28 ਸਤੰਬਰ ਤੋਂ ਡੀ.ਸੀ ਦਫ਼ਤਰਾਂ ਅੱਗੇ ਲੱਗਣ ਵਾਲੇ ਪੱਕੇ ਮੋਰਚਿਆਂ ਲਈ 111 ਪਿੰਡਾਂ ‘ਚ ਮੀਟਿੰਗਾਂ ਮੁਕੰਮਲ
ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਹੈ ਕਿ 28
ਸਤੰਬਰ ਤੋਂ ਡੀ.ਸੀ ਦਫ਼ਤਰਾਂ ਅੱਗੇ ਲੱਗਣ ਵਾਲੇ ਪੱਕੇ ਮੋਰਚਿਆਂ ਦੀ ਤਿਆਰੀ ਲਈ ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ, ਰਣਜੀਤ ਸਿੰਘ ਕਲੇਰਬਾਲਾ, ਗੁਰਲਾਲ ਸਿੰਘ ਮਾਨ ਤੇ ਬਲਦੇਵ ਸਿੰਘ ਬੱਗਾ ਦੀ ਅਗਵਾਈ ਵਿੱਚ ਮੀਟਿੰਗਾਂ ਦਾ ਸਿਸਿਲਾ ਜਾਰੀ ਹੈ ਅਤੇ 8 ਜ਼ੋਨਾਂ ਦੇ 111 ਪਿੰਡਾਂ ਵਿੱਚ ਚੱਲ ਰਹੀਆਂ ਮੀਟਿੰਗਾਂ ਮੁਕੰਮਲ ਕਰ ਲਈਆਂ ਗਈਆਂ ਹਨ।ਆਗੂਆਂ ਨੇ ਕਿਹਾ ਕਿ ਇਹਨਾਂ ਮੀਟਿੰਗਾਂ ਦੌਰਾਨ ਝੋਨੇ ਦੀ ਖਰੀਦ ਲਈ ਕੋਈ ਵੀ ਕਿਸਾਨ ਫਰਦਾਂ ਨਹੀਂ ਦੇਵੇਗਾ।
ਕਿਸਾਨ ਅਗੂਆਂ ਨੇ ਮੰਗ ਕੀਤੀ ਕਿ ਚੰਨੀ ਸਰਕਾਰ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ, ਪ੍ਰਾਈਵੇਟ ਥਰਮਲ ਪਲਾਟਾਂ ਨਾਲ ਕੀਤੇ ਬਿਜਲੀ ਸਮਝੌਤੇ ਰੱਦ ਅਤੇ ਗੰਨੇ ਦਾ ਬਕਾਇਆ ਤੁਰੰਤ ਜਾਰੀ ਕਰੇ।ਉਨਾਂ ਕਿਹਾ ਕਿ ਮਜ਼ਦੂਰਾਂ ਦੇ ਘਰੇਲੂ ਬਿੱਲਾਂ ਦੇ ਬਕਾਏ ਖਤਮ ਕਰਵਾਉਣ ਆਦਿ ਮੰਗਾਂ ਨੂੰ ਲੈ ਕੇ 28 ਸਤੰਬਰ ਤੋਂ ਮੋਰਚਾ ਜਿਲ੍ਹਾ ਹੈਡਕੁਆਟਰਾਂ ਅੱਗੇ ਚੱਲੇਗਾ।ਜੇਕਰ ਮੰਗਾਂ ਦਾ ਹੱਲ ਨਾ ਹੋਈਆਂ ਤਾਂ ਪੱਕਾ ਮੋਰਚਾ ਰੇਲ ਮਾਰਗਾਂ ‘ਤੇ ਤਬਦੀਲ ਕਰ ਦਿੱਤਾ ਜਾਵੇਗਾ।
ਇਹਨਾਂ ਮੀਟਿੰਗਾਂ ਨੂੰ ਕਿਸਾਨ ਆਗੂਆਂ ਮੁਖਤਾਰ ਸਿੰਘ ਭੰਗਵਾ, ਸਵਿੰਦਰ ਸਿੰਘ ਰੂਪੋਵਾਲੀ, ਗੁਰਭੇਜ ਸਿੰਘ ਝੰਡੇ ਅਤੇ ਕਿਰਪਾਲ ਸਿੰਘ ਕਲੇਰ ਆਦਿ ਨੇ ਵੀ ਸੰਬੋਧਨ ਕੀਤਾ।
Punjab Post Daily Online Newspaper & Print Media