Wednesday, March 4, 2026

ਪੰਜਾਬ ਨਿਰਮਾਣ ਪ੍ਰੋਗਰਾਮ ਤਹਿਤ ਸੁਲਤਾਨਪੁਰ ਲੋਧੀ ਲਈ 10 ਕਰੋੜ ਰੁਪੈ ਜਾਰੀ – ਚੀਮਾ

ਪਹਿਲੇ ਪੜਾਅ ਤਹਿਤ ਪੰਚਾਇਤਾਂ ਨੂੰ 1 ਕਰੋੜ 30 ਲੱਖ ਦੀ ਗਰਾਂਟ ਤਕਸੀਮ, 3 ਸੜਕਾਂ ਲਈ ਵੀ 98.5 ਲੱਖ ਜਾਰੀ

ਕਪੂਰਥਲਾ, 11 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਸੁਲਤਾਨਪੁਰ ਲੋਧੀ ਹਲਕੇ ਲਈ ਪੰਜਾਬ ਨਿਰਮਾਣ ਪ੍ਰੋਗਰਾਮ ਤਹਿਤ 10 ਕਰੋੜ ਰੁਪੈ ਦੀ ਗਰਾਂਟ ਜਾਰੀ ਕੀਤੀ ਗਈ ਹੈ।ਜਿਸ ਵਿਚੋਂ ਪਹਿਲੇ ਪੜਾਅ ਤਹਿਤ ਵਿਧਾਇਕ ਨਵਤੇਜ ਸਿੰਘ ਚੀਮਾ ਵਲੋਂ ਅੱਜ 18 ਪੰਚਾਇਤਾਂ ਨੂੰ 1 ਕਰੋੜ 30 ਲੱਖ ਰੁਪੈ ਦੀ ਗਰਾਂਟ ਵੰਡੀ ਗਈ ਹੈ।
           ਇਸ ਤੋਂ ਇਲਾਵਾ ਤਿੰਨ ਵੱਖ-ਵੱਖ ਸੜਕਾਂ ਲਈ ਵੀ 98 ਲੱਖ ਰੁਪਏ ਜਾਰੀ ਕੀਤੇ ਗਏ ਹਨ।ਜਿਸ ਵਿਚ ਖੈੜਾ ਦੋਨਾ ਤੋਂ ਦੌਲਤਪੁਰ, ਮੁਰਾਦਪੁਰ ਵਿਖੇ ਸੜਕ ਲਈ 25 ਲੱਖ, ਹੁਸੈਨਪੁਰ ਵਿਖੇ ਸੜਕ ਲਈ 18.5 ਲੱਖ ਰੁਪੈ ਜਾਰੀ ਕੀਤੇ ਗਏ ਹਨ।ਸੜਕਾਂ ਦੀ ਗਰਾਂਟ ਲੋਕ ਨਿਰਮਾਣ ਵਿਭਾਗ ਤੇ 14 ਤੇ 15ਵੇਂ ਵਿੱਤ ਕਮਿਸ਼ਨ ਵਲੋਂ ਜਾਰੀ ਕੀਤੀ ਗਈ ਹੈ।
           ਲੋਕਾਂ ਦੇ ਮੁਖਾਤਿਬ ਹੁੰਦਿਆਂ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੇਂਡੂ ਖੇਤਰਾਂ ‘ਚ 100 ਫੀਸਦੀ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ 10-10 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ।
ਉਨਾਂ ਦੱਸਿਆ ਕਿ ਇਨਾਂ ਗ੍ਰਾਂਟਾਂ ਨਾਲ ਕੰਕਰੀਟ ਦੀਆਂ ਗਲੀਆਂ, ਸੀਵਰੇਜ਼, ਸਟਰੀਟ ਲਾਈਟਾਂ, ਪਾਰਕਾਂ, ਸ਼ਮਸ਼ਾਨ ਘਾਟਾਂ ਦੀ ਉਸਾਰੀ, ਪਾਇਪ ਲਾਈਨਾਂ, ਧਰਮਸ਼ਾਲਾਵਾਂ, ਜਿੰਮ ਦੇ ਕਮਰੇ ਦੀ ਉਸਾਰੀ, ਇੰਟਰਲਾਕ ਟਾਇਲਾਂ ਲਾਉਣ, ਸੀਵਰੇਜ਼ ਪਾਉਣ ਆਦਿ ਦੀ ਉਸਾਰੀ ਅਗਲੇ 2 ਮਹੀਨਿਆਂ ਦੌਰਾਨ ਮੁਕੰਮਲ ਕਰ ਲਈ ਜਾਵੇਗੀ।
               ਉਨਾਂ ਪੰਚਾਇਤਾਂ ਨੂੰ ਸੱਦਾ ਦਿੱਤਾ ਕਿ ਉਹ ਇਨਾਂ ਗ੍ਰਾਂਟਾਂ ਦੀ ਸੁਚੱਜੀ ਵਰਤੋਂ ਕਰਦੇ ਹੋਏ ਕੰਮ ਦੀ ਗੁਣਵੱਤਾ ਵੱਲ ਵਿਸ਼ੇਸ਼ ਧਿਆਨ ਦੇਣ।
             ਜਿਨ੍ਹਾਂ ਪਿੰਡਾਂ ਨੂੰ ਗਰਾਂਟ ਜਾਰੀ ਕੀਤੀ ਗਈ ਹੈ ਉਸ ਵਿਚ ਖੈੜਾ ਦੋਨਾ 8 ਲੱਖ, ਕਾਹਨਾ 6.75 ਲੱਖ ਮੁਰਾਦਪੁਰ 7 ਲੱਖ, ਸੰਧਰ ਜਾਗੀਰ 2 ਲੱਖ, ਕੋਠੇ ਕਾਲਾ ਸਿੰਘ 7.10 ਲੱਖ, ਕੋਠੇ ਚੇਤਾ ਸਿੰਘ 6.30 ਲੱਖ, ਸੁਖੀਆ ਨੰਗਲ 4.80 ਲੱਖ, ਰੱਤਾ ਨੌ ਬਾਦ 4.80, ਹੁਸੈਨਾਬਾਦ 5 ਲੱਖ, ਝੱਲ ਬੀਬੜੀ 4.80 ਲੱਖ, ਬੀਬੜੀ 4.80 ਲੱਖ, ਢੁਡੀਆਂਵਾਲ 12.29 ਲੱਖ, ਬਾਬਾ ਦੀਪ ਸਿੰਘ ਨਗਰ ਲੱਖ 14.29 ਲੱਖ, ਸੈਦੋ ਭੁਲਾਣਾ 23 ਲੱਖ, ਲੋਧੀ ਭੁਲਾਣਾ 9.90 ਲੱਖ, ਹੁਸੈਨਪੁਰ 9.50 ਲੱਖ ਰੁਪੈ ਦੀ ਗਰਾਂਟ ਜਾਰੀ ਕੀਤੀ ਗਈ ਹੈ।
             ਇਸ ਮੌਕੇ ਬਲਾਕ ਸੰਮਤੀ ਮੈਂਬਰ ਅਵਤਾਰ ਸਿੰਘ ਸੋਢੀ, ਜੋਨ ਇੰਚਾਰਜ਼ ਮਲਕੀਤ ਸਿੰਘ ਝੱਲ, ਬਲਾਕ ਸੰਮਤੀ ਮੈਂਬਰ ਬਲਾਕ ਸੰਮਤੀ ਗੁਰਿੰਦਰ ਪਾਲ ਸਿੰਘ ਗੋਗਾ, ਰਮੇਸ਼ ਡਡਵਿੰਡੀ ਚੇਅਰਮੈਨ ਐਸ.ਸੀ ਸੈਲ, ਕੁਲਬੀਰ ਸਿੰਘ ਖੈੜਾ ਦੋਨਾ ਬਲਾਕ ਸਮਿਤੀ ਮੈਂਬਰ, ਤੇਜਵਿੰਦਰ ਸਿੰਘ ਸਰਪੰਚ, ਬਲਦੇਵ ਸਿੰਘ ਮੁਰਾਦਪੁਰ, ਦਵਿੰਦਰ ਸਿੰਘ ਖਿੰਡਾ ਕਾਹਨਾ, ਜਸਬੀਰ ਸਿੰਘ ਸਰਪੰਚ ਬੀਬੜੀ, ਕੇਵਲ ਦਾਸ ਸਰਪੰਚ ਹੁਸੈਨਾਬਾਦ, ਸਰਬਜੀਤ ਕੌਰ ਸਰਪੰਚ ਢੁਡੀਆਂਵਾਲ, ਸੂਰਤ ਸਿੰਘ ਨੰਬਰਦਾਰ, ਮਾਸਟਰ ਮੋਹਨ ਸਿੰਘ, ਰਣਜੀਤ ਸਿੰਘ ਕੋਠੇ ਕਾਲਾ ਸਿੰਘ, ਹਰਭਜਨ ਸਿੰਘ ਸਰਪੰਚ ਕੋਠੇ ਚੇਤਾ ਸਿੰਘ, ਇੰਦਰਜੀਤ ਸਿੰਘ ਸਰਪੰਚ ਮਿਆਣੀ ਬੋਲਾ, ਦਲਬੀਰ ਸਿੰਘ ਸਰਪੰਚ ਖਾਨਪੁਰ, ਊਸ਼ਾ ਰਾਣੀ ਸਰਪੰਚ ਸੁਖੀਆ ਨੰਗਲ , ਸਰਪੰਚ ਗੁਰਪ੍ਰੀਤ ਸਿੰਘ ਫੌਜੀ ਕਲੋਨੀ, ਰਾਜਦਵਿੰਦਰ ਸਿੰਘ ਸਰਪੰਚ ਸੈਦੋ ਭੁਲਾਣਾ, ਜਗਤਾਰ ਸਿੰਘ ਸਰਪੰਚ ਲੋਧੀ ਭੁਲਾਣਾ, ਸਤਨਾਮ ਸਿੰਘ ਖੈੜਾ ਦੋਨਾਂ, ਰੇਸਮ ਸਿੰਘ, ਕੁਲਵਿੰਦਰ ਸਿੰਘ ਖੈੜਾ ਦੋਨਾਂ, ਡਾ. ਸੁਰਿੰਦਰ ਅਰੋੜਾ, ਸੁਨੀਲ ਕਾਲੀਆ, ਗੁਰਦੀਪ ਸਿੰਘ ਸਰਪੰਚ ਸੰਧਰ, ਭਜਣ ਕੌਰ ਸਰਪੰਚ ਕਾਹਨਾ, ਮਨਜੀਤ ਕੌਰ ਸਰਪੰਚ ਕੋਠੇ ਚੇਤਾ ਸਿੰਘ, ਪਰਮਜੀਤ ਕੌਰ ਸਰਪੰਚ ਕੋਠੇ ਕਾਲਾ ਸਿੰਘ, ਰਾਜਵਿੰਦਰ ਕੌਰ ਸਰਪੰਚ ਬਾਬਾ ਦੀਪ ਸਿੰਘ ਨਗਰ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …