ਬਾਬਾ ਬਕਾਲਾ ਸਾਹਿਬ, 22 ਅਗਸਤ (ਸੁਖਬੀਰ ਸਿੰਘ) – ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਮੌਕੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਵਲੋਂ ਕਰੋਨਾ
ਸੰਕਟ ਦੌਰਾਨ ਇਲਾਕੇ ਵਿੱਚ ਸਿਹਤ ਸੇਵਾਵਾਂ ਦੇਣ ਵਾਲੇ ਸਿਹਤ ਕਰਮੀਆਂ (ਕੋਰੋਨਾ ਯੋਧਿਆਂ) ਦਾ ਸਨਮਾਨ ਕੀਤਾ ਗਿਆ।ਉਨਾਂ ਦੇ ਨਾਲ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰਾ ਵੀ ਮੌਜੂਦ ਸਨ।
ਸਿੱਧੂ ਨੇ ਸਿਹਤ ਕਰਮੀਆਂ ਵੱਲੋਂ ਨਿਭਾਈਆਂ ਸੇਵਾਵਾਂ ਦੀਆਂ ਸ਼ਲਾਘਾ ਕਰਦੇ ਕਿਹਾ ਕਿ ਉੁਨਾਂ ਦੀ ਬਦੌਲਤ ਪੰਜਾਬ ਦੇਸ਼ ਭਰ ਦੇ ਅਜਿਹੇ ਸੂਬਿਆਂ ਦੀ ਕਤਾਰ ਵਿਚ ਖੜਾ ਹੈ, ਜਿਥੇ ਕਰੋਨਾ ਦੌਰਾਨ ਲੋਕਾਂ ਨੂੰ ਹਰ ਤਰਾਂ ਦੀ ਸਿਹਤ ਸਹੂਲਤ ਮਿਲਦੀ ਰਹੀ।ਉਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਲਈ ਕੀਤੇ ਗਏ ਪ੍ਰਬੰਧਾਂ ਸਦਕਾ ਆਕਸੀਜਨ ਦੇ ਭੰਡਾਰ ਖਤਮ ਨਹੀਂ ਹੋਏ ਅਤੇ ਅਸੀਂ ਕੇਵਲ ਪੰਜਾਬ ਹੀ ਨਹੀਂ, ਬਲਕਿ ਇਸ ਦੇ ਨੇੜਲੇ ਰਾਜਾਂ ਖਾਸ ਕਰ ਦਿੱਲੀ ਤੋਂ ਆਏ ਲੋਕਾਂ ਦਾ ਇਲਾਜ਼ ਵੀ ਕਰਦੇ ਰਹੇ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media