ਅੰਮ੍ਰਿਤਸਰ, 8 ਅਕਤੂਬਰ (ਸੁਖਬੀਰ ਸਿੰਘ) – ਭਾਰਤ ਸਰਕਾਰ ਦੁਆਰਾ ਬਣਾਇਆ ਗਿਆ ਆਰ.ਟੀ.ਈ ਐਕਟ ਤਹਿਤ ਜੋ ਫੰਡ ਯੁਨੈਕਸੋ ਬੈਂਕ ਬੱਚਿਆਂ ਦੇ ਫ੍ਰੀ ਐਂਡ
ਕੰਪਲਸਰੀ ਐਜੂਕੇਸ਼ਨ ਐਕਟ 2009 ਤਹਿਤ ਜੋ ਫੰਡ ਭਾਰਤ ਸਰਕਾਰ ਤੋਂ ਪੰਜਾਬ ਸਰਕਾਰ ਨੂੰ ਆਉਂਦਾ ਹੈ, ਉਸ ਫੰਡ ਦੀ ਸਿੱਖਿਆ ਵਿਭਾਗ ਉਸ ਦੀ ਦੁਰਵਰਤੋਂ ਕਰਦਾ ਹੈ।ਇਹ ਫੰਡ ਪਹਿਲੀ ਕਲਾਸ ਤੋਂ ਲੈ ਕੇ 14 ਸਾਲ ਦੇ ਸਾਰੇ ਬੱਚਿਆਂ ਲਈ ਆਉਂਦਾ ਹੈ।ਪਰ ਪੰਜਾਬ ਸਿੱਖਿਆ ਵਿਭਾਗ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਤਾਂ ਕਣਕ ਮਿਡ ਡੇ ਮੀਲ, ਵਜੀਫੇ ਤੇ ਫੀਸਾਂ ਫ੍ਰੀ ਹਨ।ਪਰ ਪ੍ਰਾਈਵੇਟ ਸਕੂਲਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ।ਇਹਨਾਂ ਸ਼ਬਦਾ ਦਾ ਪ੍ਰਗਟਾਵਾ ਪੰਜਾਬ ਰਾਸਾ ਯੂ.ਕੇ ਦੇ ਚੇਅਰਮੈਨ ਹਰਪਾਲ ਸਿੰਘ ਯੂ.ਕੇ ਨੇ ਕੀਤਾ।ਉਹਨਾਂ ਕਿਹਾ ਕਿ ਜਦ ਪ੍ਰਾਈਵੇਟ ਸਕੂਲਾਂ ਦੇ ਵਿਚ ਵੀ ਐਸ.ਸੀ, ਬੀ.ਸੀ ਤੇ ਘੱਟ ਆਮਦਨ ਵਾਲੇ ਪਰਿਵਾਰਾਂ ਦੇ ਬੱਚੇ ਵੀ ਪੜ੍ਹਦੇ ਹਨ।ਉਹਨਾਂ ਕਿਹਾ ਕਿ ਸਿੱਖਿਆ ਦੇ ਪ੍ਰਬੰਧ ਕਰਨਾ ਸਰਕਾਰ ਦਾ ਸੰਵਿਧਾਨਿਕ ਫਰਜ਼ ਬਣਦਾ ਹੈ।ਪਰ ਸਹਿਯੋਗ ਕਰਨ ਦੀ ਬਜ਼ਾਏ ਸਰਕਾਰ ਇਹਨਾਂ ਸਕੂਲਾਂ ਨੂੰ ਬੰਦ ਕਰਨ ‘ਤੇ ਤੁਲੀ ਹੋਈ ਹੈ।ਹਰਪਾਲ ਯੂ.ਕੇ ਨੇ ਕਿਹਾ ਕਿ ਯੁਨੈਕਸੋ ਸਾਰੇ ਭਾਰਤ ਨੂੰ ਫੰਡ ਭੇਜਦੀ ਹੈ, ਜੋ ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਨੂੰ ਤਾਂ ਫੰਡ ਦਿੰਦਾ ਹੈ, ਪਰ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਵਾਂਝਾ ਰੱਖਦਾ ਹੈ।ਉਹਨਾਂ ਨੇ ਕਿਹਾ ਕਿ ਇਸੇ ਤਰਾਂ ਸਕੂਲਾਂ ਦੇ ਬੱਸ ਟਰਾਂਸਪੋਰਟਰਾਂ ਨਾਲ ਵੀ ਪੰਜਾਬ ਸਰਕਾਰ ਵਿਤਕਰਾ ਕਰ ਰਹੀ ਹੈ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media