Tuesday, September 22, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਸੰਪਨ

ਅੰਮ੍ਰਿਤਸਰ, 1 ਸਤੰਬਰ (ਖੁਰਮਣੀਆਂ) – ਅਧਿਆਪਨ ਇਕ ਅਜਿਹਾ ਕਿੱਤਾ ਹੈ ਜੋ ਕਿ ਇਕ ਚੰਗੇ ਸਮਾਜ ਦੇ ਨਿਰਮਾਣ ਦਾ ਸਭ ਤੋਂ ਅਹਿਮ ਥੰਮ ਹੁੰਦਾ ਹੈ।ਚੰਗੇ ਅਧਿਆਪਕਾਂ ਵਿਚ ਸਮਰੱਥਾ ਹੁੰਦੀ ਹੈ ਕਿ ਉਹ ਅਜਿਹੇ ਵਿਦਿਆਰਥੀ ਸਾਡੇ ਸਮਾਜ ਨੂੰ ਦੇਣ ਜੋ ਚੁਨਾਣ ਮੁਨਾਰੇ ਦਾ ਕੰਮ ਕਰਨ ਅਤੇ ਸਮਾਜ ਨੂੰ ਸਹੀ ਦਿਸ਼ਾ ਵਿਚ ਲੈ ਕੇ ਜਾਣ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੰਟਰੋਲਰ ਪ੍ਰੀਖਿਆਵਾਂ ਪ੍ਰੋ. ਮਨੋਜ ਕੁਮਾਰ ਨੇ ਯੂਨੀਵਰਸਿਟੀ ਦੇ ਯੂ.ਜੀ.ਸੀ ਮਨੁੱਖੀ ਸਰੋਤ ਵਿਕਾਸ ਕੇਂਦਰ `ਚ ਪੰਜਵੇਂ ਆਨਲਾਈਨ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਦੀ ਸਮਾਪਤੀ ਸਮਾਗਮ ਦੌਰਾਨ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜੁਆਨਾਂ ਦਾ ਚੰਗੇ ਮਾਹੌਲ ਵਿਚ ਹੋਣਾ ਦੇਸ਼ ਵਿਚ ਖੁਸ਼ਹਾਲੀ ਤੇ ਉਨਤੀ ਦੇ ਰਾਹ ਲੈ ਕੇ ਜਾਂਦਾ ਹੈ।
                  ਇਸ ਤੋਂ ਪਹਿਲਾਂ ਕੇਂਦਰ ਦੇ ਡਾਇਰੈਕਟਰ ਪ੍ਰੋ. ਸੁਧਾ ਜਤਿੰਦਰ ਨੇ ਮਹਿਮਾਨਾਂ ਅਤੇ ਅਧਿਆਪਕਾਂ ਨੂੰ ‘ਜੀ ਆਇਆਂ’ ਆਖਿਆ।ਉੁਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਵਿਚ 36 ਅਧਿਆਪਕਾਂ ਨੇ ਭਾਗ ਲਿਆ ਅਤੇ ਸਫਲਤਾ ਪੂਰਵਕ ਆਪਣਾ ਕੋਰਸ ਸੰਪੰਨ ਕੀਤਾ।ਡਿਪਟੀ ਡਾਇਰੈਕਟਰ ਡਾ. ਰਾਜਬੀਰ ਭੱਟੀ ਨੇ ਧੰਨਵਾਦ ਕਰਦਿਆਂ ਦੱਸਿਆ ਕਿ ਕੋਰਸ ਦੌਰਾਨ ਪ੍ਰਮੁੱਖ ਰੂਪ ਵਿਚ ਵੱਖ ਵੱਖ ਅਕਾਦਮਿਕ ਸੰਸਥਾਵਾਂ ਤੋਂ ਵਿਦਵਾਨਾਂ ਨੇ ਭਾਗ ਲਿਆ ਜਿਨ੍ਹਾਂ ਵਿਚ ਯੂ.ਜੀ.ਸੀ ਦੇ ਸਾਬਕਾ ਚੇਅਰਮੈਨ ਪ੍ਰੋ. ਵੇਦ ਪ੍ਰਕਾਸ਼, ਆਈ.ਸੀ.ਟੀ ਮੁੰਬਈ ਦੇ ਸਾਬਕਾ ਵਾਈਸ ਚਾਂਸਲਰ ਪਦਮਸ਼੍ਰੀ ਪ੍ਰੋ. ਜੀ.ਡੀ ਯਾਦਵ, ਯੂਨੀਵਰਸਿਟੀ ਆਫ ਲਦਾਖ ਦੇ ਵਾਈਸ ਚਾਂਸਲਰ ਪ੍ਰੋ. ਐਸ.ਕੇ ਮਹਿਤਾ, ਜੇ.ਐਨ.ਯੂ ਦੇ ਵਾਤਾਵਰਣ ਵਿਗਿਆਨ ਸਕੂਲ ਦੇ ਡੀਨ ਪ੍ਰੋ. ਉਮੇਸ਼ ਕਲੱਸ਼ਰੇਸ਼ਠਾ, ਆਈ.ਆਈ.ਟੀ ਖੜਗਪੁਰ ਦੇ ਪ੍ਰੋ. ਬ੍ਰਿਜੇਸ਼ ਦੂਬੇ ਤੇ ਪ੍ਰੋ. ਆਰ.ਕੇ ਪ੍ਰਧਾਨ ਆਦਿ ਮੌਜ਼ੂਦ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …