
ਅੰਮ੍ਰਿਤਸਰ, 13 ਨਵੰਬਰ (ਪ੍ਰੀਤਮ ਸਿੰਘ) – ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਵਿਸ਼ਾਲ ਨਗਰ ਕੀਰਤਨ ਜੋ ਕਿ ਸ੍ਰੋ. ਗੁ. ਪ੍ਰੰਬਧਕ ਕਮੇਟੀ ਦੇ ਸਹਿਯੋਗ ਨਾਲ ਸਾਬੋ ਕੀ ਤਲਵੰਡੀ ਤੋਂ ਸ਼ੁਰੂ ਹੋ ਕੇ ਤਰਨ ਤਾਰਨ ਤੇ ਪਹੁਵਿੰਡ ਤੋਂ ਹੁੰਦਾ ਹੋਇਆ ਸ੍ਰੀ ਦਰਬਾਰ ਸਾਹਿਬ ਪੁੱਜਾ।ਬੀਬੀ ਕੌਲਾਂ ਜੀ ਪਬਲਿਕ ਸਕੂਲ ਵਿਖੇ ਬੈਂਡ ਦੀ ਧੁਨ ਅਤੇ ਗਤਕਾ ਟੀਮ ਨੇ ਆਪਣੀ ਕਲਾ ਦੇ ਜੌਹਰ ਦਿਖਾ ਕੇ ਨਗਰ ਕੀਰਤਨ ਦਾ ਭਰਪੂਰ ਸਵਾਗਤ ਕੀਤਾ।ਜੱਥੇਦਾਰ ਸਾਹਿਬ ਨੇ ਬੀਬੀ ਕੌਲਾਂ ਜੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਪਰਵੀਨ ਕੌਰ ਢਿੱਲੋਂ ਨੂੰ ਸਿਰੋਪਓ ਦੇ ਕੇ ਸਨਮਾਨਿਤ ਕੀਤਾ।ਨਗਰ ਕੀਰਤਨ ਵਿੱਚ ਸ਼ਾਮਿਲ ਹੋਈਆਂ ਸੰਗਤਾਂ ਨੇ ਲੰਗਰ ਛੱਕਿਆ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media