Friday, June 26, 2026

ਜਿਲ੍ਹਾ ਆਯੁਰਵੈਦਿਕ ਅਧਿਕਾਰੀ ਡਾ. ਰਾਮੇਸ਼ ਅੱਤਰੀ ਵਲੋਂ ਕੀਤੇ ਕੰਮ ਸਰਾਹਣਯੋਗ – ਡਿਪਟੀ ਕਮਿਸ਼ਨਰ

ਪਠਾਨਕੋਟ, 3 ਸਤੰਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਪਠਾਨਕੋਟ ਵਲੋਂ ਜਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਪਠਾਨਕੋਟ ਨੂੰ ਸੇਵਾ ਮੁਕਤੀ ‘ਤੇ ਵਿਦਾਇਗੀ ਪਾਰਟੀ ਦੇ ਕੇ ਉਹਨਾਂ ਦੇ ਆਯੁਰਵੈਦਿਕ ਵਿਭਾਗ ਵਿੱਚ ਕੀਤੇ ਕੰਮਾਂ ਦੀ ਪ੍ਰਸੰਸਾ ਕੀਤੀ ਗਈ। ਉਨਾਂ ਆਯੁਰਵੈਦਿਕ ਡਾਕਟਰਾਂ ਨੂੰ ਡਿਸਪੈਂਸਰੀਆਂ ਵਿੱਚ ਲੋਕਾਂ ਦੀ ਸੇਵਾ ਕਰਨ ਲਈ ਕਿਹਾ।ਡਿਸਪੈਂਸਰੀਆਂ ਵਿੱਚ ਦਵਾਈਆਂ ਦੀ ਕਮੀ ਹੋਣ ਕਰਕੇ ਉਨ੍ਹਾਂ ਨੇ ਆਪਣੇ ਵਲੋਂ ਫੰਡ ਜਾਰੀ ਕਰਨ ਦਾ ਭਰੋਸਾ ਦਿੱਤਾ।ਰਿਟਾਇਰ ਹੋਏ ਡਾ. ਰਮੇਸ਼ ਅੱਤਰੀ ਜਿਲ੍ਹਾ ਆਯੁਰਵੈਦਿਕ ਅਧਿਕਾਰੀ ਨੇ ਭਰੋਸਾ ਦਿਵਾਇਆ ਕਿ ਆਯੁਰਵੈਦਿਕ ਵਿਭਾਗ ਦੇ ਡਾਕਟਰ ਕੋਵਿਡ 19 ਦੌਰਾਨ ਸੇਵਾ ਦੇ ਰਹੇ ਹਨ ਅਤੇ ਲੋੜ ਪੈਣ ‘ਤੇ ਜਿਲ੍ਹਾ ਪ੍ਰਸਾਸਨ ਨਾਲ ਪੂਰਾ ਸਹਿਯੋਗ ਕਰਦੇ ਰਹਿਣਗੇ।
                ਇਸ ਮੌਕੇ ਚੀਫ ਐਗਰੀਕਲਚਰ ਅਫਸਰ ਪਠਾਨਕੋਟ ਅਤੇ ਗੁਰਦਾਸਪੁਰ ਤੋਂ ਆਏ ਡਾ. ਵਿਜੈ ਬੈਂਸ, ਡਾ. ਸਾਮ ਸਿੰਘ ਡਾਇਰੈਕਟਰ ਪਸ਼ੂ ਵਿਭਾਗ ਗੁਰਦਾਸਪੁਰ, ਇੰਜੀਨੀਅਰ ਮਨਮੋਹਨ ਸਾਰੰਗਲ ਪਠਾਨਕੋਟ ਅਤੇ ਆਯੁਰਵੈਦਿਕ ਵਿਭਾਗ ਦੇ ਸਾਰੇ ਡਾਕਟਰ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …