Tuesday, March 3, 2026

ਮੱਛੀ ਪਾਲਣ ਸਬੰਧੀ ਇੱਕ ਰੋਜ਼ਾ ਜਾਗਰੂਕਤਾ ਕੈਂਪ ਪਿੰਡ ਨਾਗਰਾ ਵਿਖੇ ਲਗਾਇਆ ਗਿਆ

ਸਮਰਾਲਾ, 10 ਸਤੰਬਰ (ਇੰਦਰਜੀਤ ਸਿੰਘ ਕੰਗ) – ਡਾਇਰੈਕਟਰ ਅਤੇ ਵਾਰਡਨ ਮੱਛੀ ਪਾਲਣ ਵਿਭਾਗ ਪੰਜਾਬ ਡਾ. ਮਦਨ ਮੋਹਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਨਯੋਗ ਵਿਕਰਮਜੀਤ ਸਿੰਘ ਪਾਂਥੇ ਐਸ.ਡੀ.ਐਮ ਸਮਰਾਲਾ ਦੀ ਰਹਿਨੁਮਾਈ ਹੇਠ ਅੱਜ ਪਿੰਡ ਬਲਾਲਾ ਵਿਖੇ ਮੱਛੀ ਪਾਲਣ ਸਬੰਧੀ ਇੱਕ ਰੋਜ਼ਾ ਜਾਗਰੂਕਤਾ ਕੈਂਪ ਲਗਾਇਆ ਗਿਆ।
                   ਇਸ ਕੈਂਪ ਵਿੱਚ ਪਿੰਡ ਨਾਗਰਾ ਦੇ ਅਗਾਂਹਵਧੂ ਕਿਸਾਨਾਂ ਵਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ ਅਤੇ ਮੱਛੀ ਪਾਲਣ ਵਿਭਾਗ ਸਮਰਾਲਾ ਦੇ ਮੱਛੀ ਪਾਲਣ ਅਫਸਰ ਰਾਮ ਰਤਨ ਸਿੰਘ ਵੱਲੋਂ ਮੱਛੀ ਪਾਲਣ ਸਬੰਧੀ ਵਿਸਥਾਰ ‘ਚ ਜਾਣਕਾਰੀ ਦਿੱਤੀ ਗਈ ਅਤੇ ਵਿਭਾਗ ਵਲੋਂ ਚੱਲ ਰਹੀਆਂ ਗਤੀਵਿਧੀਆਂ ਅਤੇ ਸਹੂਲਤਾਂ ਸਬੰਧੀ ਕਿਸਾਨਾਂ ਨੂੰ ਜਾਣੂ ਕਰਵਾਇਆ।ਉਨ੍ਹਾਂ ਮੱਛੀ ਪਾਲਣ ਵਿਭਾਗ ਪੰਜਾਬ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਵਿੱਚ ਤਲਾਬ ਦੀ ਉਸਾਰੀ ਲਈ 7,00,000 ਰੁਪਏ , ਪਹਿਲੇ ਸਾਲ ਦੀ ਖਾਦ ਖੁਰਾਕ ਲਈ 1,50,000 ਰੁਪਏ ਬੈਂਕ ਪਾਸੋਂ ਕਰਜ਼ਾ ਦਿਵਾਇਆ ਜਾਂਦਾ ਹੈ, ਜਿਸ ‘ਤੇ ਜਨਰਲ ਲਈ 40 ਪ੍ਰਤੀਸ਼ਤ, ਪੱਛੜੀਆਂ ਸ਼੍ਰੇਣੀਆਂ ਅਤੇ ਔਰਤਾਂ ਲਈ 60 ਪ੍ਰਤੀਸ਼ਤ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮੱਛੀ ਪਾਲਣ ਕਿੱਤਾ ਇੱਕ ਬਹੁਤ ਹੀ ਸੁਚੱਜਾ, ਘੱਟ ਮਿਹਨਤ ਕਰਕੇ ਚੋਖੀ ਕਮਾਈ ਕਰਨ ਵਾਲਾ ਲਾਹੇਵੰਦ ਸਹਾਇਕ ਧੰਦਾ ਹੈ।ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਨੀਵੀਆਂ ਅਤੇ ਬੰਜ਼ਰ ਪਈਆਂ ਜ਼ਮੀਨਾਂ ਨੂੰ 10 ਸਾਲਾਂ ਲਈ ਚਕੌਤੇ ਤੇ ਲੈ ਕੇ ਉਨ੍ਹਾਂ ਵਿੱਚ ਮੱਛੀ ਪਾਲਣ ਦਾ ਕਿੱਤਾ ਕਰਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ।
                   ਇਸ ਮੌਕੇ ਨਰਿੰਦਰਪਾਲ ਸਿੰਘ ਖੇਤਰੀ ਸਹਾਇਕ ਸਮਰਾਲਾ, ਮਨਜੀਤ ਸਿੰਘ ਸਰਪੰਚ, ਰਣਜੀਤ ਸਿੰਘ, ਚਰਨ ਸਿੰਘ, ਰਾਜਿੰਦਰ ਸਿੰਘ ਗਿੱਲ, ਮਨਜੋਤ ਸਿੰਘ, ਆਦਿ ਤੋਂ ਇਲਾਵਾ ਪਿੰਡ ਨਾਗਰਾ ਦੇ ਕਿਸਾਨ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …