ਮੈਡੀਕਲ ਕਾਲਜਾਂ ‘ਚ ਪੜਦੇ ਵਿਦਿਆਰਥੀ ਮੇਰੇ ਬੱਚੇ – ਡਾ. ਵੇਰਕਾ
ਅੰਮ੍ਰਿਤਸਰ, 14 ਅਕਤੂਬਰ (ਸੁਖਬੀਰ ਸਿੰਘ) – ਮੈਡੀਕਲ ਸਿੱਖਿਆ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਪੰਜਾਬ ਦੇ ਮੈਡੀਕਲ ਕਾਲਜਾਂ ਵਿੱਚ ਪੜਦੇ ਬੱਚਿਆਂ ਨੂੰ
ਦੁਲਾਰਦੇ ਹੋਏ ਕਿਹਾ ਕਿ ਉਹ ਸਭ ਸਾਰੇ ਉਨਾਂ ਦੇ ਬੱਚਿਆਂ ਵਾਂਗ ਹਨ, ਜਿੰਨਾਂ ਦੀ ਚੰਗੀ ਪੜ੍ਹਾਈ ਤੇ ਦੇਖਭਾਲ ਹੁਣ ਉਨਾਂ ਦੀ ਜ਼ਿੰਮੇਵਾਰੀ ਹੈ।ਸਥਾਨਕ ਸਰਕਾਰੀ ਦੰਦਾਂ ਦੇ ਮੈਡੀਕਲ ਕਾਲਜ ਵਿਚ ਲਗਾਈ ਗਈ ਸੀ.ਟੀ.ਬੀ.ਟੀ ਮਸ਼ੀਨ, ਦੰਦਾਂ ਦੀਆਂ ਬਿਮਾਰੀਆਂ ਦਾ ਇਲਾਜ਼ ਕਰਨ ਲਈ ਪੰਜਾਬ ਵਿੱਚ ਲਗਾਈ ਗਈ ਆਪਣੀ ਤਰਾਂ ਦੀ ਪਹਿਲੀ ਮਸ਼ੀਨ ਹੈ।ਇਸ ਦਾ ਉਦਘਾਟਨ ਕਰਨ ਮਗਰੋਂ ਡਾ. ਵੇਰਕਾ ਨੇ ਵਿਦਿਆਰਥਆਂ ਨੂੰ ਕਿਹਾ ਕਿ ਉਹ ਉਨਾਂ ਤੋਂ ਪੰਜ ਮਿੰਟ ਦੀ ਦੂਰੀ ‘ਤੇ ਹਨ ਤੇ ਉਹ ਕਿਸੇ ਵੀ ਲੋੜ ਵੇਲੇ ਬਿਨਾਂ ਝਿਜਕ ਮਿਲਣ ਆ ਸਕਦੇ ਹੋ।
ਡਾ. ਰਾਜ ਕੁਮਾਰ ਵਲੋਂ ਵਿਦਿਆਰਥੀਆਂ ਦੀਆਂ ਲੋੜਾਂ ਲਈ 10 ਲੱਖ ਰੁਪਏ ਅਤੇ ਕਾਲਜ ਲਈ 15 ਲੱਖ ਰੁਪਏ ਦਾ ਫੰਡ ਜਾਰੀ ਕਰਦੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਪੜਾਉਣ ਦੇ ਨਾਲ-ਨਾਲ ਆਪਣੇ ਵਿਦਿਆਰਥੀਆਂ ਦਾ ਧਿਆਨ ਵੀ ਰੱਖਣ ਤੇ ਉਨਾਂ ਦੀਆਂ ਜ਼ਰੂਰਤ ਸਮੇਂ ਵੀ ਸਾਥ ਦੇਣ।ਉਨਾਂ ਕਾਲਜ ਪ੍ਰਿੰਸੀਪਲ ਸ੍ਰੀਮਤੀ ਜੀਵਨ ਲਤਾ ਦੀ ਪ੍ਰਸੰਸਾ ਕਰਦੇ ਕਿਹਾ ਕਿ ਉਹ ਕਾਲਜ ਦੀ ਹਰ ਲੋੜ ਪੂਰੀ ਕਰਨਗੇ।ਉਨਾਂ ਬੱਚੀਆਂ ਦੀ ਪੜਾਈ ‘ਤੇ ਵੱਧ ਧਿਆਨ ਦੇਣ ਦੀ ਅਪੀਲ ਕਰਦੇ ਕਿਹਾ ਕਿ ਧੀਆਂ ਮਾਪਿਆਂ ਦਾ ਧਿਆਨ ਪੁੱਤਰਾਂ ਨਾਲੋਂ ਵੱਧ ਰੱਖਦੀਆਂ ਹਨ, ਸੋ ਬੱਚੀਆਂ ਨੂੰ ਉਚੀ ਤਾਲੀਮ ਦਿਵਾਉਣੀ ਜਰੂਰੂ ਹੈ।ਡਾ. ਪੁਨੀਤ ਗਿਰਧਰ ਨੇ ਵਿਭਾਗ ਦੀਆਂ ਲੋੜਾਂ ਪ੍ਰਤੀ ਡਾ. ਵੇਰਕਾ ਵਲੋਂ ਵਿਖਾਈ ਗਈ ਸੁਹੀਰਦਤਾ ਦੀ ਤਾਰੀਫ ਕੀਤੀ।
ਪ੍ਰਿੰਸੀਪਲ ਸ੍ਰੀਮਤੀ ਜੀਵਨ ਲਤਾ ਨੇ ਆਏ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ।ਇਸ ਮੌਕੇ ਡਾ. ਵਿਜੈ ਮਹਿਰਾ ਅਤੇ ਅਧਿਕਾਰੀ ਵੀ ਹਾਜ਼ਰ ਸਨ।
Punjab Post Daily Online Newspaper & Print Media