿੱਲੋਂ, ਮਲਕੀਤ ਸਿੰਘ ਨਾਗਰਾ ਅਤੇ ਗੀਤ ਗੁਰਜੀਤ ਆਦਿ ਸ਼ਾਮਿਲ ਹੋਏ।
ਅਖੀਰ ਸਿੰਘ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ।ਮੰਚ ਸੰਚਾਲਨ ਜਨਰਲ ਸਕੱਤਰ ਮੇਘ ਸਿੰਘ ਜਵੰਦਾ ਕੀਤਾ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …