Friday, March 27, 2026

ਪੰਜਾਬ ਕਾਂਗਰਸ ਸੇਵਾ ਦਲ ਵਲੋਂ ਮੇਅਰ ਦਾ ਸਨਮਾਨ

ਅੰਮ੍ਰਿਤਸਰ, 21 ਸਤੰਬਰ (ਜਗਦੀਪ ਸਿੰਘ) – ਆਲ ਇੰਡੀਆ ਕੋਂਸਲ ਆਫ਼ ਮੇਅਰਜ਼ (ਏ.ਆਈ.ਸੀ.ਐਮ) ਦਾ ਵਾਈਸ ਚੇਅਰਮੈਨ ਚੁਣੇ ਜਾਣ ‘ਤੇ ਪੰਜਾਬ ਕਾਂਗਰਸ ਸੇਵਾ ਦਲ (ਅੰਮ੍ਰਿਤਸਰ ਸ਼ਹਿਰੀ) ਵਲੋਂ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਸਨਮਾਨਿਤ ਕੀਤਾ ਗਿਆ।ਕਾਂਗਰਸ ਸੇਵਾ ਦਲ ਦੇ ਜਿਲ੍ਹਾ ਪ੍ਰਧਾਨ (ਸ਼ਹਿਰੀ) ਯੋਗਰਾਜ ਸ਼ਰਮਾ ਫੋਜ਼ੀ, ਵਲੈਤੀ ਰਾਮ ਆਨੰਦ ਦੀ ਅਗਵਾਈ ‘ਚ ਸੇਵਾ ਦਲ ਦੀ ਪੂਰੀ ਟੀਮ ਨੇ ਮੇਅਰ ਰਿੰਟੂ ਨੂੰ ਸਿਰੋਪਾ, ਤਲਵਾਰ ਤੇ ਯਾਦਗਾਰੀ ਚਿੰਨ੍ਹ ਭੇਟ ਕੀਤਾ।
ਮੇਅਰ ਰਿੰਟੂ ਨੇ ਕਿਹਾ ਕਿ ਮੇਅਰਾਂ ਦੀ ਰਾਸ਼ਟਰੀ ਸੰਸਥਾ ਏ.ਆਈ.ਸੀ.ਐਮ ਰਾਹੀਂ ਸ਼ਹਿਰਾਂ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਬਾਰੇ ਇੱਕ ਦੂਜੇ ਤੋਂ ਬਹੁਤ ਕੁੱਝ ਸਿਖਿਆ ਜਾ ਸਕਦਾ ਹੈ।
                ਇਸ ਮੌਕੇ ਸੁਰਿੰਦਰ ਸਿੰਘ, ਅਤੁਲ ਸ਼ਰਮਾ, ਨੱਢਾ ਪ੍ਰਧਾਨ, ਪਵਨਦੀਪ ਸਿੰਘ, ਪ੍ਰਦੀਪ ਸਿੰਘ, ਹਰਦੀਪ ਸਿੰਘ, ਕਰਮਦੀਪ ਸਿੰਘ, ਸੁਰਜੀਤ ਸ਼ਰਮਾ, ਜਗਜੀਤ ਸਿੰਘ, ਦੀਪੂ ਪਹਿਲਵਾਨ, ਵਿਜੈ ਸ਼ਰਮਾ, ਚਮਨ ਲਾਲ, ਅਸ਼ੋਕ ਲੂਥਰਾ, ਵਿਕਰਮਜੀਤ ਸਿੰਘ, ਕੈਪਟਨ ਕੌਸ਼ਿਕ ਸ਼ਰਮਾ, ਨਿਸ਼ਾਨ ਸਿੰਘ, ਜਸਪ੍ਰੀਤ ਸਿੰਘ, ਹਰਬਖਸ਼ ਸਿੰਘ, ਸੁਖਰਾਜ ਸਿੰਘ, ਲਵਪ੍ਰੀਤ ਸਿੰਘ, ਅਸ਼ਵਨੀ ਕੁਮਾਰ, ਗੁਰਚਰਨ ਸਿੰਘ, ਰੋਬਨ, ਰਾਜੂ ਮਸੀਹ, ਸਤਪਾਲ, ਪ੍ਰੀਤਮ ਸਿੰਘ, ਹਰਜਿੰਦਰ ਸਿੰਘ, ਜਸਵੰਤ ਸਿੰਘ, ਮੈਡਮ ਸਪਨਾ ਸ਼ਰਮਾ,(ਰਾਹੁਲ ਗਾਂਧੀ ਬ੍ਰਿਗੇਡ) ਮੈਡਮ ਵੰਦਨਾ ਸ਼ਰਮਾ, ਸੋਨਮ, ਮੈਡਮ ਸੀਮਾ ਉਤਰੀ ਹਲਕਾ ਇੰਚਾਰਜ਼, ਮੈਡਲ ਜੋਤੀ ਮਲਹੋਤਰਾ, ਮੈਡਮ ਪਿੰਕੀ ਸ਼ਰਮਾ, ਨੀਨਾ ਗੁਪਤਾ, ਪ੍ਰੇਮਪਾਲ ਸਿੰਘ, ਡੀ.ਪੀ ਮਲਿਕ ਆਦਿ ਹਾਜ਼ਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …