Thursday, September 24, 2026

ਸਾਬਕਾ ਸੈਨਿਕ ਹੈਲਪ ਗਰੁੱਪ ਦੀ ਜ਼ਿਲ੍ਹਾ ਪੱਧਰੀ ਮੀਟਿੰਗ 29 ਅਗਸਤ ਨੂੰ

ਸਮਰਾਲਾ, 28 ਅਗਸਤ (ਇੰਦਰਜੀਤ ਸਿੰਘ ਕੰਗ) – ਸਮਰਾਲਾ ਵਿਖੇ ਸਾਬਕਾ ਸੈਨਿਕ ਹੈਲਪ ਗਰੁੱਪ ਦੀ ਮੀਟਿੰਗ ਸੂਬੇਦਾਰ ਮੇਜਰ ਲੈਫ: (ਰਿਟਾ) ਬਿਕਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਜਿਸ ਦੌਰਾਨ 29 ਅਗਸਤ ਦਿਨ ਐਤਵਾਰ ਨੂੰ ਸ਼ਾਹੀ ਪੈਲਿਸ ਖੰਨਾ ਰੋਡ ਸਮਰਾਲਾ ਵਿਖੇ ਹੋਣ ਜਾ ਰਹੀ ਜ਼ਿਲ੍ਹਾ ਪੱਧਰੀ ਮੀਟਿੰਗ ਦੀਆਂ ਤਿਆਰੀਆਂ ਸਬੰਧੀ ਚਰਚਾ ਕੀਤੀ ਗਈ।ਲੈਫ: ਬਿਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸਾਬਕਾ ਸੈਨਿਕ ਹੈਲਪ ਗਰੁੱਪ, ਸਿਖਲਾਈ ਗਰੁੱਪ, ਬੰਬੇ ਇੰਜਨੀਰਿੰਗ ਗਰੁੱਪ ਜ਼ਿਲ੍ਹਾ ਲੁਧਿਆਣਾ ਦੇ ਨੁਮਾਇੰਦੇ ਭਾਗ ਲੈਣਗੇ।ਜਿੰਨਾਂ ਵਲੋਂ ਸਾਬਕਾ ਸੈਨਿਕਾਂ ਨਾਲ ਹੋ ਰਹੇ ਧੱਕੇ, ਬਣਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਅਤੇ ਹੋਰ ਜਰੂਰੀ ਮੁੱਦਿਆਂ ਬਾਰੇ ਚਰਚਾ ਕੀਤੀ ਜਾਵੇਗੀ।ਉਨਾਂ ਨੇ ਜ਼ਿਲ੍ਹਾ ਲੁਧਿਆਣਾ ਦੇ ਸਾਬਕਾ ਸੈਨਿਕ ਹੈਲਪ ਗਰੁੱਪ ਦੇ ਮੈਂਬਰਾਂ ਨੂੰ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
                 ਇਸ ਮੌਕੇ ਸੂਬੇਦਾਰ ਮੇਜਰ ਲੈਫ: ਹਰਜਿੰਦਰ ਸਿੰਘ ਮਾਨੂੰਪੁਰੀ, ਮਲਾਗਰ ਸਿੰਘ ਜੀ.ਓ.ਜੀ, ਪਰਮਜੀਤ ਸਿੰਘ ਜੀ.ਓ.ਜੀ, ਸੂਬੇਦਾਰ ਮੇਜਰ ਰਣਜੀਤ ਸਿੰਘ, ਸੂਬੇਦਾਰ ਮੇਜਰ ਜਗਤਾਰ ਸਿੰਘ, ਹਰਬੰਸ ਸਿੰਘ ਜੀ.ਓ.ਜੀ, ਕੈਪਟਨ ਭੁਪਿੰਦਰ ਸਿੰਘ, ਸੂਬੇਦਾਰ ਦਲਵੀਰ ਸਿੰਘ, ਕੈਪਟਨ ਭਜਨ ਸਿੰਘ ਸੈਨਾ ਮੈਡਲ ਆਦਿ ਹਾਜ਼ਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …