ਅੰਮ੍ਰਿਤਸਰ, 2 ਸਤੰਬਰ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ ਦੇ ਦਿਸ਼ਾ-ਨਿਰਦੇਸ਼ਾਂ ਤੇ ਜਿਥੇ ਆਮ ਸ਼ਹਿਰ
ਵਾਸੀਆਂ ਨੂੰ ਮੁਢਲੀਆਂ ਸੇਵਾਵਾਂ ਈ-ਆਫਿਸ ਰਾਹੀਂ ਮੁਹੱਈਆ ਕਰਵਾਉਣ ਲਈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਟ੍ਰੇਨਿੰਗ ਪ੍ਰੋਗਰਾਮ ਰਾਹੀਂ ਸੇਵਾਵਾਂ ਦੇਣ ਲਈ ਕਿਹਾ ਗਿਆ ਹੈ, ਉਥੇ ਨਗਰ ਨਿਗਮ ਮੁੱਖ ਦਫ਼ਤਰ ਦੀ ਬਿਲਡਿੰਗ ‘ਚ ਸਫਾਈ ਦੇ ਪ੍ਰਬੰਧ ਨੂੰ ਹਾਈਟੈਕ ਕਰਨ ਲਈ ਤਿੰਨ ਅਤਿ ਆਧੁਨਿਕ ਟੈਕਨੋਲੋਜੀ ਦੀਆਂ ਫਲੋਰ ਸਕਰੱਬਰ ਡਰਾਇਰ ਮਸ਼ੀਨਾਂ ਉਤਾਰੀਆਂ ਗਈਆ ਹਨ।ਬਿਲਡਿੰਗ ਦੇ ਵਿਹੜੇ ਦੇ ਫਰਸ਼ ਦੀ ਸਫਾਈ ਇਹਨਾਂ ਮਸ਼ੀਨਾਂ ਨਾਲ ਕੀਤੀ ਜਾਵੇਗੀ।ਉਨਾਂ ਕਿਹਾ ਕਿ ਇਹਨਾਂ 3 ਮਸ਼ੀਨਾਂ ਵਿਚੋਂ 2 ਮਸ਼ੀਨਾਂ ਨਗਰ ਨਿਗਮ ਦੇ ਮੁੱਖ ਦਫ਼ਤਰ ਅਤੇ ਇੱਕ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਵਿਖੇ ਲਗਾਈ ਗਈ ਹੈ ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media