Wednesday, August 26, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਲੋਂ `ਹਿੰਦੀ ਭਾਸ਼ਾ ਕਾ ਵੈਸ਼ਵਿਕ ਪਰੀਦ੍ਰਿਸ਼ਯ` ਵਿਸ਼ੇ `ਤੇ ਵੈਬੀਨਾਰ

ਅੰਮ੍ਰਿਤਸਰ, 25 ਸਤੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੇ ਹਿੰਦੀ ਵਿਭਾਗ ਦੁਆਰਾ `ਹਿੰਦੀ ਪਖਵਾੜਾ` ਦੇ ਅੰਤਰਗਤ `ਹਿੰਦੀ ਭਾਸ਼ਾ ਕਾ ਵੈਸ਼ਵਿਕ ਪਰੀਦ੍ਰਿਸ਼ਯ` ਵਿਸ਼ੇ `ਤੇ ਇਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ ਜਿਸਦੇ ਮੁੱਖ ਮਹਿਮਾਨ ਅਤੇ ਮੁੱਖ ਵਕਤਾ ਡਾ. ਹਰਮਹਿੰਦਰ ਸਿੰਘ ਬੇਦੀ (ਚਾਂਸਲਰ, ਸੈਂਟਰਲ ਯੂਨੀਵਰਸਿਟੀ, ਧਰਮਸ਼ਾਲਾ, ਹਿਮਾਚਲ ਪ੍ਰਦੇਸ਼) ਸਨ। ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਮੁੱਖ ਵਕਤਾ ਡਾ. ਹਰਮਹਿੰਦਰ ਸਿੰਘ ਬੇਦੀ ਦਾ ਸੁਆਗਤ।ਉਹਨਾਂ ਕਿਹਾ ਕਿ ਚਾਹੇ ਅੰਗ੍ਰੇਜ਼ੀ ਸਾਹਿਤ ਉਨ੍ਹਾਂ ਦਾ ਆਪਣਾ ਵਿਸ਼ਾ ਹੈ, ਪਰ ਬਚਪਨ ਤੋਂ ਹੀ ਉਹਨਾਂ ਦੀ ਰੁਚੀ ਸਾਰੀਆਂ ਭਾਸ਼ਾਵਾਂ ਦੇ ਸਾਹਿਤ ਨੂੰ ਪੜ੍ਹਣ ਵਿੱਚ ਰਹੀ ਹੈ।ਉਹਨਾਂ ਨੇ ਕਿਹਾ ਕਿ ਜ਼ਿੰਦਗੀ ਦਾ ਵਾਸਤਵਿਕ ਆਨੰਦ ਲੈਣ ਲਈ ਸਾਹਿਤ ਦਾ ਅਧਿਐਨ ਬਹੁਤ ਜ਼ਰੂਰੀ ਹੈ।ਸਵਾਮੀ ਦਯਾਨੰਦ ਜੀ ਵਲੋਂ `ਸਤਿਆਰਥ ਪ੍ਰਕਾਸ਼` ਹਿੰਦੀ `ਚ ਲਿਖਿਆ ਜਾਣਾ ਵੀ ਹਿੰਦੀ ਭਾਸ਼ਾ ਦੇ ਮਹੱਤਵ ਨੂੰ ਦਰਸਾਉਂਦਾ ਹੈ। ਉਹਨਾਂ ਨੇ ਹਿੰਦੀ ਸਾਹਿਤ ਦੇ ਪ੍ਰਸਿੱਧ ਲੇਖਕ ਮੁਨਸ਼ੀ ਪ੍ਰੇਮ ਚੰਦ, ਭੀਸ਼ਮ ਸਾਹਨੀ ਅਤੇ ਮੋਹਨ ਰਾਕੇਸ਼ ਦੀਆਂ ਪ੍ਰਸਿੱਧ ਰਚਨਾਵਾਂ ਦੇ ਵਿਸ਼ੇ `ਤੇ ਵੀ ਵਿਚਾਰ ਪੇਸ਼ ਕੀਤੇ।
               ਇਸ ਵੈਬੀਨਾਰ ਦੇ ਮੁੱਖ ਵਕਤਾ ਡਾ. ਹਰਮਹਿੰਦਰ ਸਿੰਘ ਬੇਦੀ ਨੇ ਆਪਣੇ ਵਿਆਖਿਆਨ `ਚ ਹਿੰਦੀ ਭਾਸ਼ਾ ਦੇ ਮਹੱਤਵ `ਤੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਿੰਦੀ ਕੇਵਲ ਭਾਸ਼ਾ ਹੀ ਨਹੀਂ ਸਗੋਂ ਭਾਰਤ ਦੀ ਪਛਾਣ ਹੈ। ਉਹਨਾਂ ਦੱਸਿਆ ਕਿ ਅੱਠਵੇਂ ਵਿਸ਼ਵ ਹਿੰਦੀ ਸੰਮੇਲਨ `ਚ ਸੰਯੁਕਤ ਰਾਸ਼ਟਰ ਸੰਘ ਦੇ ਸਚਿਵ ਨੇ ਇਹ ਮੰਨਿਆ ਕਿ ਹਿੰਦੀ ਭਾਸ਼ਾ ਇਕ ਦਿਨ ਵਿਸ਼ਵ ਭਾਸ਼ਾ ਦਾ ਦਰਜਾ ਪ੍ਰਾਪਤ ਕਰੇਗੀ।ਵਿਸ਼ਵ ਦੇ 250 ਦੇਸ਼ਾਂ `ਚ ਹਿੰਦੀ ਭਾਸ਼ਾ ਦਾ ਅਧਿਐਨ ਅਤੇ ਅਧਿਆਪਨ ਹੋ ਰਿਹਾ ਹੈ।ਹਿੰਦੀ ਭਾਸ਼ਾ ਇਕ ਹਾਈਵੇ ਦੀ ਤਰ੍ਹਾਂ ਹੈ ਜੋ ਸੰਪੂਰਨ ਰਾਸ਼ਟਰ ਨੂੰ ਜੋੜਨ ਦਾ ਕੰਮ ਕਰਦੀ ਹੈ।ਉਹਨਾਂ ਨੇ ਕਿਹਾ ਕਿ ਹਿੰਦੀ ਨੇ ਆਪਣੀਆਂ ਸੀਮਾਵਾਂ ਦਾ ਵਿਸਤਾਰ ਕੀਤਾ ਹੈ।
              ਇਸ ਵੈਬੀਨਾਰ ਦਾ ਕੁਸ਼ਲ ਸੰਚਾਲਨ ਡਾ. ਸ਼ੈਲੀ ਜੱਗੀ ਐਸੋਸੀਏਟ ਪ੍ਰੋਫੈਸਰ ਹਿੰਦੀ ਵਿਭਾਗ ਨੇ ਕੀਤਾ।ਉਹਨਾਂ ਨੇ ਸਵੈ-ਰਚਿਤ ਕਵਿਤਾ ਦਾ ਉਚਾਰਣ ਕੀਤਾ ਅਤੇ ਸਭ ਦਾ ਧੰਨਵਾਦ ਕੀਤਾ।
                  ਇਸ ਮੌਕੇ ਡਾ. ਅਨੀਤਾ ਨਰੇਂਦਰ ਮੁੱਖੀ ਹਿੰਦੀ ਵਿਭਾਗ ਸਹਿਤ ਹੋਰ ਫੈਕਲਟੀ ਮੈਂਬਰ ਵੀ ਮੌਜ਼ੂਦ ਸਨ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …