ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ)- ਆਮ ਆਦਮੀ ਪਾਰਟੀ ਦੇ ਕੌਮੀ ਕਾਰਜਕਾਰਨੀ ਮੈਂਬਰ ਅਤੇ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਵਲੋਂ
ਆਪਣੇ ਸਵਰਗਵਾਸੀ ਪਿਤਾ ਬਾਬੂ ਭਗਵਾਨ ਦਾਸ ਅਰੋੜਾ ਦੇ ਨਾਂ ‘ਤੇ ਚਲਾਏ ਜਾ ਰਹੇ ਭਗਵਾਨ ਦਾਸ ਅਰੋੜਾ ਮੈਮੋਰੀਅਲ ਫਾਂਉਂਡੇਸ਼ਨ ਵਲੋਂ ਹਲਕਾ ਸੁਨਾਮ ਦੀਆਂ ਲੜਕੀਆਂ ਅਤੇ ਅੋਰਤਾਂ ਨੂੰ ਆਤਮਨਿਰਭਰ ਬਣਾਉਣ ਦੇ ਉਦੇਸ਼ ਨਾਲ ਇਲਾਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰ ਵਿਚ ਸਿਲਾਈ ਦੀ ਦਿੱਤੀ ਜਾ ਰਹੀ ਟਰੇਨਿੰਗ ਪੂਰੀ ਹੋਣ ‘ਤੇ ਵਿਧਾਇਕ ਅਮਨ ਅਰੋੜਾ ਵਲੋਂ ਹਲਕੇ ਦੇ ਕਰੀਬ 38 ਪਿੰਡਾਂ ਅਤੇ ਸ਼ਹਿਰ ਸੁਨਾਮ ਵਿਚ ਅੋਰਤਾਂ ਅਤੇ ਲੜਕੀਆਂ ਨੂੰ ਸਰਟੀਫਿਕੇਟ ਵੰਡੇ ਗਏ। ਵਰਣਨਯੋਗ ਹੈ ਕਿ ਹਲਕਾ ਵਿਧਾਇਕ ਵਲੋਂ ਆਪਣੀ ਰਿਹਾਇਸ਼ ਵਿੱਚ ਹਲਕੇ ਦੇ ਲੋਕਾਂ ਦੀ ਸੁਵਿਧਾ ਲਈ ਇਕ ਸੇਵਾ ਕੇਂਦਰ ਖੋਲਿਆ ਹੋਇਆ ਹੈ।ਜਿਸ ਵਿਚ ਲੋਕਾਂ ਦੀਆਂ ਲਾਲ ਕਾਪੀ, ਬੀਮਾ ਕਾਰਡ, ਪੈਨਸ਼ਨਾਂ, ਆਧਾਰ ਕਾਰਡ ਅਪਡੇਟ ਆਦਿ ਦੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਲੋਕ ਖੱਜ਼ਲ-ਖੁਆਰ ਨਾ ਹੋਣ।ਵਿਧਾਇਕ ਅਮਨ ਅਰੋੜਾ ਨਿੱਜੀ ਤੌਰ ‘ਤੇ ਹੁਣ ਤੱਕ ਲਗਭਗ 100 ਸਮਾਰਟ ਕਲਾਸ ਰੂਮ, ਸਕੂਲਾਂ ਅਤੇ ਕਾਲਜਾਂ ਵਿੱਚ ਪਖਾਨੇ ਆਦਿ ਬਣਵਾ ਚੱਕੇ ਹਨ ।ਇਸ ਤੋਂ ਇਲਾਵਾ ਉਨ੍ਹਾਂ ਵਲੋਂ ਵੱਖ ਵੱਖ ਪਿੰਡਾਂ ਵਿੱਚ ਡੈਂਟਲ-ਮੈਡੀਕਲ ਕੈਪ ਲਗਵਾਉਣ, ਸਿਲਾਈ ਸੈਂਟਰ ਅਤੇ ਸਪੋਰਟਸ ਕਿੱਟਾਂ ਵੰਡਣ ਦਾ ਕੰਮ ਨਿਰੰਤਰ ਜਾਰੀ ਹੈ।
ਗੱਲਬਾਤ ਦੌਰਾਨ ਵਿਧਾਇਕ ਅਮਨ ਅਰੋੜਾ ਨੇ ਦੱਸਿਆ ਕਿ ਹੁਣ ਤੱਕ 20 ਪਿੰਡਾਂ ਦੀਆਂ ਲਗਭਗ 970 ਲੜਕੀਆਂ ਅਤੇ ਅੋਰਤਾਂ ਨੂੰ ਸਰਟੀਫਿਕੇਟ ਵੰਡ ਚੁੱਕੇ ਹਨ ਅਤੇ ਹੁਣ 10 ਪਿੰਡਾਂ ਲੋਂਗੋਵਾਲ, ਪਿੰਡੀ ਸਤੀਪੁਰਾ, ਚੀਮਾਂ, ਈਲਵਾਲ, ਕੁੰਨਰਾ, ਦੁੱਗਾਂ, ਬਹਾਦਰਪੁਰ, ਢੱਡਰੀਆਂ ਅਤੇ ਵਾਰਡ ਨੰ. 20 ਤੇ ਕੱਚਾ ਪਹਾ ਸੁਨਾਮ ਦੀਆਂ 317 ਲੜਕੀਆਂ ਅਤੇ ਔਰਤਾਂ ਨੂੰ ਸਰਟੀਫਿਕੇਟ ਵੰਡੇ ਗਏ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …
Punjab Post Daily Online Newspaper & Print Media