ਮਨਿੰਦਰ ਕੁਮਾਰ ਮਨੀ ਕੋਲਾ ਨੂੰ ਥਾਪਿਆ ਯੂਥ ਵਿੰਗ (ਸ਼ਹਿਰੀ ਸਮਰਾਲਾ) ਦਾ ਸੀਨੀ: ਮੀਤ
ਸਮਰਾਲਾ, 11 ਸਤੰਬਰ (ਇੰਦਰਜੀਤ ਸਿੰਘ ਕੰਗ) – ਵਿਧਾਨ ਸਭਾ ਹਲਕਾ ਸਮਰਾਲਾ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਪਰਮਜੀਤ ਸਿੰਘ ਢਿੱਲੋਂ ਦੀ
ਅਗਵਾਈ ‘ਚ ਦਲ ਦਾ ਕਾਫਲਾ ਦਿਨ ਪ੍ਰਤੀ ਦਿਨ ਵਧਦਾ ਹੀ ਜਾ ਰਿਹਾ ਹੈ।ਇਸੇ ਲੜ੍ਹੀ ਤਹਿਤ ਹਲਕਾ ਇੰਚਾਰਜ਼ ਪਰਮਜੀਤ ਸਿੰਘ ਢਿੱਲੋਂ ਨੇ ਸਮਰਾਲਾ ਸ਼ਹਿਰ ‘ਚ ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਸ਼ੰਕਰ ਕਲਿਆਣ ਅਤੇ ਸਰਕਲ ਪ੍ਰਧਾਨ ਅੰਮ੍ਰਿਤ ਗੁਰੋਂ ਦੀ ਸਹਾਇਤਾ ਲਈ ਮਨਿੰਦਰ ਕੁਮਾਰ ਮਨੀ ਕੋਲਾ ਨੂੰ ਯੂਥ ਵਿੰਗ (ਸ਼ਹਿਰੀ ਸਮਰਾਲਾ) ਦਾ ਸੀਨੀ: ਮੀਤ ਪ੍ਰਧਾਨ ਥਾਪਿਆ ਹੈ।ਇੱਕ ਸਨਮਾਨ ਸਮਾਰੋਹ ਮੌਕੇ ਹਲਕਾ ਇੰਚਾਰਜ਼ ਢਿਲੋਂ ਨੇ ਮਨੀ ਕੋਲਾ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ।ਮਨਿੰਦਰ ਕੁਮਾਰ ਮਨੀ ਕੋਲਾ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਹਾਜ਼ਰ ਅਹੁਦੇਦਾਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਜੋ ਕਾਰਜ਼ ਪਾਰਟੀ ਵਲੋਂ ਉਨ੍ਹਾਂ ਨੂੰ ਸੌਂਪਿਆ ਗਿਆ ਹੈ, ਉਸ ਨੂੰ ਉਹ ਪੂਰੀ ਤਨਦੇਹੀ ਅਤੇ ਇਮਾਨਦਾਰ ਨਾਲ ਨਿਭਾਉਣਗੇ।ਉਨਾਂ ਕਿਹਾ ਕਿ ਸਮਰਾਲਾ ਸ਼ਹਿਰ ‘ਚ ਸਾਰੇ ਵਾਰਡਾਂ ਵਿੱਚ ਕਮੇਟੀ ਬਣਾ ਕੇ ਯੂਥ ਵਿੰਗ ਦੀ ਭਰਤੀ ਕੀਤੀ ਜਾਵੇਗੀ ਅਤੇ 2022 ਦੀਆਂ ਚੋਣਾਂ ਵਿੱਚ ਇਹ ਸੀਟ ਸ਼੍ਰੋਮਣੀ ਅਕਾਲੀ ਦੇ ਖਾਤੇ ਵਿੱਚ ਪਾਈ ਜਾਵੇਗੀ।
ਇਸ ਸਮਾਰੋਹ ‘ਚ ਰਜਿੰਦਰ ਸਿੰਘ ਢਿੱਲੋਂ, ਭੁਪਿੰਦਰ ਸਿੰਘ ਢਿੱਲੋਂ, ਰਵੀ ਥਾਪਰ, ਸੁਸ਼ੀਲ ਕੁਮਾਰ ਥਾਪਰ ਸ਼ਹਿਰੀ ਪ੍ਰਧਾਨ, ਨਰੇਸ਼ ਕੁਮਾਰ ਖੁੱਲਰ, ਅਵਤਾਰ ਸਿੰਘ ਕੌਂਸਲਰ, ਮਿੱਤਰਪਾਲ ਸਿੰਘ ਲਵਲੀ, ਵੇਦ ਪ੍ਰਕਾਸ਼ ਸ਼ਾਹੀ, ਸ਼ਿਵਵੀਰ ਸਿੰਘ ਸ਼ਾਹੀ, ਸੁਰਿੰਦਰਪਾਲ ਸਿੰਘ ਢਿੱਲੋਂ, ਸੁਰਿੰਦਰ ਸਿੰਘ ਟਿਵਾਣਾ, ਸੁਖਵਿੰਦਰ ਢਿੱਲੋਂ, ਸੋਨੂੰ ਵਰਮਾ, ਸੰਜੀਵ ਸ਼ਾਹੀ, ਰਵੀ ਤੂਰ, ਕੈਲਾਸ਼ ਨਾਥ ਗੁਪਤਾ, ਸੁਸ਼ੀਲ ਨਾਗਰਾ, ਅਸ਼ੀਸ਼ ਮੱਕੜ ਆਦਿ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਤੇ ਅਹਦੇਦਾਰ ਹਾਜ਼ਰ ਸਨ।
Punjab Post Daily Online Newspaper & Print Media