Saturday, July 27, 2024

ਵਿਰਸਾ ਵਿਹਾਰ ਵਿਖੇ ਪੰਜਾਬੀ ਨਾਟਕ ‘ਰੋਂਗ ਨੰਬਰ’ ਦਾ ਸਫਲ ਮੰਚਣ

ਅੰਮ੍ਰਿਤਸਰ, 28 ਅਗਸਤ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵਿਖੇ 31 ਜੁਲਾਈ ਤੋਂ ਲਗਾਤਾਰ ਚੱਲ ਰਹੇ ਹਫ਼ਤਾਵਾਰੀ ਨਾਟਕ ਤੇ ਸੰਗੀਤ ਫੈਸਟੀਵਲ ਦੇ ਇਸ ਸ਼ਨੀਵਾਰ ਅਵਾਜ਼ ਰੰਗਮੰਚ ਟੋਲੀ ਅੰਮ੍ਰਿਤਸਰ ਦੀ ਟੀਮ ਵਲੋਂ ਪਾਲੀ ਭੁਪਿੰਦਰ ਦਾ ਲਿਖਿਆ ਅਤੇ ਨਵਨੀਤ ਰੰਧੇਅ ਦਾ ਡਾਇਰੈਕਟ ਕੀਤਾ ਪੰਜਾਬੀ ਨਾਟਕ ‘ਰੋਂਗ ਨੰਬਰ’ ਦਾ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਤਾਪੂਰਵਕ ਮੰਚਣ ਕੀਤਾ ਗਿਆ।
                ਨਾਟਕ ਰੋਂਗ ਨੰਬਰ ਐਕਸੀਡੈੰਟ ਨਾਲ ਵਿਕਲਾਂਗ ਹੋਏ ਵਿਅਕਤੀ ਮਾਨਵ ਦੀ ਕਹਾਣੀ ਹੈ।ਜਿਸ ‘ਤੇ ਸਮਾਜ ਦੀਆਂ ਔਰਤਾਂ ਖਿਲਾਫ ਸੌਚ ਹਾਵੀ ਹੋਣ ਲੱਗਦੀ ਹੈ ਅਤੇ ਉਹ ਆਪਣੀ ਪਤਨੀ ਤੇ ਸ਼ੱਕ ਕਰਨ ਲਗਦਾ ਹੈ।ਉਹੀ ਸੋਚ ਕਦੇ ਉਸ ਨੂੰ ਖ਼ੁਦਕੁਸ਼ੀ ਕਰਨ ਅਤੇ ਕਦੇ ਆਪਣੀ ਹੀ ਪਤਨੀ ਦਾ ਕਤਲ ਕਰਨ ਲਈ ਉਕਸਾਉਂਦੀ ਹੈ।ਪਰ ਕਲਪਨਾ ਨਾਮ ਦੀ ਲਕੜੀ ਦਾ ਜਦ ਉਸ ਨੂੰ ਰੋਂਗ ਨੰਬਰ ਲੱਗ ਜਾਂਦਾ ਹੈ ਤਾਂ ਉਸ ਨਾਲ ਗੱਲ ਕਰਦੇ ਹੋਏ ਉਸ ਦਾ ਜ਼ਿੰਦਗੀ ਅਤੇ ਔਰਤਾਂ ਪ੍ਰਤੀ ਨਜ਼ਰੀਆ ਬਦਲ ਜਾਂਦਾ ਹੈ।ਨਾਟਕ ਵਿੱਚ ਕਵਲ ਪਲ, ਦਿਕਸ਼ਾ ਟਾਂਕ, ਭਰਤ ਬਰਿਆਲ, ਨਿਸ਼ਾਨ ਸਿੰਘ, ਬਿਕਰਮ ਸਿੰਘ, ਗੁਰਲੀਨ ਕੌਰ, ਗੈਵੀ ਸ਼ੇਰਗਿੱਲ, ਵਿਸ਼ਾਲ ਸਿੰਘ, ਕਰਮਜੀਤ ਸੰਧੂ, ਸਾਹਿਲ ਪ੍ਰੀਤਨਗਰ ਨੇ ਆਪਣੀ ਦਮਦਾਰ ਅਦਾਕਾਰੀ ਦਿਖਾਈ ਹੈ।
                ਇਸ ਮੌਕੇ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ, ਰਮੇਸ਼ ਯਾਦਵ, ਭੁਪਿੰਦਰ ਸੰਧ, ਗੁਰਤੇੇਜ ਮਾਨ, ਵਿਪਨ ਧਵਨ ਸਮੇਤ ਵੱਡੀ ਗਿਣਤੀ ‘ਚ ਨਾਟ ਪ੍ਰੇਮੀ ਅਤੇ ਦਰਸ਼ਕ ਹਾਜ਼ਰ ਸਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …