Sunday, April 26, 2026

ਮੁੱਖ ਮੰਤਰੀ ਚੰਨੀ ਕਰਨਗੇ ਪਾਈਟੈਕਸ ਮੇਲੇ ਦਾ ਉਦਘਾਟਨ – ਸੋਨੀ

ਧਰਮਸ਼ਾਲਾ ਕਮੇਟੀਆਂ ਨੂੰ ਦਿੱਤੇ 15 ਲੱਖ ਰੁਪਏ ਦੇ ਚੈਕ

ਅੰਮ੍ਰਿਤਸਰ, 14 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਆਪਣੇ ਲੋਕਾਂ ਨੂੰ ਆਰਥਿਕ ਅਤੇ ਸਰੀਰਕ ਤੌਰ ‘ਤੇ ਖੁਸ਼ਹਾਲ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਇਸ ਕੰਮ ਲਈ ਮੁੱਖ ਮੰਤਰੀ ਦੀ ਅਗਵਾਈ ਹੇਠ ਲਗਾਤਾਰ ਯਤਨ ਜਾਰੀ ਹਨ।ਇਹ ਪ੍ਰਗਟਾਵਾ ਉਪ ਮੁੱਖ ਮੰਤਰੀ ਓ.ਪੀ ਸੋਨੀ ਨੇ ਕੀਤਾ ਜੋ ਕਿ ਸਿਹਤ ਵਿਭਾਗ ਦਾ ਕੰਮ ਵੀ ਵੇਖ ਰਹੇ ਹਨ।ਉਹ ਵਾਰਡ ਨੰਬਰ 69 ਵਿੱਚ ਇਲਾਕਾ ਵਾਸੀਆਂ ਵਲੋਂ ਉਪ ਮੁੱਖ ਮੰਤਰੀ ਬਣਨ ਦੀ ਖੁਸ਼ੀ ਵਿੱਚ ਕਰਵਾਏ ਸਮਾਗਮ ਵਿੱਚ ਸ਼ਿਰਕਤ ਕਰ ਰਹੇ ਸਨ।ਉਨਾਂ ਕਿਹਾ ਕਿ ਉਹ ਅੱਜ ਜੋ ਵੀ ਹਨ, ਇਹ ਸਭ ਉਨਾਂ ਦੇ ਹਲਕਾ ਵਾਸੀਆਂ ਬਦੌਲਤ ਹਨ ਅਤੇ ਮੇਰੀ ਸੇਵਾ ਲਗਾਈ ਜਾਵੇਗੀ , ਉਸ ਲਈ ਉਹ ਹਾਜ਼ਰ ਹੋਣਗੇ।ਸੋਨੀ ਨੇ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 2 ਤੋਂ 6 ਦਸੰਬਰ ਤੱਕ ਲੱਗ ਰਹੇ ਪਾਈਟੈਕਸ ਮੇਕੇ ਦੇ ਉਦਘਾਟਨ ਸਮਾਗਮ ਵਿੱਚ ਹਾਜ਼ਰ ਹੋਣਗੇ।ਉਨਾਂ ਕਿਹਾ ਕਿ ਪਾਈਟੈਕਸ ਦਾ ਸਿੱਧਾ ਲਾਭ ਅੰਮ੍ਰਿਤਸਰ ਦੀ ਸੈਰ ਸਪਾਟਾ ਸਨਅਤ ਨੂੰ ਮਿਲੇਗਾ।
                ਸੋਨੀ ਨੇ ਸ਼ੰਕਰਾਅਚਾਰੀਆ ਧਰਮਸ਼ਾਲਾ ਕਮੇਟੀ, ਗੁਰਦੁਆਰਾ ਰੂਪਨਗਰ ਕਮੇਟੀ ਅਤੇ ਸ਼ਹੀਦ ਊਧਮ ਸਿੰਘ ਹਾਲ ਦੀ ਪ੍ਰਬੰਧਕ ਕਮੇਟੀ ਨੂੰ 5-5 ਲੱਖ ਰੁਪਏ ਦੇ ਚੈਕ ਵੀ ਦਿੱਤੇ।
             ਇਸ ਮੌਕੇ ਵਿਕਾਸ ਸੋਨੀ, ਕੌਂਸਲਰ ਰੀਨਾ ਚੋਪੜਾ, ਪਰਮਜੀਤ ਸਿੰਘ ਚੋਪੜਾ, ਮਹੇੇਸ਼ ਖੰਨਾ, ਰਵੀ ਕਾਂਤ ਆਦਿ ਹਾਜ਼ਰ ਸਨ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …