ਅੰਮ੍ਰਿਤਸਰ, 21 ਸਤੰਬਰ (ਜਗਸੀਰ ਲੌਂਗੋਵਾਲ) – ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵਲੋਂ ਨੇੜਲੇ ਪਿੰਡ ਤੋਗਾਵਾਲ ਵਿਖੇ ਮਜ਼ਦੂਰ ਮੰਗਾਂ (ਪੰਜਾਬ
ਸਰਕਾਰ ਵਲੋਂ ਨੋਟੀਫਿਕੇਸ਼ਨ ਪੰਜ-ਪੰਜ ਮਰਲੇ ਦੇ ਪਲਾਟ ਅਤੇ ਬਿਜਲੀ ਦੇ ਕੱਟੇ ਕੁਨੈਕਸ਼ਨ ਜੋੜਨ) ਦੀ ਪ੍ਰਾਪਤੀ ਸਬੰਧੀ ਜਾਣਕਾਰੀ ਦਿੰਦੇ ਹੋਏ ਅਹਿਮ ਮੀਟਿੰਗ ਕੀਤੀ ਗਈ।ਇਸ ਸਮੇਂ ਯੂਨੀਅਨ ਆਗੂਆਂ ਵਲੋਂ ਪਿੰਡ ਵਿਚ ਪੱਟੇ ਮੀਟਰਾਂ, ਪੰਜ-ਪੰਜ ਮਰਲੇ ਦੇ ਪਲਾਟ, ਰਾਸ਼ਨ ਕਾਰਡ ਵਿੱਚੋਂ ਕੱਟੇ ਨਾਮ ਬਹਾਲ ਕਰਵਾਉਣ ਨਵੇਂ ਰਾਸ਼ਨ ਕਾਰਡ ਬਣਾਉਣ, ਬੁਢਾਪਾ ਪੈਨਸ਼ਨ ਆਦਿ ਸਬੰਧੀ ਲਿਸਟਾਂ ਤਿਆਰ ਕੀਤੀਆਂ ਗਈਆਂ।ਇਸ ਸਮੇਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਆਗੂਆਂ ਨੇ ਕਿਹਾ ਕਿ ਪਿੰਡ ਵਿਚ ਨਰਮੇ ਚੁਗਾਈ ਦੀ ਦਿਹਾੜੀ ਸਿਰਫ਼ ਡੇੜ ਸੌ ਰੁਪਿਆ ਹੈ ਜੋ ਕਿ ਮਜ਼ਦੂਰਾਂ ਨਾਲ ਸ਼ਰੇਆਮ ਬੇਇਨਸਾਫ਼ੀ ਹੈ।
ਯੂਨੀਅਨ ਦੀ ਇਲਾਕਾ ਆਗੂ ਮਨਜੀਤ ਕੌਰ, ਪਿੰਡ ਆਗੂ ਕਰਮਜੀਤ ਕੌਰ ਅਤੇ ਲਵਪ੍ਰੀਤ ਕੌਰ ਉੱਪਲੀ ਨੇ ਕਿਹਾ ਕਿ ਬੇਸ਼ੱਕ 13 ਸਤੰਬਰ ਨੂੰ ਮੋਤੀ ਮਹਿਲ ਦੇ ਘਿਰਾਓ ਸਮੇਂ ਬਾਰਾਂਦਰੀ ਪਟਿਆਲਾ ਵਿਖੇ ਇਕੱਠੇ ਹੋਏ ਲੋਕਾਂ ਦੇ ਹਜ਼ਾਰਾਂ ਦੇ ਇਕੱਠ ਵਿੱਚ ਆ ਕੇ ਸਰਕਾਰ ਦੇ ਅਧਿਕਾਰੀਆਂ ਨੇ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਐਲਾਨ ਕੀਤਾ ਸੀ ਕਿ ਬਿਜਲੀ ਦੇ ਕੁਨੈਕਸ਼ਨ ਕੱਟੇ ਗਏ ਹਨ, ਉਨ੍ਹਾਂ ਨੂੰ ਬਿਨਾਂ ਬਿੱਲ ਭਰਵਾਏ ਜੋੜਨ, ਪੰਜ-ਪੰਜ ਮਰਲੇ ਦੇ ਪਲਾਟ ਜਿਹੜੇ ਪਹਿਲਾਂ ਅਲਾਟ ਹੋ ਚੁੱਕੇ ਹਨ ਉਨ੍ਹਾਂ ਨੂੰ ਅਮਲੀ ਤੌਰ ਤੇ ਦਿੱਤੇ ਜਾਣਗੇ ਅਤੇ ਹੋਰ ਮੰਗਾਂ ਸਬੰਧੀ 23 ਸਤੰਬਰ ਦੀ ਪੰਜਾਬ ਸਰਕਾਰ ਨਾਲ ਸਾਂਝੇ ਮਜ਼ਦੂਰ ਮੋਰਚੇ ਦੀ ਪੈਨਲ ਮੀਟਿੰਗ ਮੁਕੱਰਰ ਹੋ ਚੁੱਕੀ ਹੈ।ਆਗੂਆਂ ਨੇ ਕਿਹਾ ਕਿ ਜਿਥੇ ਇੱਕ ਪਾਸੇ ਪੰਜਾਬ ਸਰਕਾਰ ਕੋਲ ਸਾਂਝੇ ਮਜ਼ਦੂਰ ਮੋਰਚੇ ਨੇ ਇਹ ਮੰਗ ਰੱਖੀ ਹੋਈ ਹੈ ਕਿ ਮਗਨਰੇਗਾ ਦੀ ਦਿਹਾੜੀ ਮਹਿੰਗਾਈ ਅਨੁਸਾਰ 600 ਰੁਪਏ ਕੀਤੀ ਜਾਵੇ।ਪਰ ਇਸ ਪਿੰਡ ਵਿੱਚ ਤਾਂ ਨਰਮੇ ਦੀ ਚੁਗਾਈ ਦੀ ਦਿਹਾੜੀ ਸਿਰਫ਼ ਡੇਢ ਸੌ ਰੁਪਏ ਦੇ ਕੇ ਖੇਤ ਮਜ਼ਦੂਰਾਂ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media