Monday, December 23, 2024

ਬਲਾਕ ਸਮਰਾਲਾ ਦੇ ਪੰਚਾਇਤ ਸਕੱਤਰ ਅਤੇ ਬੀ.ਡੀ.ਓ ਵਲੋਂ ਕੀਤਾ ਗਿਆ ਰੋਸ ਧਰਨਾ

ਸਮਰਾਲਾ, 20 ਅਗਸਤ (ਇੰਦਰਜੀਤ ਸਿੰਘ ਕੰਗ) – ਪੰਚਾਇਤ ਸਕੱਤਰ ਅਤੇ ਬੀ.ਡੀ.ਓ ਯੂਨੀਅਨ ਬਲਾਕ ਸਮਰਾਲਾ ਵਲੋਂ ਛੇਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਵਾਉਣ ਲਈ 22 ਜੁਲਾਈ 2021 ਤੋਂ ਲਗਾਤਾਰ ਅਣਮਿਥੇ ਸਮੇਂ ਲਈ ਕਲਮ ਛੋੜ ਰੋਸ ਧਰਨਾ ਦਿੱਤਾ ਜਾ ਰਿਹਾ ਹੈ।ਅੱਜ ਇਸ ਸਬੰਧ ਵਿੱਚ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੂੰ ਜਥੇਬੰਦੀ ਨੇ ਮੰਗ ਪੱਤਰ ਦਿੱਤਾ।ਜਿਸ ਵਿੱਚ ਤਨਖਾਹ ਕਮਿਸ਼ਨ ਦੇ ਨਾਲ ਵਿਭਾਗੀ ਮੰਗਾਂ ਨੂੰ ਮੰਨਵਾਉਣ ਲਈ ਪ੍ਰਦਰਸ਼ਨ ਕੀਤਾ ਗਿਆ ਡੈਮੋਕਰੈਟਿਕ ਇੰਪਲਾਈਜ਼ ਫਰੰਟ ਸਮਰਾਲਾ ਦੇ ਸਾਬਕਾ ਆਗੂ ਹਰਜਿੰਦਰ ਪਾਲ ਸਿੰਘ ਨੇ ਮੁਲਾਜ਼ਮ ਮੰਗਾਂ ‘ਤੇ ਵਿਸਥਾਰ ਪੂਰਵਿਕ ਚਾਨਣਾ ਪਾਇਆ।ਉਹਨਾਂ ਵਿਭਾਗ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖਾਹ ‘ਚ ਤਰੁੱਟੀਆਂ ਦੂਰ ਕਰਨ, ਵਿਭਾਗ ਦਾ ਕੰਮ ਸੁਚਾਰੂ ਕਰਨ ਲਈ ਖੜੋਤ ਨੂੰ ਦੂਰ ਕਰਕੇ ਸਮੇਂ ਸਿਰ ਪ੍ਰਮੋਸ਼ਨ ਚਾਲੂ ਕਰਕੇ ਤਰੱਕੀਆਂ ਦੇਣ ਦੀ ਮੰਗ ਕੀਤੀ।ਸਮੁੱਚੇ ਮੁਲਾਜ਼ਮਾਂ ਦੇ ਸਰਕਾਰ ਵੱਲ ਖੜ੍ਹੇ ਡੀ.ਏ ਦੇ ਬਕਾਏ ਨੂੰ ਜਾਰੀ ਅਤੇ ਮੁਲਾਜ਼ਮਾਂ ਦੀਆਂ ਹੋਰ ਮੰਗਾਂ ਮੰਨ ਕੇ ਮੁਲਾਜ਼ਮ ਵਰਗ ਵਿੱਚ ਪਾਇਆ ਜਾ ਰਿਹਾ ਰੋਸ ਦੂਰ ਕੀਤਾ ਜਾਵੇ ਤਾਂ ਜੋ ਪੇਂਡੂ ਵਿਕਾਸ ਦੇ ਰੁਕੇ ਕੰਮ ਜਲਦੀ ਹੋ ਸਕਣ।
                    ਇਸ ਧਰਨੇ ਨੂੰ ਹੋਰਨਾ ਤੋਂ ਇਲਾਵਾ ਸੁਖਪਾਲ ਸਿੰਘ ਕੋਟਾਲਾ, ਪ੍ਰਧਾਨ ਹਰਜੀਤ ਸਿੰਘ ਪੰਚਾਇਤ ਅਫ਼ਸਰ, ਲਖਬੀਰ ਸਿੰਘ ਬਲਾਲਾ ਵੀ.ਡੀ.ਓ, ਗੁਰਜੀਤ ਸਿੰਘ ਪਾਲ ਮਾਜ਼ਰਾ, ਹਰਪਿੰਦਰ ਸਿੰਘ ਸੁਪਰਡੈਂਟ, ਸੁਖਜੀਤ ਬਾਂਸਲ, ਬਲਦੇਵ ਸਿੰਘ ਪਟਵਾਰੀ, ਸਮਸ਼ੇਰ ਸਿੰਘ ਬੀ.ਡੀ.ਓ, ਮਨਜਿੰਦਰ ਸਿੰਘ ਰਾਮਪੁਰੀ, ਅਮਜਦ ਖਾਨ, ਤਪਿੰਦਰ ਕੌਰ ਅਤੇ ਮਹਿਕਮੇ ਦੇ ਹੋਰ ਮੁਲਾਜ਼ਮ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …