ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਸਿੱਖ ਸਿਧਾਂਤਾਂ ‘ਤੇ ਪਹਿਰਾ ਦੇਣ ਵਾਲੇ ਪ੍ਰਸਿੱਧ ਸਿੱਖ ਸਿਆਸਤਦਾਨ, ਸਮਾਜਿਕ ਤੇ ਵਿਦਿਅਕ ਖੇਤਰ ਦੀ ਨਾਮਵਰ
ਸਖਸ਼ੀਅਤ ਸ: ਭਾਗ ਸਿੰਘ ਅਣਖੀ ਦਾ 85 ਸਾਲ ਦੀ ਉਮਰ ਵਿੱਚ ਅੱਜ ਦੇਹਾਂਤ ਹੋ ਗਿਆ ਚੀਫ਼ ਖ਼ਾਲਸਾ ਦੀਵਾਨ ਨਾਲ ਜੁੜੇ ਅਦਾਰਿਆਂ ਵਿੱਚ ਬਤੌਰ ਮੈਂਬਰ ਇੰਚਾਰਜ਼ ਭਾਗ ਸਿੰਘ ਅਣਖੀ ਨੇ ਚੀਫ਼ ਖ਼ਾਲਸਾ ਦੀਵਾਨ ਵਿਖੇ ਸਾਲ 1970 ਤੋਂ ਮੈਂਬਰ ਵਜੋਂ ਸੇਵਾ ਸ਼ੁਰੂ ਕੀਤੀ ਸੀ।1970 ਤੋਂ ਸੈਂਟਰਲ ਖ਼ਾਲਸਾ ਯਤੀਮਖਾਨਾ ਵਿਖੇ ਬਤੌਰ ਮੈਂਬਰ ਇੰਚਾਰਜ਼ ਵਜੋਂ ਸੇਵਾ ਨਿਭਾਈ।ਸਾਲ 1982 ਤੋਂ ਲੈ ਕੇ 1992 ਤੱਕ ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਰਹੇ।ਉਹਨਾਂ ਨੇ ਆਪਣੇ ਆਨਰੇਰੀ ਸਕੱਤਰ ਦੇ ਅਹੁੱਦੇ ਦੌਰਾਨ 4 ਐਜੂਕੇਸ਼ਨਲ ਕਾਨਫਰੰਸਾਂ ਵੀ ਕਰਵਾਈਆਂ।ਇਸੇ ਤਰ੍ਹਾਂ ਸਾਲ 1994 ਤੋਂ ਸਾਲ 2011 ਤੱਕ ਉਹ ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਦੇ ਅਹੁੱਦੇ ‘ਤੇ ਸ਼ਸ਼ੌਭਿਤ ਰਹੇ।ਇਸ ਦੇ ਨਾਲ ਹੀ ਅਣਖੀ ਸਾਹਿਬ 1970 ਤੋਂ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਮੈਂਬਰ ਬਣੇ। ਉਹ ਖਾਲਸਾ ਕਾਲਜ ਗਵਰਨਿੰਗ ਕੋਂਸਲ ਦੇ ਐਡੀਸ਼ਨਲ ਆਨਰੇਰੀ ਸਕੱਤਰ, ਜਾਇੰਟ ਆਨਰੇਰੀ ਸਕੱਤਰ ਅਤੇ ਆਨਰੇਰੀ ਸਕੱਤਰ ਦੇ ਅਹੁੱਦਿਆਂ ‘ਤੇ ਸੇਵਾ ਕਰਦੇ ਰਹੇ।ਹਣ ਉਹ ਦੀਵਾਨ ਦੇ ਸਭ ਤੋਂ ਪਹਿਲੇ ਵਿਦਿਅਕ ਅਦਾਰੇ ਜੀ.ਟੀ ਰੋਡ ਦੇ ਮੈਂਬਰ ਇੰਚਾਰਜ਼ ਅਤੇ ਦੀਵਾਨ ਦੇ ਚੇਅਰਮੈਨ ਸਕੂਲਜ਼ ਵਜੋਂ ਸੇਵਾ ਨਿਭਾਅ ਰਹੇ ਸਨ।
ਸੀ.ਕੇ.ਡੀ ਚੇਅਰਮੈਨ ਸਕੂਲਜ਼ ਭਾਗ ਸਿੰਘ ਅਣਖੀ ਦੇ ਸਦੀਵੀਂ ਵਿਛੋੜੇ ‘ਤੇ ਅਣਖੀ ਸਾਹਿਬ ਦੇ ਜਿਗਰੀ ਯਾਰ ਅਤੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨੇ ਉਨਾਂ ਦੇ ਅਕਾਲ ਚਲਾਣੇ ਨੂੰ ਆਪਣੇ ਜੀਵਨ ਦਾ ਨਿੱਜੀ ਘਾਟਾ ਦੱਸਿਆ।ਆਨਰੇਰੀ ਸਕੱਤਰ ਸਵਿੰਦਰ ਸਿੰਘ ਕਥੂਨੰਗਲ, ਅਜੀਤ ਸਿੰਘ ਬਸਰਾ, ਮੀਤ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜ਼ਰ ਤੇ ਅਮਰਜੀਤ ਸਿੰਘ ਬਾਂਗਾ, ਐਜੂਕੇਸ਼ਨ ਕਮੇਟੀ ਦੇ ਆਨਰੇਰੀ ਸਕੱਤਰ ਡਾ: ਸਰਬਜੀਤ ਸਿੰਘ ਛੀਨਾ, ਜੀ.ਟੀ ਰੋਡ ਸਕੂਲ ਦੇ ਮੈਂਬਰ ਇੰਚਾਰਜ਼ ਪ੍ਰੋਫੈਸਰ ਹਰੀ ਸਿੰਘ, ਸੁਖਜਿੰਦਰ ਸਿੰਘ ਪ੍ਰਿੰਸ ਅਤੇ ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ ਅਤੇ ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰਾਂ, ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਦੀਵਾਨ ਦੇ ਮੁੱਖ ਦਫਤਰ ਦੇ ਸਮੂਹ ਸਟਾਫ ਨੇ ਅਣਖੀ ਸਾਹਿਬ ਦੇ ਅਕਾਲ ਚਲਾਣੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਭਾਗ ਸਿੰਘ ਅਣਖੀ ਦਾ ਅੰਤਿਮ ਸਸਕਾਰ ਅੱਜ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਨਜ਼ਦੀਕ ਸਮਸ਼ਾਨਘਾਟ ਵਿਖੇ ਸ਼ਾਮ 6:00 ਵਜੇ ਕੀਤਾ ਗਿਆ।ਦੀਵਾਨ ਦੇ ਸਮੂਹ ਸਕੂਲ ਅਤੇ ਅਦਾਰੇ 26-8-2021 ਨੂੰ ਅਣਖੀ ਦੇ ਅਕਾਲ ਚਲਾਣੇ ਕਾਰਨ ਸੋਗ ਵਜੋਂ ਬੰਦ ਰਹਿਣਗੇ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media