ਮੇਅਰ, ਸੀਨੀਅਰ ਡਿਪਟੀ ਮੇਅਰ ਵਲੋਂ ਆਈ.ਟੀ.ਸੀ ਤੇ ਸਫਾਈ ਠੇਕੇਦਾਰਾਂ ਨਾਲ ਮੀਟਿੰਗ
ਕਪੂਰਥਲਾ, 11 ਸਤੰਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਕਪੂਰਥਲਾ ਵਲੋਂ ਸ਼ਹਿਰ ਵਿਚੋਂ ਕੂੜੇ ਦੇ ਠੋਸ ਪ੍ਰਬੰਧਨ ਲਈ ਵਿਆਪਕ ਯੋਜਨਾਬੰਦੀ ਲਈ ਮੇਅਰ
ਸ੍ਰੀਮਤੀ ਕੁਲਵੰਤ ਕੌਰ, ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਸਿਹਤ ਅਫਸਰ ਡਾ. ਰਾਜ ਕਮਲ ਵਲੋਂ ਆਈ.ਟੀ.ਸੀ ਕੰਪਨੀ ਤੇ ਸਫਾਈ ਠੇਕੇਦਾਰਾਂ ਨਾਲ ਮੀਟਿੰਗ ਕੀਤੀ ਗਈ।
ਮੇਅਰ ਤੇ ਸੀਨੀਅਰ ਡਿਪਟੀ ਮੇਅਰ ਵਲੋਂ ਸਫਾਈ ਸਬੰਧੀ ਵਿਵਸਥਾ ਨੂੰ ਹੋਰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਠੇਕੇਦਾਰ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਸਵੇਰੇ 9 ਵਜੇ ਤੱਕ ਘਰ-ਘਰ ਤੋਂ ਕੂੜਾ ਇਕੱਠਾ ਕਰਨ ਦਾ ਕੰਮ ਮੁਕੰਮਲ ਕਰਨ ਤੇ ਗਾਰਬੇਜ਼ ਪੁਆਇੰਟਾਂ ਨੂੰ ਵੀ ਸਮੇਂ ਸਿਰ ਸਾਫ ਕੀਤਾ ਜਾਵੇ।
ਉਨ੍ਹਾਂ ਸਫਾਈ ਕਰਮੀਆਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਕਿਹਾ ਕਿ ਨਗਰ ਨਿਗਮ ਵਲੋਂ ਬੈਟਰੀ ਵਾਲੇ ਈ-ਰਿਕਸ਼ਿਆਂ, ਨਵੀਂ ਜੇ.ਸੀ.ਬੀ ਦੀ ਅਤੇ ਕੂੜੇਦਾਨਾਂ ਨੂੰ ਚੁੱਕਣ ਲਈ ਲਿਫਟਿੰਗ ਮਸ਼ੀਨ ਦੀ ਖਰੀਦ ਜਲਦ ਕੀਤੀ ਜਾਵੇਗੀ।
ਇਸ ਮੌਕੇ ਡਾ. ਰਾਜ ਕਮਲ ਵਲੋਂ ਆਈ.ਟੀ.ਸੀ ਦੇ ਪ੍ਰਾਜੈਕਟ ਮੈਨੇਜਰ ਯੋਗੇਸ਼ ਕਮਾਰ ਨਾਲ ਵੀ ਮੀਟਿੰਗ ਕੀਤੀ ਗਈ।ਜਿਸ ਦੌਰਾਨ ਉਨ੍ਹਾਂ ਕਿਹਾ ਕਿ ਨਗਰ ਨਿਗਮ ਵਲੋਂ ਸਫਾਈ ਲਈ ਪ੍ਰਬੰਧਾਂ ਨੂੰ ਹੋਰ ਚੁਸਤ-ਦਰੁੱਸਤ ਕੀਤਾ ਜਾਵੇਗਾ।ਇਸ ਮੌਕੇ ਪ੍ਰਾਜੈਕਟ ਅਫਸਰ ਸੰਦੀਪ ਕੁਮਾਰ ਬਿਸ਼ਨੋਈ ਵੀ ਹਾਜ਼ਰ ਸਨ।
Punjab Post Daily Online Newspaper & Print Media