ਅੰਮ੍ਰਿਤਸਰ, 9 ਅਕਤੂਬਰ (ਸੁਖਬੀਰ ਸਿੰਘ) – ਨਹਿਰੂ ਯੁਵਾ ਕੇਂਦਰ ਸੰਗਠਨ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ (ਭਾਰਤ ਸਰਕਾਰ) ਵਲੋਂ ਦੇਸ਼ ਦੇ ਸਾਰੇ ਰਾਜਾਂ ਅਤੇ
ਕੇਂਦਰ ਸਾਸ਼ਿਤ ਪ੍ਰਦੇਸ਼ਾਂ ਦੇ 744 ਜਿਲ੍ਹਿਆਂ ਵਿੱਚ ਸਵੱਛ ਭਾਰਤ ਮੁਹਿੰਮ ਦਾ 1 ਤੋਂ 31 ਅਕਤੂਬਰ ਤੱਕ ਆਯੋਜਨ ਕੀਤਾ ਜਾ ਰਿਹਾ ਹੈ।ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਨੇ ਇਹ ਮੁਹਿੰਮ ਜਿਲ੍ਹਾ ਅੰਮ੍ਰਿਤਸਰ ਦੇ 200 ਪਿੰਡਾਂ ਵਿੱਚ ਚਲਾਉਣ ਅਤੇ ਘੱਟੋ-ਘੱਟ 11000 ਕਿਲੋ ਪਲਾਸਟਿਕ ਇਕੱਠਾ ਕਰਨ ਦਾ ਟੀਚਾ ਰੱਖਿਆ ਸੀ।
ਜਿਲ੍ਹਾ ਯੂਥ ਅਫਸਰ ਆਕਾਂਕਸ਼ਾ ਮਹਾਵਰੀਆ ਨੇ ਦੱਸਿਆ ਹੈ ਕਿ ਅੰਮ੍ਰਿਤਸਰ ਜਿਲ੍ਹੇ ਦੇ ਲਗਭਗ 50 ਪਿੰਡਾਂ ਵਿੱਚ ਇਸ ਮੁਹਿੰਮ ਰਾਹੀਂ ਲਗਭਗ 1500 ਕਿਲੋ ਪਲਾਸਟਿਕ ਅਤੇ ਹੋਰ ਕਿਸਮ ਦਾ ਕੂੜਾ ਨੂੰ ਇਕੱਠਾ ਕੀਤਾ ਜਾ ਚੁੱਕਾ ਹੈ।ਉਨਾਂ ਕਿਹਾ ਕਿ ਹੁਣ ਤੱਕ ਜਿਲ੍ਹਾ ਅੰਮ੍ਰਿਤਸਰ ਦੇ ਜਿੰਨਾਂ ਪਿੰਡਾਂ ਵਿੱਚ ਸਵੱਛ ਭਾਰਤ ਮੁਹਿੰਮ ਦੀਆਂ ਗਤੀਵਿਧੀਆਂ ਚਲਾਈਆਂ ਗਈਆਂ ਹਨ, ੳੇੁਨਾਂ ਵਿੱਚ ਭੀਲੋਵਾਲ ਪੱਕਾ, ਟਾਂਗਰਾ, ਮੁਛਲ, ਟਾਹਲੀ ਸਾਹਿਬ, ਨਿੱਬਰ ਵਿੰਡ, ਬੋਥਨਗੜ, ਕਲਰ ਬਾਲਾ ਪਾਈ, ਮਕਬੂਲਪੁਰਾ, ਤਰਸਿੱਕਾ, ਵੇਰਕਾ, ਗੁਰਵਾਲੀ, ਸੁਪਾਰੀਵਿੰਡ, ਡਿੰਗ ਨੰਗਲ, ਇਬਨ ਖੁਰਦ, ਬੀ.ਡੀ.ਪੀ.ਓ ਦਫਤਰ ਰਈਆ, ਵਜੀਰ ਭੁੱਲਰ, ਭੋਰਚੀ ਭ੍ਰਮਣਾ ਅਤੇ ਮੁੱਧ ਆਦਿ ਸ਼ਾਮਲ ਹਨ।
ਇਸੇ ਦੌਰਾਨ ਨੌਜਵਾਨਾਂ ਨੇ ਇਸ ਮੁਹਿੰਮ ਵਿੱਚ ਯੋਗਦਾਨ ਪਾਉਣ ਅਤੇ ਆਪਣੇ ਆਲੇ-ਦੁਆਲੇ ਦੇ ਖੇਤਰ ਨੂੰ ਸਾਫ ਕਰਨ ਅਤੇ ਉਥੋਂ ਪਲਾਸਟਿਕ ਇਕੱਠਾ ਕਰਨ ਦਾ ਪ੍ਰਣ ਲਿਆ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media