Wednesday, March 18, 2026

ਕੇਜਰੀਵਾਲ ਵੱਲੋਂ ਐਸ.ਆਈ.ਟੀ ਦਾ ਪੇਸ਼ ਕੀਤਾ ਗਿਆ ਖਰੜਾ ਸੀ ਦੰਤਹੀਨ- ਜੀ.ਕੇ

1984  ਸਿੱਖ ਕਤਲੇਆਮ ਤੇ ਕਸ਼ਮੀਰ ਦੇ ਹੜ੍ਹ ਪੀੜਤਾਂ ਲਈੇ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰPPN1311201406ਹੇ ਕਾਰਜਾਂ ਨੂੰ ਜਨਤਕ ਕੀਤਾ

 

ਨਵੀਂ ਦਿੱਲੀ, 13  ਨਵੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਮੇਟੀ ਵੱਲੋਂ 1984 ਸਿੱਖ ਕਤਲੇਆਮ ਪੀੜਤਾਂ ਦੀ ਭਲਾਈ ਅਤੇ ਉਨ੍ਹਾਂ ਨੂੰ ਇੰਨਸਾਫ ਦਵਾਉਣ ਲਈ ਐਨ.ਡੀ.ਏ. ਦੀ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਮੁਲਾਕਾਤ ਕਰਦੇ ਹੋਏ ਕੀਤੇ ਜਾ ਰਹੇ ਕਾਰਜਾਂ ਦਾ ਵੇਰਵਾ ਦੇਣ ਦੇ ਨਾਲ ਹੀ ਕਸ਼ਮੀਰ ‘ਚ ਆਈਆਂ ਹੜ੍ਹਾਂ ਦੌਰਾਨ ਕਮੇਟੀ ਵੱਲੋਂ ਰਾਸ਼ਨ, ਕਪੜੇ, ਭਾਂਡੇ, ਦਵਾਈਆਂ ਅਤੇ ਮਾਇਕ ਸਹਾਇਤਾ ਵਜੋਂ ਇਸ ਮੱਦ ‘ਚ ਲਗਭਗ ੨ ਕਰੋੜ ਦੀ ਮਦਦ ਹੜ੍ਹ ਪੀੜਤਾਂ ਤਕ ਪਹੁੰਚਾaਣ ਦਾ ਦਾਅਵਾ ਵੀ ਕੀਤਾ ਹੈ।
ਬੀਤੇ ਦਿਨੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਸੌਂਪੇ ਗਏ 2 ਮੰਗ ਪੱਤਰਾਂ ਨੂੰ    ਜਨਤਕ ਕਰਦੇ ਹੋਏ ਜੀ.ਕੇ. ਨੇ ਦੱਸਿਆ ਕਿ ਇਨ੍ਹਾਂ ਮੰਗਪੱਤਰਾਂ ‘ਚ ਕੇਂਦਰ ਸਰਕਾਰ ਵੱਲੋਂ ਦਿੱਲੀ ‘ਚ ਮਾਰੇ ਗਏ ਬੇਗੁਨਾਹ 4000 ਸਿੱਖਾਂ ਦੇ ਕਾਤਿਲਾਂ ਨੂੰ ਕਾਂਗਰਸ ਸਰਕਾਰ ਵੱਲੋਂ ਬਚਾਉਣ ਦੇ ਖਿਲਾਫ ਆਪਣਾ ਵਿਰੋਧ ਦਰਜ ਕਰਵਾਉਣ ਦੇ ਨਾਲ ਹੀ ਪੀੜਤਾਂ ਨੂੰ ਇੰਨਸਾਫ ਦਿਵਾਉਣ ਲਈ ਫਾਸਟ ਟ੍ਰੈਕ ਕੋਰਟ ਬਨਾਉਣ ਅਤੇ ਜਾਂਚ ਦਾ ਦਾਇਰਾ ਸੁਪਰੀਮ ਕੋਰਟ ਦੇ ਅਧੀਨ ਲਿਆਕੇ ਸੱਜਣ ਕੁਮਾਰ ਦੇ ਖਿਲਾਫ 1992 ਦੇ ਮੁਕਦਮ ਨੂੰ. 67/1987 ‘ਚ ਸੀ.ਬੀ.ਆਈ. ਵੱਲੋਂ ਆਰੋਪ ਪੱਤਰ ਕੋਰਟ ਵਿਚ ਦਾਖਿਲ ਕਰਨ ਦੀ ਵੀ ਮੰਗ ਕੀਤੀ। ਪੀੜਤਾਂ ਦੇ ਬੱਚਿਆਂ ਨੂੰ ਨੌਕਰੀ ਦਿਵਾਉਣ ਦੀ ਮੰਗ ਕਰਦੇ ਹੋਏ ਇਸ ਮੰਗਪੱਤਰ ‘ਚ ੨,੦੦੦ ਪੀੜਤ ਪਰਿਵਾਰਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ ਹੈ, ਜਿਨ੍ਹਾਂ ਦੇ ਕਮਾਈ ਦਾ ਕੋਈ ਸਾਧਨ ਨਾ ਹੋਣ ਕਾਰਣ ਉਨ੍ਹਾਂ ਦੇ ਬੱਚੇ ਠੀਕ ਢੰਗ ਨਾਲ ਪੜ੍ਹ-ਲਿੱਖ ਨਹੀ ਸਕੇ ਹਨ। ਇਸ ਤਰ੍ਹਾਂ ਦੇ ਪਰਿਵਾਰਾਂ ਨੂੰ ਪਹਿਲ ਦੇ ਅਧਾਰ ਤੇ ਸਰਕਾਰੀ ਨੌਕਰੀਆਂ ਦੇਣ ਦੀ ਵੀ ਮੰਗ ਕੀਤੀ ਗਈ ਹੈ। ਕਤਲੇਆਮ ਦੇ ਬਾਅਦ ਪੀੜਤ ਪਰਿਵਾਰਾਂ ਦੀ ਵਸਾਈਆਂ ਗਈਆਂ ਕਲੌਨੀਆਂ ‘ਚ ਬਿਜਲੀ ਪਾਨੀ ਫ੍ਰੀ ਦੇਣ ਅਤੇ ਪੀੜਤਾਂ ਦੇ ਮੁੜਵਸੇਬੇ ਲਈ ਚੰਗੇ ਪ੍ਰਬੰਧ ਕਰਨ ਦੀ ਕੇਂਦਰ ਸਰਕਾਰ ਨੂੰ ਕਮੇਟੀ ਵੱਲੋਂ ਮੰਗ ਕੀਤੀ ਗਈ ਹੈ।
ਕਸ਼ਮੀਰ ‘ਚ ਆਏ ਹੜ੍ਹ ਦੇ ਦੌਰਾਨ ਕਮੇਟੀ ਵੱਲੋਂ ਚਲਾਏ ਗਏ ਰਾਹਤ ਅਤੇ ਬਚਾਅ ਕਾਰਜਾਂ ਦੇ ਦੌਰਾਨ ਸਥਾਨਕ ਸਿੰਘ ਸਭਾ ਗੁਰਦੁਆਰਿਆਂ ਦੀ ਸਿਫਾਰਿਸ਼ ਤੇ ਪ੍ਰਭਾਵਿਤ ਲੋਕਾਂ ਨੂੰ ਲਗਭਗ 50 ਲੱਖ ਦੀ ਮਾਲੀ ਮਦਦ, ਜਿਸ ਵਿਚ 25000 ਰੁਪਏ ਹਰ ਪਰਿਵਾਰ, ਆਪਣੀ ਜਾਣ ਗਵਾਉਣ ਵਾਲੇ ਲੋਕਾਂ ਨੂੰ 50000ਰੁਪਏ ਅਤੇ ਸੈਲਾਬ ਦੇ ਦੌਰਾਨ ਢਹਿ ਗਏ ਗੁਰਦੁਵਾਰਿਆਂ ਨੂੰ ੧ ਲੱਖ ਰੁਪਏ ਹਰ ਗੁਰਦੁਆਰੇ ਨੂੰ ਕਮੇਟੀ ਪਾਸੋਂ ਚੈਕ ਦੇਣ ਦੀ ਜਾਣਕਾਰੀ ਦਿੰਦੇ ਹੋਏ ਜੀ.ਕੇ. ਨੇ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਲੋੜਵੰਦ ਲੋਕਾਂ ਤੱਕ ਲਗਭਗ ੧.੫ ਕਰੋੜ ਰੁਪਏ ਦੀ ਰਾਹਤ ਸਾਮਗ੍ਰੀ ਭੇਜਣ ਦਾ ਵੀ ਦਾਅਵਾ ਕੀਤਾ ਹੈ। ਉਨ੍ਹਾਂ ਨੇ ਵਿਰੋਧੀ ਧਿਰ ਵੱਲੋਂ ਕਸ਼ਮੀਰ ‘ਚ ਦਿੱਲੀ ਕਮੇਟੀ ਵੱਲੋਂ ਕੀਤੇ ਗਏ ਕਾਰਜਾਂ ਤੇ ਕੀਤੀਆਂ ਜਾ ਰਹੀਆਂ ਟਿਪੱਣੀਆਂ ਨੂੰ ਗੈਰਜ਼ਰੂਰੀ ਕਰਾਰ ਦਿੰਦੇ ਹੋਏ ਕਮੇਟੀ ਦੇ ਮੀਤ ਪ੍ਰਧਾਨ ਤਨਵੰਤ ਸਿੰਘ, ਮੈਂਬਰ ਪਰਮਜੀਤ ਸਿੰਘ ਚੰਢੋਕ ਅਤੇ ਕੁਲਵੰਤ ਸਿੰਘ ਬਾਠ ਵੱਲੋਂ ਹੜ੍ਹ ਪ੍ਰਭਾਵਿਤਾਂ ਦੇ ਘਰ-ਘਰ ਜਾ ਕੇ ਚੈਕ ਵੰਡਣ ਦੀ ਵੀਡਿਓ ਵੀ ਪੱਤਰਕਾਰਾਂ ਨੂੰ ਵਿਖਾਈ। ਜਿਸ ਵਿਚ ਪ੍ਰਭਾਵਿਤ ਲੋਕਾਂ ਵੱਲੋਂ ਕਮੇਟੀ ਦੇ ਸਹਿਯੋਗ ਦੀ ਸ਼ਲਾਘਾ ਵੀ ਕੀਤੀ ਗਈ ਹੈ। ਜੀ.ਕੇ. ਨੇ ਹੁਰੀਅਤ ਕੰਨਫ੍ਰੈਂਸ ਦੇ ਸਈਅਦ ਅਲੀ ਸ਼ਾਹ ਗਿਲਾਨੀ ਵੱਲੋਂ ਕਸ਼ਮੀਰ ਦੇ ਸਥਾਨਕ ਅਖਬਾਰਾਂ ਵਿਚ ਦਿੱਲੀ ਕਮੇਟੀ ਦੇ ਕਾਰਜਾਂ ਦੀਆਂ ਕੀਤੀਆਂ ਗਈਆਂ ਤਾਰੀਫਾਂ ਨੂੰ ਵੀ ਜਨਤਕ ਕੀਤਾ।
ਜੀ.ਕੇ. ਨੇ ਦਿੱਲੀ ਦੇ ਉਪ ਰਾਜਪਾਲ ਨਜੀਬ ਜੰਗ ਵਲੋਂ ੪ ਸਾਹਿਬਜ਼ਾਦੇ ਫ਼ਿਲਮ ਨੂੰ ਦਿੱਲੀ ਕਮੇਟੀ ਦੀ ਅਪੀਲ ਤੇ ਟੈਕਸ ਫ੍ਰੀ ਕਰਨ ਲਈ ਦਿੱਤੇ ਗਏ ਆਦੇਸ਼ਾਂ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਅਗਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾ ਹੁੰਦੀ ਤਾਂ ਅੱਜ ਦੇਸ਼ ਦਾ ਨਕਸ਼ਾ ਕੁਝ ਹੋਰ ਹੀ ਹੁੰਦਾ। ਕਾਂਗਰਸ ਦੀ ਬੇਸਾਖੀਆਂ ਤੇ ਅਰਵਿੰਦ ਕੇਜਰੀਵਾਲ ਸਰਕਾਰ ਵੱਲੋਂ 1984 ਕਤਲੇਆਮ ਬਾਰੇ ਐਸ.ਆਈ.ਟੀ. ਬਨਾਉਣ ਦੀ ਕੇਂਦਰ ਸਰਕਾਰ ਨੂੰ ਭੇਜੇ ਗਏ ਖਰੜੇ ਨੂੰ ਵੀ ਜੀ.ਕੇ. ਨੇ ਦੰਤਹੀਨ ਐਸ.ਆਈ.ਟੀ. ਕਰਾਰ ਦਿੱਤਾ। ਗੁਜਰਾਤ ਦੰਗਿਆਂ ਦੇ ਮੁਕਾਬਲੇ 1984 ਸਿੱਖ ਕਤਲੇਆਮ ਬਾਰੇ ਇੰਨਸਾਫ ਦੇਣ ਲਈ ਦੇਸ਼ ਦੀ ਨਿਆਪਾਲਿਕਾ ਦੀ ਭੂਮਿਕਾ ਤੇ ਵੀ ਉਨ੍ਹਾਂ ਨੇ ਸਵਾਲ ਖੜੇ ਕੀਤੇ।
ਸਿਰਸਾ ਨੇ ਸੁਪਰਿਮ ਕੋਰਟ ਦੀ ਨਿਗਰਾਨੀ ਹੇਠ ਤਾਕਤਵਰ ਐਸ.ਆਈ.ਟੀ. ਬਨਾਉਣ ਦੀ ਵਕਾਲਤ ਕਰਦੇ ਹੋਏ ਕਿਹਾ ਕਿ ਐਸ.ਆਈ.ਟੀ. ਮੁੱਖੀ ਨੂੰ ਨਵੇਂ ਮੁਕਦਮੇ ਦਰਜ ਕਰਨ ਅਤੇ ਪੁਰਾਨੇ ਬੰਦ ਕੀਤੇ ਗਏ ਮੁਕਦਮਿਆਂ ਨੂੰ ਖੋਲਣ ਦੀ ਮੰਜ਼ੁਰੀ ਦੇਣ ਦੇ ਨਾਲ ਹੀ ਇਕ ਤਹਿ ਸੀਮਾ ਵਿਚ ਮੁਕਦਮਿਆਂ ਦੇ ਨਿਪਟਾਰੇ ਦੀ ਤਾਕਤ ਵੀ ਹੋਨੀ ਚਾਹੀਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਇਕਾਈ ਪ੍ਰਭਾਰੀ ਬਲਵੰਤ ਸਿੰਘ ਰਾਮੂਵਾਲੀਆਂ ਨੇ ਇਸ ਮੌਕੇ ਪੰਜਾਬ ‘ਚ ਅਤਿਵਾਦ ਦੇ ਦੌਰ ਦੌਰਾਨ ਬਾਹਰ ਮੁਲਕਾਂ ‘ਚ ਰਾਜਨੈਤਿਕ ਸ਼ਰਣ ਲੈਣ ਵਾਲੇ ਸਿੱਖਾਂ ਨੂੰ ਬਿਨਾ ਸ਼ਰਤ ਮਾਫੀ ਦਿੰਦੇ ਹੋਏ ਉਨ੍ਹਾਂ ਦੇ ਵਤਨ ਪਰਤਨ ਦੀ ਵੀ ਮੰਗ ਕੀਤੀ। ਰਾਮੂਵਾਲੀਆਂ ਨੇ ਦਲੀਲ ਦਿੱਤੀ ਕਿ ਇਨ੍ਹਾਂ ਲੋਕਾਂ ਵਿਚੋਂ ਕਿਸੇ ਨੇ ਵੀ ਨਾ ਤੇ ਭਾਰਤ ਦਾ ਸਵਿਧਾਨ ਜਾਂ ਝੰਡਾ ਸਾੜਿਆਂ ਹੈ ਤੇ ਨਾ ਹੀ ਭਾਰਤ ਦੇ ਵਿਦੇਸ਼ਾਂ ‘ਚ ਦੂਤਘਰਾਂ ਦਾ ਘਿਰਾਓ ਕੀਤਾ ਹੈ ਇਸ ਲਈ ਇਨ੍ਹਾਂ ਲੋਕਾਂ ਨੂੰ ਭਾਰਤ ਸਰਕਾਰ ਵੱਲੋਂ ਰਾਹਤ ਮਿਲਨੀ ਚਾਹਿਦੀ ਹੈ।
ਇਸ ਮੌਕੇ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਜੂਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ, ਦਿੱਲੀ ਕਮੇਟੀ ਮੈਂਬਰ ਹਰਦੇਵ ਸਿੰਘ ਧਨੋਆ, ਕੈਪਟਰ ਇੰਦਰਪ੍ਰੀਤ ਸਿੰਘ, ਦਰਸ਼ਨ ਸਿੰਘ, ਗੁਰਬਖਸ਼ ਸਿੰਘ ਮੌਂਟੂਸ਼ਾਹ, ਜੀਤ ਸਿੰਘ ਖੋਖਰ, ਹਰਜਿੰਦਰ ਸਿੰਘ, ਗੁਰਮੀਤ ਸਿੰਘ ਲੁਬਾਣਾ, ਕੁਲਦੀਪ ਸਿੰਘ ਸਾਹਨੀ, ਜਤਿੰਦਰਪਾਲ ਸਿੰਘ ਗੋਲਡੀ ਅਤੇ ਮਨਮੋਹਨ ਸਿੰਘ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply