ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ) – ਉਦਯੋਗ ਅਤੇ ਕਮਰਸ ਵਿਭਾਗ ਪੰਜਾਬ ਵੱਲੋ ਅਜਾਦੀ ਦੀ 75 ਵੀਂ ਵਰ੍ਹੇਗੰਢ ਨੂੰ ਸਮਰਪਿਤ ਮਿਤੀ 20 ਸਤੰਬਰ 2021
ਤੋਂ 26 ਸਤੰਬਰ 2021 ਵਣਿਜ ਸਪਤਾਹ ਮਨਾਇਆ ਜਾ ਰਿਹਾ ਹੈ । ਜਿਸ ਵਿਚ ਐਕਸਪੋਰਟ ਹੋ ਰਹੇ ਅਤੇ ਹੋਰ ਉਤਪਾਦ ਦੀ ਪ੍ਰਦਰਸ਼ਨੀ ਲਗਾਈ ਜਾਣੀ ਹੈ।ਮਾਨਵਪ੍ਰੀਤ ਸਿੰਘ, ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ ਅੰਮਿ੍ਰਤਸਰ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ ਜਿਲ੍ਹਾ ਅੰਮ੍ਰਿਤਸਰ ਵਿੱਚ ਮਿਤੀ 24-09-2021 ਨੂੰ ਹੋਟਲ ਫੇਅਰ ਫੀਲਡ ਬਾਏ ਮੈਰੀਅਟ ਵਿਖੇ ਲਗਾਈ ਜਾ ਰਹੀ ਹੈ, ਜਿਸ ਵਿਚ ਅੰਮ੍ਰਿਤਸਰ ਵਿਖੇ ਬਣ ਰਹੇ ਅਤੇ ਐਕਸਪੋਰਟ ਹੋ ਰਹੇ ਉਤਪਾਦ ਜਿਵੇ ਕਿ ਸ਼ਾਲ, ਹੈਂਡੀਕਰਾਫਟ, ਫੂਡ ਆਈਟਮ, ਟੈਕਸਟਾਈਲ ਆਈਟਮਾਂ ਆਦਿ ਦੀ ਨੁਮਾਇਸ਼ ਕੀਤੀ ਜਾ ਰਹੀ ਹੈੈ।ਪ੍ਰਦਰਸਨੀ ਦੌਰਾਂਨ ਵੱਖ-ਵੱਖ ਵਿਭਾਗਾਂ ਅਤੇ ਮਾਹਿਰਾਂ ਵਲੋਂ ਐਕਸਪੋਰਟ ਨੂੰ ਵਧਾਵਾ ਦੇਣ ਸਬੰਧੀ ਵਿਚਾਰ ਵਟਾਦਰਾ ਕੀਤਾ ਜਾਵੇਗਾ।
ਇਸ ਪ੍ਰਦਰਸ਼ਨੀ ਵਿਚ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਵਲੋਂ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ ਜਾ ਰਹੀ ਹੈ।ਜਨਰਲ ਮੈਨੇਜਰ ਵਲੋਂ ਜਿਲ੍ਹੇੇ ਨਾਲ ਸਬੰਧਤ ਉਦਮੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਪ੍ਰਦਰਸ਼ਨੀ ਵਿੱਚ ਮਾਹਿਰਾਂ ਵਲੋ ਦਿੱਤੀ ਜਾਣਕਾਰੀ ਤੋ ਲਾਭ ਉਠਾਉਂਦੇ ਹੋਏ ਐਕਸਪੋਰਟ ਸਬੰਧੀ ਸਕੀਮਾਂ ਦਾ ਫਾਇਦਾ ਉਠਾ ਸਕਦੇ ਹਨ ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media