ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਦੁਆਰਾ 25 ਅਗਸਤ ਤੋਂ 8 ਸਤੰਬਰ 2021 ਤੱਕ ਰਾਸ਼ਟਰੀ ਆਈ ਡੋਨੇਸ਼ਨ
ਫੋਰਟਨਾਈਟ ਮਨਾਉਣ ਲਈ ਔਫਥਲਮੌਲੋਜੀ ਵਿਭਾਗ ਗੌਰਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਸਹਿਯੋਗ ਨਾਲ ਅੱਖਾਂ ਦੇ ਦਾਨ ਦਾ ਕੈਂਪ ਆਯੋਜਿਤ ਕੀਤਾ ਗਿਆ।ਇਹ ਕੈਂਪ ਹਰ ਸਾਲ ਲਗਾਇਆ ਜਾਂਦਾ ਹੈ।ਡਾ. ਦਿਨੇਸ਼ ਅਤੇ ਡਾ. ਅੰਕੁਸ਼ ਔਫਥਲਮੌਲੋਜਿਸਟ ਅਤੇ ਸ਼੍ਰੀਮਤੀ ਗੀਤਾਂਜਲੀ ਆਈ ਬੈਂਕ ਕਾਊਂਸਲਰ ਨੇ ਸ਼ਿਰਕਤ ਕੀਤੀ।
ਸ਼੍ਰੀਮਤੀ ਗੀਤਾਂਜਲੀ ਨੇ ਆਪਣੇ ਸੰਬੋਧਨ ਵਿਚ ਕਾਰਨੀਆ ਦਾ ਅਰਥ ਅਤੇ ਕਾਰਨੀਅਲ ਅੰਨੇ੍ਹਪਣ ਦੇ ਕਾਰਣਾਂ ਬਾਰੇ ਦੱਸਿਆ।ਉਹਨਾਂ ਨੇ ਦ੍ਰਿਸ਼ਟੀ ਦੋਸ਼ ਨੂੰ ਇਕ ਸਿਹਤ ਦੋਸ਼ ਦੱਸਿਆ।ਉਹਨਾਂ ਨੇ ਇਸ ਤੱਥ `ਤੇ ਵੀ ਚਾਨਣਾ ਪਾਇਆ ਕਿ ਭਾਰਤ ਵਿਚ ਲੱਖਾਂ ਲੋਕ ਅੰਨੇ੍ਹਪਣ ਦਾ ਸ਼ਿਕਾਰ ਹਨ।ਉਹਨਾਂ ਨੇ ਦੱਸਿਆ ਕਿ ਪਹਿਲਾ ਆਈ ਬੈਂਕ ਨਿਊ ਯਾਰਕ ਵਿਚ 1944 ਵਿਚ ਸ਼ੁਰੂ ਹੋਇਆ ਅਤੇ ਬਾਅਦ ਵਿਚ 1945 `ਚ ਚੇੈਨਈ ਵਿਚ।ਹੁਣ ਅੰਮ੍ਰਿਤਸਰ ਦੇ ਦੋ ਹਸਪਤਾਲਾਂ ਵਿਚ ਆਈ ਬੈਂਕ ਉਪਲਬਧ ਹਨ।
ਡਾ. ਦਿਨੇਸ਼ ਔਫਥਲਮੌਲੋਜਿਸਟ ਨੇ ਕਿਹਾ ਕਿ ਕਾਰਨੀਅਲ ਅੰਨੇ੍ਹਪਣ ਨੂੰ ਘਟਾਉਣ ਲਈ ਆਈ ਡੋਨੇਸ਼ਨ ਨੂੰ ਵਧਾਉਣ ਦੀ ਜ਼ਰੂਰਤ ਹੈ।ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਸਟੋਰੇਜ ਲਈ ਬੁਨਿਆਦੀ ਢਾਂਚਾ ਬਣਾਉਣਾ ਚਾਹੀਦਾ ਹੈ ਅਤੇ ਟਰਾਂਸਪਲਾਂਟ ਸਰਜਰੀਆਂ ਕਰਨ ਲਈ ਮੁਹਾਰਤ।ਡਾ. ਅੰਕੁਸ਼ ਨੇ ਵਿਦਿਆਰਥਣਾਂ ਅਤੇ ਫੈਕਲਟੀ ਮੈਬਰਾਂ ਦੇ ਸ਼ੰਕਿਆਂ ਦੀ ਨਵਿਰਤੀ ਕੀਤੀ।
ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਪ੍ਰੋ. ਸੁਰਭੀ ਸੇਠੀ ਅਤੇ ਉਹਨਾਂ ਦੀ ਸਾਰੀ ਐਨ.ਐਸ.ਐਸ ਟੀਮ ਦੀ ਇਸ ਕੈਂਪ ਦੇ ਸਫਲ ਸੰਚਾਲਨ ਲਈ ਸ਼ਲਾਘਾ ਕੀਤੀ।
ਡਾ. ਸਿਮਰਦੀਪ ਡੀਨ ਅਕਾਦਮਿਕ ਨੇ ਸਾਰਿਆਂ ਦਾ ਧੰਨਵਾਦ ਕੀਤਾ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media