
ਫਾਜਿਲਕਾ, 15 ਮਾਰਚ (ਵਿਨੀਤ ਅਰੋੜਾ)- ਸਥਾਨਕ ਸਿੱਧ ਸ਼੍ਰੀ ਹਨੂਮਾਨ ਮੰਦਿਰ ਵਿੱਚ ਪੂਜਾ ਦੇ ਬਾਅਦ ਸ਼੍ਰੀ ਬਾਲਾ ਜੀ ਧਾਮ ਲਈ ਰਵਾਨਾ ਹੋਇਆ ਸ਼੍ਰੀ ਬਾਲਾ ਜੀ ਪੈਦਲ ਯਾਤਰਾ ਸੰਘ ਦੇ 135 ਮੈਬਰਾਂ ਦਾ ਜੱਥਾ 11 ਦਿਨ ਵਿੱਚ 350 ਕਿਲੋਮੀਟਰ ਦਾ ਸਫਰ ਤੈਅ ਕਰਕੇ ਅੱਜ ਸ਼ਾਮ 7.30 ਵਜੇ ਸ਼੍ਰੀ ਸਾਲਾਸਰ ਧਾਮ ਪਹੁੰਚ ਗਿਆ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਘ ਦੇ ਖ਼ਜ਼ਾਨਚੀ ਭੂਸ਼ਣ ਮੱਕੜ ਅਤੇ ਵਿਜੈ ਕੁਮਾਰ ਬਜਾਜ ਨੇ ਦੱਸਿਆ ਕਿ ਸਾਰੇ ਪੈਦਲ ਯਾਤਰੀ ਬਾਬਾ ਜੀ ਦੇ ਧਾਮ ਠੀਕ-ਠਾਕ ਪਹੁੰਚ ਗਏ ਹਨ। 15 ਮਾਰਚ ਨੂੰ ਸਵੇਰੇ ੯ ਵਜੇ ਸਾਰੇ ਸ਼ਰਧਾਲੂ ਸ਼੍ਰੀ ਬਾਲਾ ਜੀ ਦੇ ਦਰਬਾਰ ਵਿੱਚ ਪੂਜਾ ਕਰਕੇ ਅਸ਼ੀਰਵਾਦ ਪ੍ਰਾਪਤ ਕਰਣਗੇ।
Check Also
ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …
Punjab Post Daily Online Newspaper & Print Media