Wednesday, August 26, 2026

ਸਿੱਖਿਆ ਮੰਤਰੀ ਨੇ ਕਾਲਜਾਂ ਦੇ ਲਟਕੇ ਮੁੱਦਿਆਂ ਨੂੰ ਜਲਦ ਹੱਲ ਕਰਵਾਉਣ ਦਾ ਦਿੱਤਾ ਭਰੋਸਾ

ਪ੍ਰਗਟ ਸਿੰਘ ਦੀ ਚੰਡੀਗੜ੍ਹ ਵਿਖੇ ਕਾਲਜ ਮੈਨੇਜ਼ਮੈਂਟ ਫੈਡਰੇਸ਼ਨ ਦੇ ਅਹੁੱਦੇਦਾਰਾਂ ਨਾਲ ਹੋਈ ਮੁਲਾਕਾਤ

ਅੰਮਿ੍ਤਸਰ, 14 ਅਕਤੂਬਰ (ਖੁਰਮਣੀਆਂ) – ਸਿੱਖਿਆ ਮੰਤਰੀ ਪੰਜਾਬ ਪ੍ਰਗਟ ਸਿੰਘ ਨੇ ਅੱਜ ਉਚੇਰੀ ਸਿੱਖਿਆ ਦੇ ਵਿਕਾਸ ਨੂੰ ਮੌਜ਼ੂਦਾ ਸੂਬਾ ਸਰਕਾਰ ਵੱਲੋਂ ਇਕ ਮਹੱਤਵਪੂਰਨ ਮੁੱਦਾ ਐਲਾਨਿਆ ਅਤੇ ਪੰਜਾਬ ਅਤੇ ਚੰਡੀਗੜ੍ਹ ਦੇ ਕਾਲਜ਼ਾਂ ਦੇ ਸਰਕਾਰ ਨਾਲ ਲਟਕਦੇ ਮਸਲਿਆਂ ਨੂੰ ਜਲਦ ਸੁਲਝਾਉਣ ਲਈ ਯਕੀਨ ਦਿਵਾਇਆ।ਇਹ ਪ੍ਰਗਟਾਵਾ ਉਨਾਂ ਨੇ ਗੈਰਸਰਕਾਰੀ ਕਾਲਜ਼ਿਜ਼ ਮੈਨੇਜ਼ਮੈਂਟ ਫ਼ੈਡਰੇਸ਼ਨ ਪੰਜਾਬ ਅਤੇ ਚੰਡੀਗੜ੍ਹ ਦੇ 15 ਅਹੁੱਦੇਦਾਰਾਂ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਦੌਰਾਨ ਕੀਤਾ।
                     ਅਹੁੱਦੇਦਾਰਾਂ ਦੀ ਟੀਮ ਨੇ ਫੈਡਰੇਸ਼ਨ ਦੇ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਦੀ ਪ੍ਰਧਾਨਗੀ ਹੇਠ ਸਿੱਖਿਆ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੰਜਾਬ ਅਤੇ ਚੰਡੀਗੜ੍ਹ ਦੇ ਗੈਰਸਰਕਾਰੀ ਕਾਲਜ਼ਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ।ਫੈਡਰੇਸ਼ਨ ਪੰਜਾਬ ਅਤੇ ਚੰਡੀਗੜ੍ਹ ਦੇ 142 ਗੈਰ ਸਰਕਾਰੀ ਏਡਿਡ ਵਿੱਦਿਅਕ ਅਦਾਰਿਆਂ ਸਮੂਹ ਹੈ, ਜੋ ਕਿ ਇੰਨ੍ਹਾਂ ਕਾਲਜ਼ਾਂ ਨੂੰ ਪੇਸ਼ ਆ ਰਹੀਆਂ ਚੁਣੌਤੀਆਂ ਨੂੰ ਸੁਲਝਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ।
ਛੀਨਾ ਨੇ ਕਿਹਾ ਕਿ ਸਿੱਖਿਆ ਮੰਤਰੀ ਨਾਲ ਮੀਟਿੰਗ ਸਲਾਹੁਣਯੋਗ ਰਹੀ ਅਤੇ ਸਿੱਖਿਆ ਮੰਤਰੀ ਨੇ ਬਹੁਤ ਹੀ ਗੰਭੀਰਤਾ ਨਾਲ ਫੈਡਰੇਸ਼ਨ ਦੇ ਲਟਕ ਰਹੇ ਮੁੱਦਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਇਨ੍ਹਾਂ ਮੁੱਦਿਆਂ ਨੂੰ ਜਲਦ ਤੋਂ ਜਲਦ ਸੁਲਝਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਨੇ ਪੰਜਾਬ ’ਚ ਉਚੇਰੀ ਸਿੱਖਿਆ ’ਚ ਗੈਰਸਰਕਾਰੀ ਕਾਲਜਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।ਛੀਨਾ ਨੇ ਕਿਹਾ ਕਿ ਡੀ.ਪੀ.ਆਈ ਅਤੇ ਉਚੇਰੀ ਸਿੱਖਿਆ ਵਿਭਾਗ ਪੰਜਾਬ ਵੱਲੋਂ ਗੈਰਸਰਕਾਰੀ ਕਾਲਜ਼ਾਂ ਦੇ ਖਿਲਾਫ਼ ਲਏ ਗਏ ਫੈਸਲਿਆਂ ਨਾਲ ਇਨ੍ਹਾਂ ਕਾਲਜਾਂ ਨੂੰ ਚਲਾਉਣਾ ਬਹੁਤ ਕਠਿਨ ਹੋ ਗਿਆ ਹੈ ਅਤੇ ਇਸ ਲਈ ਇਨ੍ਹਾਂ ਮੁੱਦਿਆਂ ਨੂੰ ਜਲਦ ਸੁਲਝਾਉਣ ਦੀ ਲੋੜ ਹੈ।
                       ਫੈਡਰੇਸ਼ਨ ਦੇ ਅਹੁੱਦੇਦਾਰਾਂ ਨੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਕਿ 75 ਫੀਸਦੀ ਗਰਾਂਟਇਨਏਡ ਸਕੀਮ ਨੂੰ ਜਲਦ ਖ਼ਤਮ ਕਰਕੇ ਇਸ ਦੀ ਜਗ੍ਹਾ ਪੁਰਾਣੀ 95 ਫੀਸਦੀ ਗਰਾਂਟ ਇਨ ਸਕੀਮ ਨੂੰ ਲਾਗੂ ਕਰਨਾ ਚਾਹੀਦਾ ਹੈ।ਉਕਤ ਮੁੱਦਿਆਂ ਤੋਂ ਇਲਾਵਾ ਗਰੈਚੂਟੀ, ਅਰਨਡ ਲੀਵ (ਕਮਾਈ ਛੁੱਟੀ), ਐਸ.ਸੀ ਸਕਾਲਰਸ਼ਿਪ ਦੀ ਅਦਾਇਗੀ ਇਕੋ ਕਿਸ਼ਤ ’ਚ, ਮੈਨੇਜ਼ਿੰਗ ਕਮੇਟੀਆਂ ’ਚ ਡੀ.ਪੀ.ਆਈ ਦੇ ਨੁਮਾਇੰਦੇ ਦੀ ਨਿਯੁੱਕਤੀ ਆਦਿ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।
              ਛੀਨਾ ਨੇ ਦੱਸਿਆ ਕਿ ਉਕਤ ਮੁੱਦਿਆਂ ਤੋਂ ਇਲਾਵਾ ਟੀਚਿੰਗ ਸਟਾਫ਼ ਆਸਾਮੀਆਂ ਨੂੰ ਭਰਨ, ਅਧਿਆਪਕ ਅਤੇ ਗੈਰਅਧਿਆਪਕ ਨਿਯੁਕਤੀਆਂ ’ਤੇ ਚਰਚਾ, ਲੋਜ਼ੀਕਲ ਰਿਜ਼ਰਵੇਸ਼ਨ ਪਾਲਿਸੀ, ਦਾਖਲੇ ’ਚ ਇਕਸਾਰਤਾ, ਪੰਜਾਬ ਦੀਆਂ 3 ਯੂਨੀਵਰਸਿਟੀਆਂ ਦੇ ਇਮਤਿਹਾਨਾਂ ਅਤੇ ਸਿਲੇਬਸ ’ਤੇ ਚਰਚਾ, ਕਾਲਜ਼ਾਂ ਵੱਲੋਂ ਵਿਦਿਆਰਥੀਆਂ ਨੂੰ ਲੈ ਕੇ ਆਉਣਜਾਣ ਵਾਲੇ ਵਾਹਨਾਂ ਤੇ ਰੋਡ ਟੈਕਸ ਮੁਆਫ਼ ਕਰਨ ਅਤੇ ਕਾਲਜਾਂ ਅਤੇ ਯੂਨੀਵਰਸਿਟੀਆਂ ’ਚ ਖੋਜ਼ ਨੂੰ ਹੋਰ ਬੜ੍ਹਾਵਾ ਦੇਣ ਆਦਿ ਮੁੱਦਿਆਂ ’ਤੇ ਸਿੱਖਿਆ ਮੰਤਰੀ ਨਾਲ ਵਿਸਥਾਰਪੂਰਵਕ ਚਰਚਾ ਕੀਤੀ ਗਈ।
              ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਰਾਮੇਸ਼ ਕੌੜਾ, ਜਨਰਲ ਸਕੱਤਰ ਸਤੀਸ਼ ਮਿੱਤਰ ਸ਼ਰਮਾ, ਫ਼ਾਈਨਾਂਸ ਸਕੱਤਰ ਰਾਕੇਸ਼ ਧੀਰ, ਸਕੱਤਰ ਡਾ. ਅਗਨੇਸ ਢਿੱਲੋਂ, ਗੁਰਵਿੰਦਰ ਸਿੰਘ ਸਰਨਾ, ਰਵਿੰਦਰ ਜੋਸ਼ੀ, ਪ੍ਰਿੰਸੀਪਲ ਡਾ. ਮਹਿਲ ਸਿੰਘ, ਡਾ. ਜੀ.ਐਸ ਸਮਰਾ ਆਦਿ ਮੌਜ਼ੂਦ ਸਨ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …